5 Dariya News

ਐਨੀਸ ਸਕੂਲ ਖਰੜ ਵਿਖੇ ਖੇਡ ਦਿਵਸ ਮਨਾਇਆ ਗਿਆ

5 Dariya News

ਖਰੜ 08-Feb-2025

ਅੱਜ ਐਨੀਸ ਸਕੂਲ, ਖਰੜ ਵਿੱਚ ਖੇਡਾਂ ਦਿਵਸ ਉਤਸ਼ਾਹ ਅਤੇ ਉਤਸਵਮਈ ਮਾਹੌਲ ਵਿੱਚ ਮਨਾਇਆ ਗਿਆ। ਇਸ ਮੌਕੇ ‘ਤੇ ਪ੍ਰੀ-ਪ੍ਰਾਇਮਰੀ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿੱਚ ਭਾਗ ਲਿਆਂ ਅਤੇ ਆਪਣੀ ਕਾਬਲਿਅਤ ਦਾ ਪ੍ਰਦਰਸ਼ਨ ਕੀਤਾ। ਖੇਡਾਂ ਦਿਵਸ ਦਾ ਸ਼ੁਭਾਰੰਭ ਸ੍ਰੀ ਅਨੀਤ ਗੋਇਲ ਜੀ ਚੇਅਰਮੈਨ ਐਨੀਸ ਸਕੂਲ ਨੇ ਝੰਡਾ ਲਹਿਰਾ ਕੇ ਕੀਤਾ। 

ਇਸ ਮੌਕੇ ‘ਤੇ 100 ਮੀਟਰ ਦੌੜ, ਅਤੇ ਹੋਰ ਖੇਡਾਂ ਕਰਵਾਈਆਂ ਗਈਆਂ। ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੇ ਭਰਪੂਰ ਜੋਸ਼ ਨਾਲ ਇਹਨਾਂ ਮੁਕਾਬਲਿਆਂ ਵਿੱਚ ਹਿੱਸਾ ਲਿਆ। ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸ਼ੀਤਲ ਨੇ ਖਿਡਾਰੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਹਿੱਸਾ ਹਨ, ਜੋ ਸਾਨੂੰ ਸਿਹਤਮੰਦ ਅਤੇ ਅਨੁਸ਼ਾਸ਼ਨਵਾਨ ਬਣਾਉਂਦੀਆਂ ਹਨ। 

ਸਮਾਪਨ ਸਮਾਰੋਹ ਦੌਰਾਨ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦਿੱਤੇ ਗਏ। ਸਕੂਲ ਦੇ ਅਧਿਆਪਕ ਜੀ ਨੇ ਅੰਤ ‘ਚ ਸਾਰੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਇਹ ਉਮੀਦ ਜਤਾਈ ਕਿ ਵਿਦਿਆਰਥੀ ਭਵਿੱਖ ਵਿੱਚ ਵੀ ਖੇਡਾਂ ਵਿਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣਗੇ।