ਭਾਰਤੀ ਜਨਤਾ ਪਾਰਟੀ ਖਰੜ ਵੱਲੋਂ ਬਾਬਾ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਕਰਨ ਦੇ ਵਿਰੋਧ ਚ ਰੋਸ ਧਰਨਾ ਦਿੱਤਾ ਗਿਆ
5 Dariya News
ਖਰੜ 28-Jan-2025
ਭਾਰਤੀ ਜਨਤਾ ਪਾਰਟੀ ਖਰੜ ਵੱਲੋਂ ਪੰਜਾਬ ਦੇ ਬੀਜੇਪੀ ਦੇ ਸਹਿਕੈਸ਼ੀਅਰ ਸੁਖਵਿੰਦਰ ਸਿੰਘ ਜੀ ਗੋਲਡੀ ਦੀ ਅਗਵਾਈ ਵਿੱਚ ਬਾਬਾ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਕਰਨ ਦੇ ਵਿਰੁੱਧ ਅੱਜ ਸਥਾਨਕ ਮਿਊਨਸੀਪਲ ਪਾਰਕ ਦੇ ਵਿੱਚ ਰੋਸ ਧਰਨਾ ਦਿੱਤਾ ਗਿਆ ।
ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਖਰੜ ਮੰਡਲ ਦੇ ਪ੍ਰਧਾਨ ਅਗਰਵਾਲ ਨੇ ਦੱਸਿਆ ਕਿ ਭਾਜਪਾ ਵਰਕਰਾਂ ਅਤੇ ਸ਼ਹਿਰ ਦੇ ਹੋਰ ਲੋਕਾਂ ਨੇ ਮਿਲ ਕੇ ਅੱਜ ਖਰੜ ਮਿਊਸਪਲ ਪਾਰਕ ਦੇ ਵਿੱਚ ਬਾਬਾ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਦੇ ਖਿਲਾਫ ਰੋਸ ਧਰਨਾ ਦਿੱਤਾ ।
ਇਸ ਮੌਕੇ ਬੋਲਦਿਆਂ ਸਰਦਾਰ ਸੁਖਵਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਪੰਜਾਬ ਦਾ ਮਾਹੌਲ ਦਿਨਪੁਰ ਦਿਨ ਖਰਾਬ ਹੁੰਦਾ ਜਾ ਰਿਹਾ ਹੈ ਹਰ ਰੋਜ਼ ਕਿਤੇ ਨਾ ਕਿਤੇ ਕਤਲੇਆਮ ਦੀਆਂ ਵਾਰਦਾਤਾਂ ਹੋ ਰਹੀਆਂ ਹਨ ਭਾਰਤ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਦੀ ਅੰਮ੍ਰਿਤਸਰ ਦੇ ਵਿੱਚ ਮੂਰਤੀ ਦਾ ਅਪਮਾਨ ਹੋਣਾ ਇੱਕ ਬਹੁਤ ਹੀ ਮੰਦਭਾਗੀ ਘਟਨਾ ਹੈ।
ਇਸ ਮੌਕੇ ਖਰੜ ਮੰਡਲ ਤਿੰਨ ਦੇ ਪ੍ਰਧਾਨ ਸੁਖਬੀਰ ਰਾਣਾ, ਜਿਲਾ ਜਨਰਲ ਸਕੱਤਰ ਜੱਗੀ ਔਜਲਾ, ਨਰਿੰਦਰ ਰਾਣਾ, ਪਵਨ ਮਨੋਚਾ, ਰਾਮ ਗੋਪਾਲ ਸ੍ਰੀ ਨਿਵਾਸ ਪ੍ਰਵੇਸ਼ ਭਾਰਤੀ ਉਮੇਸ਼ ਗਰਗ ਰਜਿੰਦਰ ਸ਼ਰਮਾ, ਆਦਿ ਹਾਜ਼ਰ ਸਨ।