5 Dariya News

ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਮਹਿਰਾਜਵਾਲਾ ਮਾਈਨਰ ਬੁਰਜੀ ਦੀ ਮੁੜ ਉਸਾਰੀ ਦਾ ਨੀਂਹ ਪੱਥਰ ਰੱਖਿਆ

177.49 ਲੱਖ ਰੁਪਏ ਦੀ ਲਾਗਤ ਨਾਲ ਕੀਤੀ ਜਾ ਰਹੀ ਹੈ ਉਸਾਰੀ

5 Dariya News

ਸੋਥਾ (ਗਿੱਦੜਬਾਹਾ) 18-Apr-2025

ਪੰਜਾਬ ਸਰਕਾਰ ਨਹਿਰਾਂ ਦੀ ਟੇਲ ਐਂਡ ਉੱਤੇ ਸਥਿਤ ਪਿੰਡਾਂ ਦੇ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਪਹੁੰਚਾਉਣ ਲਈ ਵਚਨਬੱਧ ਅਤੇ ਇਸ ਲਈ ਸਰਕਾਰ ਵੱਲੋਂ ਵੱਖ ਵੱਖ ਪ੍ਰੋਜੈਕਟਾਂ ਰਾਹੀਂ ਕੰਮ ਕੀਤਾ ਜਾ ਰਿਹਾ ਹੈ ਡਿੰਪੀ। ਵਿਧਾਇਕ ਗਿੱਦੜਬਾਹਾ ਸ਼੍ਰੀ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਇਸ ਗੱਲ ਦਾ ਪ੍ਰਗਟਾਵਾ 177.49 ਲੱਖ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਮਹਿਰਾਜਵਾਲਾ ਮਾਈਨਰ ਦੇ ਕੰਮਾਂ ਦਾ ਨੀਂਹ ਪੱਥਰ ਰੱਖਦਿਆਂ ਕੀਤਾ। 

ਉਹਨਾਂ ਮਹਿਰਾਜਵਾਲਾ ਮਾਈਨਰ ਦੇ ਬੁਰਜੀ ਨੰ. 0 ਤੋਂ 21830 ਦੇ ਕੰਮ ਦਾ ਨੀਂਹ ਪੱਥਰ ਰੱਖਿਆ ਜਿਸ ਦੀ ਮੁੜ ਉਸਾਰੀ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਸ ਰਜਵਾਹੇ ਦੇ ਤਿਆਰ ਹੋਣ ਨਾਲ ਪਿੰਡ ਸੋਥਾ,ਦੋਦਾ, ਦੂਹੇਵਾਲਾ, ਭੂੰਦੜ, ਖੂਨਣ ਕਲਾਂ, ਕੂਠੇ ਸੁਰਗਾਪੁਰੇ ਆਦਿ ਖਾਲਿਆਂ ਨੂੰ ਟੇਲਾਂ ਤੇ ਪੈਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦੀ ਪੂਰੀ ਸਪਲਾਈ ਮੁਹੱਈਆ ਹੋਵੇਗੀ। 

ਇਹਨਾਂ ਖਾਲਿਆਂ ਨੂੰ ਪੱਕਾ ਕਰਨ ਲਈ 2.58 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਸ ਮੌਕੇ ਉਹਨਾਂ ਹਲਕੇ ਦੇ ਲੋਕਾਂ ਨੂੰ ਵਿਸ਼ਵਾਸ ਦੁਆਇਆ ਕਿ ਸਾਰੇ ਖਾਲੀਆਂ ਨੂੰ ਪੱਕਾ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦੀ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਰਜਕਾਰੀ ਇੰਜਨੀਅਰ ਨਹਿਰ ਸੁਖਜੀਤ ਸਿੰਘ, ਸਾਬਕਾ ਸਰਪੰਚ ਦੋਦਾ ਗੁਲਾਬ ਸਿੰਘ,ਸੁਖਪਾਲ ਸਿੰਘ ਬਰਾੜ, ਸਿਕੰਦਰ ਸਿੰਘ, ਰਾਜਾ ਸਿੰਘ, ਬੱਬੀ ਬਰਾੜ, ਅਮਰੀਕ ਸਿੰਘ, ਚਰਨਜੀਤ ਸਿੰਘ ਸਰਪੰਚ,ਜਸਵਿੰਦਰ ਸਿੰਘ ਸਰਪੰਚ ਤੋਂ ਇਲਾਵਾ ਤੋਂ ਇਲਾਵਾ ਪਤਵੰਤੇ ਵਿਅਕਤੀ ਹਾਜ਼ਰ ਸਨ।