5 Dariya News

ਭਾਜਪਾ ਮੰਡਲ ਖਰੜ ਦੀ ਮੀਟਿੰਗ: ਪੰਜਾਬ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਨੇ 2027 ਚੋਣਾਂ ਦੀ ਤਿਆਰੀ ਤੇ ਮੈਂਬਰਸ਼ਿਪ ਮੁਹਿੰਮ ਤੇ ਦਿੱਤਾ ਜ਼ੋਰ

5 Dariya News

ਖਰੜ 12-Feb-2025

ਭਾਜਪਾ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਹੈਪੀ ਦੀ ਅਗਵਾਈ ਵਿੱਚ ਮੀਟਿੰਗ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਦੇ ਵਾਈਸ ਪ੍ਰਧਾਨ ਸੁਭਾਸ਼ ਸ਼ਰਮਾ ਪਹੁੰਚੇ ਅਤੇ ਉਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ ਹਾਜ਼ਰ ਸਨ। ਇਸ ਮੌਕੇ ਸੁਭਾਸ਼ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਉਣ ਵਾਲਾ ਟਾਈਮ ਬੀਜੇਪੀ ਦਾ ਹੈ ਅਤੇ ਉਨਾਂ ਨੇ ਕਿਹਾ ਵੱਧ ਤੋਂ ਵੱਧ ਮੈਂਬਰਸ਼ਿਪ ਕਰੋ  ਮੰਡਲ ਦੇ ਸਾਰੇ ਵਰਕਰਾਂ ਨੂੰ ਤਕੜੇ ਹੋ ਜਾਓ ਅਤੇ  ਅਤੇ ਆਉਣ ਵਾਲੀ 2027 ਦੀ ਇਲੈਕਸ਼ਨ ਦੀ ਤਿਆਰੀ ਖਿੱਚ ਦੋ ।

ਇਸ ਮੌਕੇ ਤੇਜੀ ਸੰਧੂ ਕਿਸਾਨ ਮੋਰਚਾ ਵਾਈਸ ਪ੍ਰਧਾਨ ਪੰਜਾਬ ਸੁਖਵਿੰਦਰ ਗੋਲਡੀ, ਜੱਗੀ ਔਜਲਾ ਮੌਜੂਦ ਸਨ। ਇਸ ਮੀਟਿੰਗ ਵਿੱਚ , ਮੰਡਲ ਜਨਰਲ ਸਕੱਤਰ ਮੀਨਾ ਜੋਸ਼ੀ, ਸਕੱਤਰ ਰਾਜੇਸ਼ ਠਾਕੁਰ ਅਤੇ ਆਸ਼ੀਸ਼ ਸ਼ਰਮਾ, ਪਰਮਜੀਤ ਵਾਲੀਆ , ਮੰਡਲ ਦੇ ਸਰਗਰਮ ਮੈਂਬਰ ਨਿਤਿਨ ਕੁਮਾਰ, ਮੰਡਲ ਉਪ ਪ੍ਰਧਾਨ ਰਣਬੀਰ ਸਿੰਘ, ਅਤੇ ਮੰਡਲ ਦੇ ਹੋਰ ਅਹੁਦੇਦਾਰਾਂ ਨੇ ਹਿੱਸਾ ਲਿਆ। ਅਤੇ ਮੰਡਲ ਦੀ ਟੀਮ ਵੱਲੋਂ ਸਰੋਪਾ ਪਾ ਕੇ ਸਨਮਾਨ ਕੀਤਾ ਗਿਆ।