ਟੀ ਬੈਨਿਥ ਵੱਲੋਂ ਫੇਜ਼ 6 ਵਿੱਚ ਉਸਾਰੀ ਅਧੀਨ ਕੰਕਰੀਟ ਸੜਕ ਦਾ ਨਿਰੀਖਣ
5 Dariya News
ਸਾਹਿਬਜ਼ਾਦਾ ਅਜੀਤ ਸਿੰਘ ਨਗਰ 10-Jan-2025
ਕਮਿਸ਼ਨਰ ਨਗਰ ਨਿਗਮ, ਟੀ ਬੈਨਿਥ ਨੇ ਅੱਜ ਨਗਰ ਨਿਗਮ ਦੇ ਅਧਿਕਾਰੀਆਂ ਦੇ ਨਾਲ ਨਗਰ ਨਿਗਮ ਦੀ ਵਰਕਸ਼ਾਪ ਇੰਡਸਟਰੀਜ਼ ਏਰੀਆ ਫੇਜ਼ 9 ਦਾ ਅਚਨਚੇਤ ਨਿਰੀਖਣ ਕੀਤਾ। ਉਨ੍ਹਾਂ ਵੱਲੋਂ ਇਸ ਤੋਂ ਬਾਅਦ ਸੈਕਟਰ 66 ਦੀ ਬੀ ਰੋਡ ਦਾ ਦੌਰਾ ਕੀਤਾ ਗਿਆ। ਨਿਗਮ ਕਮਿਸ਼ਨਰ ਵੱਲੋਂ ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਫੇਜ਼ 6 ਵਿੱਚ ਉਸਾਰੀ ਅਧੀਨ ਕੰਕਰੀਟ ਸੜਕ ਦਾ ਨਿਰੀਖਣ ਕੀਤਾ ਗਿਆ।
ਮੌਕੇ 'ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਵਿਕਾਸ ਕਾਰਜ ਨਿਰਧਾਰਿਤ ਮਿਆਰਾਂ ਅਨੁਸਾਰ ਨੇਪਰੇ ਚਾੜ੍ਹੇ ਜਾਣ ਅਤੇ ਗੁਣਵੱਤਾ ਵਿੱਚ ਕੋਈ ਸਮਝੌਤਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਏਜੰਸੀ ਤੈਅ ਮਾਪਦੰਡਾਂ ਅਨੁਸਾਰ ਕੰਮ ਨਹੀਂ ਕਰਵਾਉਂਦੀ ਤਾਂ ਉਸ ਨੂੰ ਜੁਰਮਾਨਾ ਲਾਇਆ ਜਾਵੇਗਾ।