ਨਰਿੰਦਰ ਮੋਦੀ ਨੇ ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਪਵਿੱਤਰ ਇਸ਼ਨਾਨ ਕੀਤਾ
ਮਾਂ ਗੰਗਾ ਦਾ ਆਸ਼ੀਰਵਾਦ ਮੰਗਿਆ
5 Dariya News
ਪ੍ਰਯਾਗਰਾਜ 05-Feb-2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪ੍ਰਯਾਗਰਾਜ ਵਿੱਚ ਮਹਾਕੁੰਭ ਦਾ ਦੌਰਾ ਕੀਤਾ ਅਤੇ ਸੰਗਮ ਵਿੱਚ ਪਵਿੱਤਰ ਡੁਬਕੀ ਲਗਾਈ। ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਉਨ੍ਹਾਂ ਨੇ ਲਿਖਿਆ: “ਪ੍ਰਯਾਗਰਾਜ ਵਿੱਚ ਮਹਾਕੁੰਭ ਵਿੱਚ ਆ ਕੇ ਧੰਨ ਹੋਇਆ। ਸੰਗਮ ‘ਤੇ ਇਸ਼ਨਾਨ ਦੈਵੀ ਜੁੜਾਅ ਦਾ ਪਲ ਹੈ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ ਕਰੋੜਾਂ ਹੋਰ ਲੋਕਾਂ ਦੀ ਤਰ੍ਹਾਂ, ਮੈਂ ਵੀ ਭਗਤੀ ਦੀ ਭਾਵਨਾ ਨਾਲ ਭਰ ਗਿਆ। ਮਾਂ ਗੰਗਾ ਸਭ ਨੂੰ ਸ਼ਾਂਤੀ, ਗਿਆਨ, ਚੰਗੀ ਸਿਹਤ ਅਤੇ ਸਦਭਾਵ ਦਾ ਅਸ਼ੀਰਵਾਦ ਦੇਣ।”