5 Dariya News

ਨਰਿੰਦਰ ਮੋਦੀ ਨੇ ਅਮਿਤਾਭ ਕਾਂਤ ਦੀ ਭਾਰਤ ਦੀ G20 ਪ੍ਰਧਾਨਗੀ ਬਾਰੇ ਕਿਤਾਬ ਦੀ ਸ਼ਲਾਘਾ ਕੀਤੀ

5 Dariya News

ਨਵੀਂ ਦਿੱਲੀ 21-Jan-2025

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਸਮਿਟ, 2023 ਬਾਰੇ ਪੁਸਤਕ ਲਿਖਣ ਦੇ ਲਈ ਸ਼੍ਰੀ ਅਮਿਤਾਭ ਕਾਂਤ ਦੇ ਪ੍ਰਯਾਸਾਂ ਦੀ ਸ਼ਲਾਘਾ ਕਰਦੇ ਹੋਏ, ਕਿਹਾ ਕਿ ਉਨ੍ਹਾਂ ਨੇ ਇੱਕ ਬਿਹਤਰ ਗ੍ਰਹਿ ਦੀ ਪ੍ਰਾਪਤੀ ਲਈ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਦੇ ਭਾਰਤ ਦੇ ਪ੍ਰਯਾਸਾਂ ‘ਤੇ ਇੱਕ ਸਪਸ਼ਟ ਦ੍ਰਿਸ਼ਟੀਕੋਣ ਦਿੱਤਾ ਹੈ।

ਐਕਸ (X) ‘ਤੇ ਸ਼੍ਰੀ ਅਮਿਤਾਭ ਕਾਂਤ ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ: “ਭਾਰਤ ਦੀ ਜੀ-20 ਪ੍ਰਧਾਨਗੀ ਅਤੇ ਸਾਲ 2023 ਵਿੱਚ ਸਮਿਟ ਬਾਰੇ ਲਿਖਣ ਦਾ ਤੁਹਾਡਾ ਪ੍ਰਯਾਸ ਸ਼ਲਾਘਾਯੋਗ ਹੈ। ਇਹ ਵਿਸ਼ਵ ਵਿੱਚ ਮਾਨਵ-ਕੇਂਦ੍ਰਿਤ ਵਿਕਾਸ ਨੂੰ ਅੱਗੇ ਵਧਾਉਣ ਦੇ ਸਾਡੇ ਪ੍ਰਯਾਸਾਂ ‘ਤੇ ਇੱਕ ਸਪਸ਼ਟ ਦ੍ਰਿਸ਼ਟੀਕੋਣ ਦਿੰਦਾ ਹੈ।