5 Dariya News

ਸਿਹਤ ਵਿਭਾਗ ਵੱਲੋਂ ਮਟਰਨਲ - ਚਾਇਲਡ ਡੈਥ ਰਿਵਿਊ ਅਤੇ ਏ.ਈ.ਐਫ.ਈ. ਕਮੇਟੀ ਦੀ ਮੀਟਿੰਗ ਕੀਤੀ ਗਈ

5 Dariya News

ਅੰਮ੍ਰਿਤਸਰ 28-Jan-2025

ਸਿਹਤ ਵਿਭਾਗ ਅੰਮ੍ਰਿਤਸਰ ਵਲੋਂ ਸਿਵਲ ਸਰਜਨ ਡਾ ਕਿਰਨਦੀਪ  ਕੌਰ ਦੀ ਪ੍ਰਧਾਨਗੀ ਹੇਠ, ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਅਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ ਨੀਲਮ ਭਗਤ ਦੀ ਅਗਵਾਈ ਵਿੱਚ ਮਟਰਨਲ-ਚਾਇਲਡ ਡੈਥ ਰਿਵਿਊ ਅਤੇ ਰੂਟੀਨ ਇਮੂਨਾਈਜੇਸ਼ਨ ਦੇ ਸਾਈਡ ਇਫੈਕਟ (ਏ.ਈ.ਐਫ.ਆਈ) ਸਬੰਧੀ ਵਿਸ਼ੇਸ਼ ਮੀਟਿੰਗ, ਦਫਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਕੀਤੀ ਗਈ।

ਇਸ ਮੋਕੇ ਤੇ ਸਿਵਲ ਸਰਜਨ ਡਾ ਕਿਨਦੀਪ ਕੌਰ ਨੇ ਦੱਸਿਆ ਕਿ ਭਾਰਤ ਵਿਚ ਹਰ ਸਾਲ ਲਗਭਗ 2.7 ਕਰੋੜ ਬੱਚਿਆਂ ਨੂੰ ਅਤੇ 3 ਕਰੋੜ ਗਰਭਵਤੀ ਮਾਵਾਂ ਨੂੰ ਵੈਕਸੀਨੇਸ਼ਨ ਰਾਹੀ ਬਹੁਤ ਸਾਰੀਆਂ ਮਾਰੂ ਬੀਮਾਰੀਆਂ ਤੋਂ ਸੁਰੱਖਿਅਤ ਕੀਤਾ ਜਾਂਦਾ ਹੈ। ਇਹਨਾਂ ਟੀਕਾਕਰਣ ਦੇ ਕੁਝ ਮਾਮੂਲੀ ਸਾਈਡ ਇਫੈਕਟ ਵੀ ਹੋ ਸਕਦੇ ਹਨ ਜਿਵੇਂ ਬੁਖਾਰ, ਖਾਰਿਸ਼, ਸੋਜ, ਗਿਲਟੀ ਦਾ ਬਨਣਾਂ ਅਤੇ ਬਾਡੀ ਰੈਸ਼ ਆਦਿ, ਪਰ ਇਹਨਾਂ ਮਾਮੂਲੀ ਸਾਈਡ ਇਫੈਕਟਸ ਤੋਂ ਬਿਲਕੁਲ ਘਬਰਾਓਣ ਦੀ ਲੋੜ ਨਹੀ ਹੈ। 

ਇਹ ਸਾਈਡ ਇਫੈਕਟ ਕੁਝ ਦਿਨ ਬਾਦ ਆਪਣੇ ਆਪ ਜਾਂ ਸਾਧਾਰਣ ਦਵਾਈ ਨਾਲ ਠੀਕ ਹੋ ਜਾਂਦੇ ਹਨ। ਇਸ ਅਵਸਰ ਤੇ ਜਿਲਾ ਟੀਕਾਕਰਣ ਅਫਸਰ ਡਾ ਭਾਰਤੀ ਧਵਨ ਨੇ ਚਾਇਲਡ ਡੈਥ ਰਿਵਿਊ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਵੱਲੋਂ ਮਟਰਨਲ ਡੈਥ ਰਿਵਿਊ ਕੀਤਾ ਗਿਆ। 

ਇਸ ਮੌਕੇ ਡਾ ਸਰਤਾਜ ਸਿੰਘ, ਡਾ ਅਸ਼ਵਨੀ ਸਰੀਨ, ਜਿਲਾ ਬੀ.ਸੀ.ਜੀ.ਅਫਸਰ ਡਾ ਮਨਮੀਤ ਕੌਰ, ਜਿਲਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ, ਡਾ ਰਾਘਵ ਗੁਪਤਾ, ਡਾ ਵਨੀਤ ਕੌਰ, ਡਾ ਅਰਵਿੰਦਰ ਸਿੰਘ, ਡਾ ਜਗਦੀਪ ਕੌਰ ਸਮੇਤ ਸਮੂਹ ਸਟਾਫ ਹਾਜਰ ਸੀ।