5 Dariya News

ਸੁਖਵਿੰਦਰ ਸਿੰਘ ਬਿੰਦਰਾ ਨੂੰ ਪੰਜਾਬ ਲਈ ਐਨਸੀਸੀਡੀਆਰ ਦਾ ਵਿਸ਼ੇਸ਼ ਮੈਂਬਰ ਨਿਯੁਕਤ ਕੀਤਾ ਗਿਆ

ਨਸ਼ੇ ਦੀ ਲਤ ਨਾਲ ਲੜਨ ਦੇ ਪ੍ਰਣ

5 Dariya News

ਨਵੀਂ ਦਿੱਲੀ 05-Apr-2025

ਭਾਰਤ ਸਰਕਾਰ ਨੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਨੈਸ਼ਨਲ ਮੈਂਬਰ ਐਨ.ਆਈ.ਐਸ.ਡੀ ਸੁਖਵਿੰਦਰ ਬਿੰਦਰਾ ਨੂੰ ਇਕ ਹੋਰ ਅਹਿਮ ਜਿੰਮੇ੍ਹਵਾਰੀ ਸੌਂਪੀ ਗਈ ਹੈ,,ਭਾਰਤ ਸਰਕਾਰ ਨੇ ਉਹਨਾਂ ਨੂੰ ਕੌਮੀ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਸਲਾਹਕਾਰ ਕਮੇਟੀ,ਐਨ.ਸੀ.ਸੀ.ਡੀ.ਆਰ. ਦਾ ਸ਼ਪੈਸ਼ਲ ਮੈਂਬਰ ਨਾਮਜ਼ਦ ਕੀਤਾ ਹੈ।

ਜੋ ਕਿ ਨਿਯੁਕਤੀ ਨਾਲ ਸਬੰਧਿਤ ਪੰਜਾਬ ਦਾ ਸਾਰਾ ਕੰਮ ਕਾਜ ਦੇਖਣਗੇ। ਭਾਰਤ ਸਰਕਾਰ ਦੀ ਇਸ ਜਿੰਮ੍ਹੇਵਾਰੀ ਮਿਲਣ ਤੋਂ ਪਹਿਲਾਂ ਸੁਖਵਿੰਦਰ ਸਿੰਘ ਬਿੰਦਰਾ ਪੰਜਾਬ ਸਰਕਾਰ ਦੇ ਯੁਵਾਂ ਵਿਕਾਸ ਵਿਭਾਗ ਦੇ ਚੇਅਰਮੈਨ ਰਹਿ ਚੁੱਕੇ ਨੇ। ਭਾਰਤ ਸਰਕਾਰ ਨੇ ਸੁਖਵਿੰਦਰ ਸਿੰਘ ਬਿੰਦਰਾ ਵੱਲੋਂ ਨਸ਼ਿਆਂ ਨੂੰ ਜੜੋ੍ਹ ਖਤਮ ਕਰਨ ਦੇ ਲਈ ਲਗਾਤਾਰ ਕੀਤੀਆਂ ਜਾ ਰਹੀਆਂ ਕੋਸ਼ਿਸ਼ਾ ਦੇ ਮੱਦੇਨਜਰ ਉਹਨਾਂ ਨੂੰ ਇਹ ਜਿੰਮ੍ਹੇਵਾਰੀ ਸੋਂਪੀ ਹੈ।

ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਸਕੱਤਰੇਤ ਵਿਭਾਗ ਵੱਲੋਂ ਇਸ ਸਬੰਧੀ ਇਕ ਪੱਤਰ ਕੱਲ ਸੁਖਵਿੰਦਰ ਸਿੰਘ ਬਿੰਦਰਾ ਨੂੰ ਉਹਨਾਂ ਦੀ ਨਿਯੁਕਤੀ ਦਾ ਪੱਤਰ ਸੌਪਿਆਂ ਗਿਆ ਅਤੇ ਬਿੰਦਰਾ ਜੀ ਦਾ ਮੁੰਹ ਮਿੱਠਾ ਕਰਵਾਇਆ ਗਿਆ। ਇਸ ਸਬੰਧੀ ਮੀਡੀਆ ਨਾਲ ਗੱਲਬਾਤ ਕਰਦਿਆ ਨਵਨਿਯੁਕਤ ਕੌਮੀ ਨਸ਼ਾ ਛੁਡਾਓ ਅਤੇ ਮੁੜ ਵਸੇਵਾ ਸਲਾਹਕਾਰ ਕਮੇਟੀ,ਐਨ.ਸੀ.ਸੀ.ਡੀ.ਆਰ ਦੇ ਮੈਂਬਰ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਨੌਜਵਾਨਾਂ ਵਿਚ ਵੱਧਦੀ ਨਸ਼ੇ ਦੀ ਲਤ ਨੂੰ ਖਤਮ ਕਰਨ ਦੇ ਲਈ ਭਾਰਤ ਸਰਕਾਰ ਵੱਲੋਂ ਸਵੈ ਸੇਵੀ ਸੰਸਥਾਵਾਂ ਨੂੰ ਮਜਬੂਤ ਕੀਤਾ ਜਾ ਰਿਹੈ। 

ਤਾਕਿ ਇਹ ਸੰਸਥਾਵਾਂ ਨੌਜਵਾਨਾਂ ਵਿਚ ਨਸ਼ੇ ਨੂੰ ਛੱਡਣ ਦੇ ਲਈ ਆਪਣੇ ਅੰਦਰ ਇੱਛਾ ਸ਼ਕਤੀ ਪੈਦਾ ਕਰ ਸਕਣ। ਉਹਨਾਂ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ ਵਿਖੇ ਨਸ਼ੇ ਦੇ ਖਿਲਾਫ ਜਾਗਰੂਕਤਾ ਪੈਦਾ ਕਰਨ ਦੇ ਲਈ ਇਕ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਸੁਖਵਿੰਦਰ ਸਿੰਘ ਵਿੰਦਰਾ ਨੇ ਇਸ ਨਿਯੁਕਤੀ ਦੇ ਲਈ ਪ੍ਰਧਾਨਮੰਤਰੀ ਨਰੇਂਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੇ ਮੰਤਰੀ ਡਾਕਟਰ ਵਿਰੇਂਦਰ ਕੁਮਾਰ ਦਾ ਧੰਨਵਾਦ ਕੀਤਾ ਹੈ ਅਤੇ ਭਰੋਸਾ  ਦਿੱਤਾ ਹੈ ਕਿ ੳੇੁਹ ਪਹਿਲਾ ਦੀ ਤਰਾਂ ਨਸ਼ੇ ਦੇ ਖਿਲਾਫ ਸਰਕਾਰ ਵੱਲੋਂ ਮਿੱਥੇ ਗਏ ਟੀਚਿਆਂ ਨੂੰ ਪੁਰਾ ਕਰਨ ਦੇ ਲਈ ਪੁਰੀ ਕੋਸ਼ਿਸ਼ ਕਰਨਗੇ ।