5 Dariya News

ਚੇਅਰਮੈਨ ਬਲਬੀਰ ਸਿੰਘ ਪੰਨੂ ਵੱਲੋਂ ਪਿੰਡ ਰੂਪੋਵਾਲੀ ਵਿੱਚ ਡਿਸਪੈਂਸਰੀ ਦਾ ਉਦਘਾਟਨ

5 Dariya News

ਫਤਿਹਗੜ੍ਹ ਚੂੜੀਆਂ (ਬਟਾਲਾ) 28-Mar-2025

ਬਲਬੀਰ ਸਿੰਘ ਪੰਨੂ, ਚੇਅਰਮੈਨ ਪਨਸਪ ਪੰਜਾਬ ਵੱਲੋਂ ਪਿੰਡ ਰੂਪੋਵਾਲੀ ਵਿੱਚ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ ਅਤੇ ਸਾਰੇ ਹੀ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਤੁਹਾਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਤਾਂ ਜੋ ਹਲਕੇ ਦਾ ਵੱਧ ਤੋਂ ਵੱਧ ਵਿਕਾਸ ਹੋ ਸਕੇ। ਚੇਅਰਮੈਨ ਬਲਬੀਰ ਸਿੰਘ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਰੇਕ ਵਰਗ ਦੇ ਹਿੱਤ ਵਿੱਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁਜਦਾ ਕੀਤਾ ਜਾ ਰਿਹਾ ਹੈ। 

ਇਸ ਮੌਕੇ ਪਰਮਜੋਤ ਸਿੰਘ, ਸੋਨੂ ਰਾਮ ਸਿੰਘ, ਮੈਂਬਰ ਹਰਦੀਪ ਸਿੰਘ, ਮੈਂਬਰ ਪਰਮਜੀਤ ਕੌਰ, ਮੈਂਬਰ ਦਲਜੀਤ ਕੌਰ, ਜੋਬਨ ਮਸੀਹ, ਪ੍ਰਭਜੋਤ ਸਿੰਘ, ਜਗਤਾਰ ਸਿੰਘ, ਜਰਨੈਲ ਸਿੰਘ, ਜਸਵਿੰਦਰ ਸਿੰਘ, ਗੁਰਬਿੰਦਰ ਸਿੰਘ, ਬਲਾਕ ਪ੍ਰਧਾਨ ਹਰਦੀਪ ਸਿੰਘ ਬਲਾਕ ਪ੍ਰਧਾਨ ਸ਼ਮਸ਼ੇਰ ਸਿੰਘ, ਸਰਪੰਚ ਹਰਦੀਪ ਸਿੰਘ ਦਮੋਦਰ , ਬਲਾਕ ਪ੍ਰਧਾਨ ਮਲਜਿੰਦਰ ਸਿੰਘ, ਬਲਾਕ ਪ੍ਰਧਾਨ ਹਰਪ੍ਰੀਤ ਸਿੰਘ, ਬਲਾਕ ਪ੍ਰਧਾਨ ਜਗਜੀਤ ਸਿੰਘ ਜੱਗਾ, ਯੂਥ ਪ੍ਰਧਾਨ ਗੁਰਬਿੰਦਰ ਸਿੰਘ ਕਾਦੀਆਂ, ਕਰਮਜੀਤ ਪੀਏ ,ਰਘਬੀਰ ਸਿੰਘ ਅਠਵਾਲ, ਗਗਨਦੀਪ ਸਿੰਘ ਕੋਟਲਾ ਬਾਮਾ, ਸਰਪੰਚ ਕਰਨ ਬਾਠ, ਗੁਰ ਪ੍ਰਤਾਪ ਸਿੰਘ ,ਗੁਰਦੇਵ ਔਜਲਾ ਅਤੇ ਹੋਰ ਵੀ ਹਾਜ਼ਰ ਸਨ।