5 Dariya News

ਬੀਸੀਐਮ ਆਰਿਆ ਸਕੂਲ ਵਿਖੇ ਸਾਲਾਨਾ ਖੇਡ ਮੇਲੇ ਦਾ ਆਯੋਜਨ

ਮੁੱਖ ਮਹਿਮਾਨ ਵਜੋਂ ਸੁਖਵਿੰਦਰ ਸਿੰਘ ਬਿੰਦਰਾ ਦੀ ਸ਼ਿਰਕਤ

5 Dariya News

ਲੁਧਿਆਣਾ 19-Feb-2025

ਸਥਾਨਕ ਬੀਸੀਐਮ ਆਰਿਆ ਸਕੂਲ ਵਿਖੇ ਸਾਲਾਨਾ ਖੇਡ ਮੇਲਾ ਕਰਵਾਇਆ ਗਿਆ,ਜਿਸ ਵਿਚ ਵੱਡੀ ਗਿਣਤੀ ਵਿਚ ਸਕੂਲੀ ਵਿਿਦਆਰਥੀਆਂ ਨੇ ਸ਼ਿਰਕਤ ਕਰਦਿਆ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਸ ਸਾਲਾਨਾ ਖੇਡ ਮੇਲੇ ਵਿਚ ਸੁਖਵਿੰਦਰ ਸਿੰਘ ਬਿੰਦਰਾ, ਨੈਸ਼ਨਲ ਮੈਂਬਰ (ਐਨ.ਆਈ.ਐਸ.ਡੀ.), ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ (ਭਾਰਤ ਸਰਕਾਰ), ਸਾਬਕਾ ਚੇਅਰਮੈਨ, ਯੁਵਾ ਵਿਕਾਸ ਵਿਭਾਗ (ਪੰਜਾਬ ਸਰਕਾਰ)) ਵੱਲੋਂ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕਰਦਿਆ ਇਸ ਸ਼ਾਨਦਾਰ ਆਯੋਜਨ ਦੀ ਸ਼ਲਾਘਾ ਕੀਤੀ ਗਈ।ਉਹਨਾਂ ਕਿਹਾ ਕਿ ਇਸ ਨਾਲ ਬੱਚਿਆਂ ਵਿਚ ਅਗਾਂਹ ਵੱਧੂ ਸੋਚ ਦਾ ਵਾਧਾ ਹੁੰਦਾ ਹੈ ਅਤੇ ਜਿੰਦਗੀ ਵਿਚ ਅੱਗੇ ਵੱਧਣ ਦੀ ਪ੍ਰੇਰਣਾ ਮਿਲਦੀ ਹੈ।

ਉਹਨਾਂ ਕਿਹਾ ਕਿ ਖੇਡਾਂ ਵਿਚ ਹਿੱਸਾ ਲੈਣ ਦਾ ਅਰਥ ਹੈ ਕਿ ਵਿਅਕਤੀ ਸ਼ਰੀਰਕ ਰੂਪ ਵਿਚ ਸਿਹਤਮੰਦ ਹੈ ਅਤੇ ਮਾਨਸਿਕ ਸ਼ਕਤੀ ਵੀ ਤੰਦਰੁਸਤ ਹੈ।ਉਹਨਾਂ ਕਿਹਾ ਕਿ ਸਮਾਜ ਦੇ ਪੂਰਨ ਰੂਪ ਵਿਚ ਵਿਕਸਤ ਹੋਣ ਦੇ ਲਈ ਬੱਚਿਆਂ ਦਾ ਸਿਹਤਮੰਦ ਅਤੇ ਸਿੱਖਿਅਤ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ ਨਸ਼ਿਆਂ ਦੀ ਬੀਮਾਰੀ ਅੱਜ ਸਮਾਜ ਨੂੰ ਖੋਰਣ ਲੱਗੀ ਹੋਈ ਹੈ ,ਜਿਸ ਤੋਂ ਸੁਚੇਤ ਰਹਿਣ ਦੀ ਲੋੜ ਹੈ।ਉਹਨਾਂ ਸਕੂਲ ਵਿਚ ਦਿੱਤੀ ਜਾ ਰਹੀ ਪੜਾਈ ਦੀ ਸ਼ਲਾਘਾ ਕੀਤੀ।

ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਕਿ ਦੇਸ਼ ਦੀ ਭਾਜਪਾ ਸਰਕਾਰ ਦੇਸ਼ ਵਿਚੋਂ ਨਸ਼ਾ ਅਤੇ ਹੋਰ ਨੌਜਵਾਨ ਪੀੜੀ ਨੂੰ ਖੋਰਣ ਵਾਲੀਆ ਸਮਾਜਿਕ ਬੁਰਾਈਆਂ ਖਤਮ ਕਰਨ ਦੇ ਲਈ ਵਚਨਬੱਧ ਹੈ ।ਉਹਨਾਂ ਕਿਹਾ ਕਿ ਆਓ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੋਚ ਨੂੰ ਅੱਗੇ ਵਧਾਈਏ ਅਤੇ ਦੇਸ਼ ਦਾ ਭਵਿੱਖ ਬੱਚਿਆਂ ਨੂੰ ਮਜਬੂਤ ਕਰੀਏ।

ਸੁਖਵਿੰਦਰ ਸਿੰਘ ਬਿੰਦਰਾ ਦਾ ਸਕੂਲ ਪ੍ਰਿੰਸੀਪਲ ਪਹੁੰਚਣ ਤੇ ਸਕੂਲ  ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਸਕੂਲ ਪ੍ਰਬੰਧਨ ਕਮੇਟੀ ਵੱਲੋਂ ਸੁਖਵਿੰਦਰ ਸਿੰਘ ਬਿੰਦਰਾ ਦਾ ਸਨਮਾਨ ਵੀ ਕੀਤਾ ਗਿਆ ।ਇਸ ਸਮਾਰੋਹ ਵਿੱਚ ਸਕੂਲ ਪ੍ਰਬੰਧਕ,ਪ੍ਰਿੰਸੀਪਲ,ਅਧਿਆਪਕ ਅਤੇ ਬੱਚਿਆਂ ਸਣੇ ਮਾਪੇ ਵੀ ਹਾਜ਼ਿਰ ਸਨ