ਨਰਿੰਦਰ ਮੋਦੀ ਸੋਮਨਾਥ ਮੰਦਰ ਗਏ
ਦੇਸ਼ ਦੀ ਖੁਸ਼ਹਾਲੀ ਲਈ ਆਸ਼ੀਰਵਾਦ ਮੰਗਿਆ
5 Dariya News
ਗੁਜਰਾਤ 02-Mar-2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਮਹਾਕੁੰਭ ਦੀ ਸਮਾਪਤੀ ਤੋਂ ਬਾਅਦ ਅੱਜ ਗੁਜਰਾਤ ਵਿੱਚ ਸੋਮਨਾਥ ਮੰਦਿਰ ਵਿੱਚ ਦਰਸ਼ਨ ਕੀਤੇ। ਐਕਸ ‘ਤੇ ਵੱਖ-ਵੱਖ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ: “ਮੈਂ ਸੰਕਲਪ ਲਿਆ ਸੀ ਕਿ ਪ੍ਰਯਾਗਰਾਜ ਵਿੱਚ ਮਹਾਕੁੰਭ ਦੇ ਬਾਅਦ ਮੈਂ ਸੋਮਨਾਥ ਜਾਵਾਂਗਾ, ਜੋ ਕਿ 12 ਜਯੋਤਿਰਲਿੰਗਾਂ (12 Jyotirlingas) ਵਿੱਚੋਂ ਪ੍ਰਥਮ ਹੈ।
ਅੱਜ, ਮੈਂ ਸੋਮਨਾਥ ਮੰਦਿਰ ਵਿੱਚ ਪੂਜਾ-ਅਰਚਨਾ ਕਰਕੇ ਧੰਨ-ਧੰਨ ਮਹਿਸੂਸ ਕਰ ਰਿਹਾ ਹਾਂ। ਮੈਂ ਹਰ ਭਾਰਤੀ ਦੀ ਸਮ੍ਰਿੱਧੀ ਅਤੇ ਚੰਗੀ ਸਿਹਤ ਦੇ ਲਈ ਪ੍ਰਾਰਥਨਾ ਕੀਤੀ। ਇਹ ਮੰਦਿਰ ਸਾਡੀ ਸੱਭਿਆਚਾਰਕ ਦੀ ਸਦੀਵੀ ਵਿਰਾਸਤ ਅਤੇ ਸਾਹਸ ਨੂੰ ਦਰਸਾਉਂਦਾ ਹੈ।”