ਡੀਸੀ ਰਾਜੇਸ਼ ਤ੍ਰਿਪਾਠੀ ਸ੍ਰੀ ਮੁਕਤਸਰ ਸਾਹਿਬ ਵਿੱਚ ਵਿਕਾਸ ਪ੍ਰੋਜੈਕਟਾਂ ਦਾ ਜਾਇਜ਼ਾ ਲੈਂਦੇ ਹੋਏ
ਸਮੇਂ ਸਿਰ ਪੂਰਾ ਕਰਨ 'ਤੇ ਜ਼ੋਰ ਦਿੱਤਾ
5 Dariya News
ਸ੍ਰੀ ਮੁਕਤਸਰ ਸਾਹਿਬ 13-Feb-2025
ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਜਿ਼ਲ੍ਹੇ ਦੀਆਂ ਵੱਖ-ਵੱਖ ਵਿਕਾਸ ਏਜੰਸੀਆਂ ਵਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਜਾਇਜਾ ਲੈਣ ਲਈ ਅੱਜ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਲਾਈਬ੍ਰੇਰੀਆਂ ਅਤੇ ਆਂਗਣਬਾੜੀ ਸੈਂਟਰਾਂ ਦੀ ਉਸਾਰੀ ਵਿੱਚ ਕਿਸੇ ਵੀ ਕਿਸਮ ਦੀ ਨਾ ਵਰਤੇ ਜਾਣ ਦੀ ਤਾਕੀਦ ਕੀਤੀ ।
ਡਿਪਟੀ ਕਮਿਸ਼ਨਰ ਨੇ ਸਮੂਹ ਵਿਭਾਗਾਂ, ਖਾਸਕਰ ਬੀ ਡੀ ਪੀ ਓ ਅਤੇ ਨਗਲ ਕੌਂਸਲ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਹੜੇ ਵਿਕਾਸ ਦੇ ਕੰਮ ਮੁਕੰਮਲ ਹੋ ਗਏ ਹਨ, ਇਹਨਾਂ ਦੇ ਯੂ.ਸੀ (ਯੁਟੀਲਾਈਜੇਸ਼ਨ ਸਰਟੀਫਿਕੇਟ) ਜਮ੍ਹਾਂ ਕਰਵਾਏ ਜਾਣ ਅਤੇ ਬਕਾਇਆ ਕੰਮਾਂ ਨੂੰ 31 ਮਾਰਚ ਤੋਂ ਪਹਿਲਾਂ ਪਹਿਲਾਂ ਮੁਕੰਮਲ ਕੀਤਾ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਜਿ਼ਲ੍ਹੇ ਦੇ ਪੰਜ ਪਿੰਡਾਂ ਵਿੱਚ ਜਲਦੀ ਪੰਜ ਲਾਇਬ੍ਰੇਰੀਆ ਬਣਾਈਆਂ ਜਾਣਗੀਆਂ । ਮੀਟਿੰਗ ਦੌਰਾਨ ਉਨ੍ਹਾਂ ਅਵਾਸ ਯੋਜਨਾ ਦੇ ਨਵੇਂ ਸਰਵੇਖਣ ਅਨੁਸਾਰ ਸ੍ਰੀ ਮੁਕਤਸਰ ਸਾਹਿਬ ਦਾ ਪਹਿਲੇ ਸਥਾਨ ਤੇ ਆਉਣ ਤੇ ਉਨ੍ਹਾਂ ਵਧਾਈ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੀ ਐਮ ਏ ਵਾਈ (ਪ੍ਰਧਾਨ ਮੰਤਰੀ ਅਵਾਸ ਯੋਜਨਾ) ਸਕੀਮ ਦੇ ਤਹਿਤ ਵਧ ਤੋਂ ਵਧ ਲੋਕਾਂ ਨੂੰ ਮਨਜ਼ੂਰੀਆਂ ਦਿੱਤੀਆਂ ਜਾਣ ਤਾਂ ਜੋ ਆਰਥਿਕ ਤੌਰ ਤੇ ਕਮਜ਼ੋਰ ਵਰਗ ਇਸ ਯੋਜਨਾ ਦਾ ਵਧ ਤੋਂ ਵਧ ਲਾਭ ਲੈ ਸਕੇ ।
ਮੀਟਿੰਗ ਦੌਰਾਨ ਡੀ.ਡੀ.ਪੀ.ਓ. ਸ਼੍ਰੀ ਗੁਰਦਰਸ਼ਨ ਲਾਲ ਕੁੰਡਲ ਨੇ ਦੱਸਿਆ ਕਿ ਗਿੱਦੜਬਾਹਾ ਬਲਾਕ ਵਿੱਚ 175 ਕਰੋੜ ਦੇ ਸਨਮੁੱਖ ਮਗਨਰੇਗਾ ਸਕੀਮ ਤਹਿਤ 165 ਕਰੋੜ ਰੁਪਏ ਦੇ ਵਿਕਾਸ ਦੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਮੁਕੰਮਲ ਪ੍ਰੋਜੈਕਟ ਦੇ ਯੂ.ਸੀ ਜਲਦੀ ਜਮ੍ਹਾਂ ਕਰਵਾ ਦਿੱਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਲੰਬੀ ਦੇ ਬੀ.ਡੀ.ਪੀ.ਓ ਨੂੰ ਹਦਾਇਤ ਕੀਤੀ ਕਿ ਐਮ ਪੀ ਐਲ ਏ ਡੀ ਦੇ ਕੰਮਾਂ ਨੂੰ ਜਲਦੀ ਪੂਰਾ ਕੀਤਾ ਜਾਵੇ ਅਤੇ ਕੰਮ ਮੁਕੰਮਲ ਹੋਣ ਤੇ ਯੂ.ਸੀ. ਜਮ੍ਹਾਂ ਕਰਵਾਏ ਜਾਣ।
ਡਿਪਟੀ ਕਮਿਸ਼ਨਰ ਨੇ ਮਾਈਨਿੰਗ ਅਤੇ ਜਿਉਲੋਜੀ ਵਿਭਾਗ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜਿਹਨਾਂ ਭੱਠਾ ਮਾਲਕਾਂ ਵੱਲ ਰਾਈਲਟੀ ਬਕਾਇਆ ਹੈ,ਇਹ ਰਕਮ ਸਬੰਧਿਤ ਭੱਠਾ ਮਾਲਕਾਂ ਪਾਸੋ ਵਸੂਲ ਕਰਕੇ ਇਸ ਰਕਮ ਨੂੰ ਏਰੀਅਰ ਆਫ ਲੈਂਡ ਰੈਵੀਨਿਊ ਤਹਿਤ ਜਮ੍ਹਾਂ ਕਰਵਾਉਣ ਲਈ ਫਾਰਮ ਐਮ ਭੇਜੇ ਜਾਣ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਰਿੰਦਰ ਸਿੰਘ ਢਿਲੋੱਂ ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਡੀ ਪੀ ਆਰ ਓ ਗੁਰਦੀਪ ਸਿੰਘ ਮਾਨ ਹਾਜ਼ਰ ਸਨ।