5 Dariya News

ਗਣਤੰਤਰ ਦਿਵਸ ਪਰੇਡ ਦੀਆਂ ਪ੍ਰਾਪਤੀਆਂ ਲਈ ਐਨਸੀਸੀ ਕੈਡਿਟਾਂ ਨਿਤਿਨ ਅਤੇ ਅਕਸ਼ਿਤ ਸ਼ਰਮਾ ਨੂੰ ਆਰਬੀਯੂ ਵਿਖੇ ਸਨਮਾਨਿਤ ਕੀਤਾ ਗਿਆ

5 Dariya News

ਮੋਹਾਲੀ 19-Feb-2025

ਰਿਆਤ ਬਾਹਰਾ ਯੂਨੀਵਰਸਿਟੀ ਦੇ ਐਨਸੀਸੀ ਕੈਡਿਟ ਦੇ ਸੀਨੀਅਰ ਅੰਡਰ ਅਫਸਰ ਨਿਤਿਨ ਅਤੇ  ਸੀਐਸਐਮ ਅਕਸ਼ਤ ਸ਼ਰਮਾ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ ਸਨਮਾਨਿਤ ਕੀਤਾ ਗਿਆ। ਐਨਸੀਸੀ/ਐਨਐਸਐਸ ਦੇ ਡਾਇਰੈਕਟਰ ਪ੍ਰੋਫੈਸਰ (ਮੇਜਰ) ਏ.ਐਸ. ਚਾਹਲ ਨੇ ਦੱਸਿਆ ਕਿ ਸੀਨੀਅਰ ਅੰਡਰ ਅਫਸਰ ਨਿਤਿਨ ਨਵੀਂ ਦਿੱਲੀ ਵਿਖੇ ਗਣਤੰਤਰ ਦਿਵਸ ਪਰੇਡ 2025 ਵਿੱਚ  ਪੀਬੀ/ਐੱਚਵਾਈਆਰ/ ਐੱਚਪੀ/ਸੀਐੱਚਡੀ ਡਾਇਰੈਕਟੋਰੇਟ ਦੇ ਕੰਟੀਜੈਂਟ ਕਮਾਂਡਰ ਸਨ। 

ਇਹਨਾਂ ਦੋਵਾਂ ਕੈਡਿਟਾਂ ਨੇ ਰਿਆਤ ਬਾਹਰਾ ਯੂਨੀਵਰਸਿਟੀ ਅਤੇ 3ਪੀਬੀ (ਆਈ) ਪੰਜਾਬ ਐਨਸੀਸੀ ਯੂਨਿਟ ਰੋਪੜ ਦਾ ਨਾਂ ਰੌਸ਼ਨ ਕੀਤਾ ਹੈ ।ਸੀਨੀਅਰ ਅੰਡਰ ਅਫਸਰ ਨਿਤਿਨ ਅਤੇ ਸੀਐਸਐਮ ਅਕਸ਼ਤ ਸ਼ਰਮਾ 3ਪੀਬੀ (I) ਪੰਜਾਬ ਰੋਪੜ ਦੇ ਐਨਸੀਸੀ ਕੈਡੇਟ ਹਨ। ਇਹਨਾਂ ਦਾ ਯੂਨੀਵਰਸਿਟੀ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

ਇਸ ਸਮਾਗਮ ਵਿੱਚ ਲੈਫਟੀਨੈਂਟ ਕਰਨਲ ਅਨੂਪ ਪਠਾਨੀਆ,ਡਾ: ਐਸ ਕੇ ਬੰਸਲ ਡੀਨ ਅਕਾਦਮਿਕ ,ਡੀਨ ਡਾਇਰੈਕਟਰ, ਐਚ.ਓ.ਡੀਜ਼ ਅਤੇ ਸੂਬੇਦਾਰ ਅਵਤਾਰ ਸਿੰਘ ਨੇ ਸ਼ਿਰਕਤ ਕੀਤੀ। ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਐਨ.ਸੀ.ਸੀ./ਐਨ.ਐਸ.ਐਸ. ਦੇ ਡਾਇਰੈਕਟਰ ਪ੍ਰੋਫੈਸਰ (ਮੇਜਰ) ਏ.ਐਸ. ਚਾਹਲ ਨੇ ਦੋਵਾਂ ਕੈਡਿਟਾਂ ਨੂੰ ਰੋਲ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ।

ਮੇਜਰ ਏ.ਐਸ ਚਾਹਲ ਨੇ ਨਿਤਿਨ ਅਤੇ ਅਕਸ਼ਤ ਸ਼ਰਮਾ ਦੀਆਂ ਪ੍ਰਾਪਤੀਆਂ 'ਤੇ ਚਾਨਣਾ ਪਾਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵਿਦਿਆਰਥੀ ,ਡੀਨ, ਡਾਇਰੈਕਟਰ, ਐਚ.ਓ.ਡੀਜ਼ ਅਤੇ ਫੈਕਲਟੀ ਮੈਂਬਰ ਮੌਜੂਦ ਸਨ।