5 Dariya News

ਐਨੀਜ਼ ਸਕੂਲ ਵਿਖੇ ਗਣਤੰਤਰ ਦਿਵਸ ਮਨਾਇਆ

5 Dariya News

ਖਰੜ 26-Jan-2025

26 ਜਨਵਰੀ 2025 ਦੀ ਸ਼ੁਭ ਸਵੇਰ ਨੂੰ, ਐਨੀਜ਼ ਸਕੂਲ ਨੇ ਆਪਣੇ ਸਕੂਲ ਪ੍ਰੋਗਰਾਮ ਵਿੱਚ 76ਵਾਂ ਗਣਤੰਤਰ ਦਿਵਸ ਮਨਾਇਆ। ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ। ਪਹਿਲਾਂ ਕੁਝ ਵਿਦਿਆਰਥੀਆਂ ਵੱਲੋਂ ਪਰੇਡ ਕੀਤੀ ਗਈ ਉਸ ਤੋਂ ਬਾਅਦ ਸਕੂਲ ਦੇ  ਚੇਅਰਮੈਨ ਸ੍ਰੀ ਅਨੀਤ ਗੋਇਲ ਵੱਲੋਂ ਝੰਡਾ ਫਹਿਰਾਉਣ ਦੀ ਰਸਮ ਅਦਾ ਕੀਤੀ ਗਈ ਕੁਝ ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਦੇਸ਼ ਭਗਤੀ ਦੇ ਗੀਤਾਂ ਤੇ ਨਾਚ ਦੇ ਪ੍ਰਦਰਸ਼ਨ ਕੀਤੇ ਗਏ। 

ਵਿਦਿਆਰਥੀਆਂ ਵੱਲੋਂ ਗਣਤੰਤਰ ਦਿਵਸ ਦੇ ਮੌਕੇ ਤੇ ਭਾਸ਼ਣ ਵੀ ਦਿੱਤਾ ਅਤੇ ਕਵਿਤਾ ਵੀ ਗਾਈ ਗਈ ।ਚੇਅਰਮੈਨ ਸ਼੍ਰੀ ਅਨੀਤ ਗੋਇਲ ਨੇ ਦਿਨ ਦੀ ਮਹੱਤਤਾ 'ਤੇ  ਕੀਮਤੀ ਭਾਸ਼ਣ  ਦਿੱਤਾ ।ਇਸ ਪ੍ਰੋਗਰਾਮ ਨੂੰ ਸਕੂਲ ਪੱਧਰ ਤੇ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨਾ ਅਤੇ ਆਪਣੇ ਦੇਸ਼ ਨਾਲ ਜੋੜੇ ਰੱਖਣਾ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਵਧਾਈ ਵੀ ਦਿੱਤੀ। 

ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ 76ਵਾਂ ਗਣਤੰਤਰ ਦਿਵਸ ਬੜੀ ਉਤਸ਼ਾਹ ਨਾਲ ਮਨਾਇਆ। ਪ੍ਰੌਗਰਾਮ ਦੇ ਅੰਤ ਵਿੱਚ ਸਾਰਿਆਂ ਵੱਲੋਂ ਰਾਸ਼ਟਰੀ ਗੀਤ ਦਾ ਗਾਇਨ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਸਮਾਪਤੀ ਕੀਤੀ ਗਈ। ਵਿਦਿਆਰਥੀਆਂ ਨੂੰ ਚੋਕਲੇਟ ਵੀ ਵੰਡੀਆਂ ਗਈਆਂ।