5 Dariya News

ਨਰੇਂਦਰ ਮੋਦੀ ਨੇ ਯਮੁਨਾ ਦੀ ਸਫ਼ਾਈ ਅਤੇ ਮੁੜ ਸੁਰਜੀਤੀ ਬਾਰੇ ਮੀਟਿੰਗ ਦੀ ਪ੍ਰਧਾਨਗੀ ਕੀਤੀ

5 Dariya News

ਨਵੀਂ ਦਿੱਲੀ 17-Apr-2025

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੱਲ੍ਹ ਯਮੁਨਾ ਦੀ ਸਫ਼ਾਈ ਅਤੇ ਮੁੜ ਸੁਰਜੀਤੀ ਦੇ ਨਾਲ-ਨਾਲ ਦਿੱਲੀ ਦੇ ਪੀਣ ਵਾਲੇ ਪਾਣੀ ਨਾਲ ਸਬੰਧਿਤ ਮੁੱਦਿਆਂ ‘ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੇ ਪ੍ਰਤੀਬੱਧਤਾ ਵਿਅਕਤ ਕੀਤੀ ਕਿ ਦਿੱਲੀ ਦੇ ਲੋਕਾਂ ਲਈ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ‘ਈਜ਼ ਆਫ ਲਿਵਿੰਗ’ ਸੁਨਿਸ਼ਚਿਤ ਕਰਨ ਲਈ ਕੇਂਦਰ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ।

ਉਨ੍ਹਾਂ ਨੇ ਐਕਸ (X ) ‘ਤੇ ਪੋਸਟ ਵਿੱਚ ਲਿਖਿਆ: “ਕੱਲ੍ਹ ਯਮੁਨਾ ਦੀ ਸਫ਼ਾਈ ਅਤੇ ਮੁੜ ਸੁਰਜੀਤੀ ਦੇ ਨਾਲ-ਨਾਲ ਦਿੱਲੀ ਦੇ ਪੀਣ ਵਾਲੇ ਪਾਣੀ ਨਾਲ ਸਬੰਧਿਤ ਮੁੱਦਿਆਂ ‘ਤੇ ਮੀਟਿੰਗ ਦੀ ਪ੍ਰਧਾਨਗੀ ਕੀਤੀ। ਦਿੱਲੀ ਦੀਆਂ ਮੇਰੀਆਂ ਭੈਣਾਂ ਅਤੇ ਭਰਾਵਾਂ ਲਈ ਵਿਸ਼ਵ ਪੱਧਰੀ ਇਨਫ੍ਰਾਸਟ੍ਰਕਚਰ ਅਤੇ ‘ਈਜ਼ ਆਫ ਲਿਵਿੰਗ’ ਸੁਨਿਸ਼ਚਿਤ ਕਰਨ ਲਈ ਕੇਂਦਰ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰੇਗਾ।”