5 Dariya News

ਪੰਜਾਬੀ ਗਾਇਕ ਬੱਬੂ ਮਾਨ ਨੇ ਪਾਰਸ ਹੈਲਥ ਦੇ 'ਉਮੀਦ ਕੇ ਸਿਤਾਰੇ' ਕੈਂਸਰ ਜਾਗਰੂਕਤਾ ਮੁਹਿੰਮ ਦਾ ਸਮਰਥਨ ਕੀਤਾ

5 Dariya News

ਪੰਚਕੂਲਾ 25-Feb-2025

ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਨੇ ਪਾਰਸ ਹੈਲਥ ਦੀ ‘ਉਮੀਦ ਕੇ ਸਿਤਾਰੇ’ ਮੁਹਿੰਮ ਵਿੱਚ ਹਿੱਸਾ ਲਿਆ ਅਤੇ ਲੋਕਾਂ ਨੂੰ ਕੈਂਸਰ ਦੀ ਪਹਿਲਾਂ ਪਛਾਣ ਤੇ ਇਲਾਜ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਹ ਮੁਹਿੰਮ ਇੱਕ ਮਹੀਨੇ ਤਕ ਚੱਲਣ ਵਾਲੀ ਹੈ ਅਤੇ ਇਸ ਈਵੈਂਟ ਵਿੱਚ 150 ਤੋਂ ਵੱਧ ਲੋਕਾਂ ਨੇ ਭਾਗ ਲਿਆ।

ਬੱਬੂ ਮਾਨ ਨੇ ਓੰਕੋਲੋਜਿਸਟਾਂ ਅਤੇ ਕੈਂਸਰ ਸਰਵਾਈਵਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ, “ਸਿਹਤ ਸਭ ਤੋਂ ਵੱਡਾ ਤੋਹਫਾ ਹੈ। ਕੈਂਸਰ ਤੋਂ ਡਰਨ ਦੀ ਨਹੀਂ, ਬਲਕਿ ਸਮੇਂ ਸਿਰ ਚੈੱਕਅੱਪ ਅਤੇ ਜਾਗਰੂਕਤਾ ਨਾਲ ਇਸ ਨਾਲ ਲੜਨ ਦੀ ਲੋੜ ਹੈ।”

ਡਾ. (ਬਰਿਗੇਡੀਅਰ) ਅਜੇ ਸ਼ਰਮਾ, ਡਾਇਰੈਕਟਰ, ਹੀਮੈਟੋ-ਓੰਕੋਲੋਜੀ, ਨੇ ਕਿਹਾ, “ਕੈਂਸਰ ਦਾ ਜਲਦੀ ਪਤਾ ਲੱਗਣ ਨਾਲ ਇਲਾਜ ਸਫਲ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।” ਡਾ. (ਬਰਿਗੇਡੀਅਰ) ਰਾਜੇਸ਼ਵਰ ਸਿੰਘ ਨੇ ਕਿਹਾ, “ਕੈਂਸਰ ਹੁਣ ਲਾਇਲਾਜ ਬਿਮਾਰੀ ਨਹੀਂ। ਨਵੀਨ ਤਕਨੀਕਾਂ ਨਾਲ ਇਸ ਦਾ ਇਲਾਜ ਸੰਭਵ ਹੋ ਗਿਆ ਹੈ।” ਇਸ ਇਵੈਂਟ ਵਿੱਚ ਮੁਫ਼ਤ ਹੈਲਥ ਚੈੱਕਅੱਪ, ਮੈਮੋਗ੍ਰਾਫੀ, ਡਿਸਕਾਊਂਟਡ PSA ਟੈਸਟ, ਅਤੇ ਹੋਰ ਟੈਸਟ ਉਪਲਬਧ ਕਰਵਾਏ ਗਏ। ਪਾਰਸ ਹੈਲਥ ਵੱਲੋਂ ਇਹ ਮੁਹਿੰਮ ਕੈਂਸਰ ਜਾਗਰੂਕਤਾ ਅਤੇ ਸਿਹਤ ਸੇਵਾਵਾਂ ਲਈ ਇੱਕ ਵੱਡਾ ਕਦਮ ਹੈ।