5 Dariya News

ਪਿੰਡ ਛੋਟੀ ਓਡੀਆ ਤੋਂ ਸਰਪੰਚ ਗੁਰਜੀਤ ਸਿੰਘ ਆਪਣੀ ਸਮੂਚੀ ਪੰਚਾਇਤ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ

ਨਰਿੰਦਰ ਪਾਲ ਸਿੰਘ ਸਵਨਾ ਵੱਲੋਂ ਨਵੇਂ ਜੁੜੇ ਸਾਰੇ ਸਾਥੀਆਂ ਦਾ ਤਹਿ ਦਿਲ ਤੋਂ ਸਵਾਗਤ

5 Dariya News

ਫਾਜ਼ਿਲਕਾ 31-Dec-2024

ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੀ ਅਗਵਾਈ ਵਿੱਚ ਪਿੰਡ ਛੋਟੀ ਓਡੀਆ ਤੋਂ ਸਰਪੰਚ ਗੁਰਜੀਤ ਸਿੰਘ ਆਪਣੀ ਸਮੂਚੀ ਪੰਚਾਇਤ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਹਰ ਨੁਮਾਇੰਦੇ ਦਾ ਤੈਅ ਦਿਲ ਤੋਂ ਸਵਾਗਤ ਹੈ। 

ਕੋਈ ਵੀ ਵਰਕਰ ਬਿਨਾਂ ਕਿਸੇ ਝਿਜਕ ਆਮ ਆਦਮੀ ਪਾਰਟੀ ਨਾਲ ਜੁੜ ਸਕਦਾ ਹੈ। ਉਸਦਾ ਪਾਰਟੀ ਵਿਚ ਪੂਰਾ ਮਾਣ ਸਤਿਕਾਰ  ਹੋਵੇਗਾ। ਉਨ੍ਹਾਂ ਕਿਹਾ ਕਿ ਤੁਹਾਡੀ ਆਮ ਆਦਮੀ ਦੀ ਸਰਕਾਰ ਲਗਾਤਾਰ ਲੋਕ ਪੱਖੀ ਫੈਸਲੇ ਲੈ ਰਹੀ ਹੈ ਤੇ ਲੋਕਾਂ ਦੇ ਕੰਮ ਕਰ ਰਹੀ ਹੈ|  ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜੋ ਵੀ ਨੁਮਾਇੰਦਾ ਸ਼ਾਮਲ ਹੁੰਦਾ ਹੈ ਉਸ ਨੂੰ ਬਾਕੀ ਵਰਕਰਾਂ ਵਾਂਗ ਪਾਰਟੀ ਨਾਲ ਲੈ ਕੇ ਚਲੇਗੀ ਤੇ ਲੋਕਾਂ ਦੇ ਵਿਕਾਸ ਕਾਰਜ ਨੇਪਰੇ ਚਾੜੇ ਜਾਣਗੇ। 

ਉਹਨਾਂ ਕਿਹਾ ਕਿ ਹਲਕੇ ਦੇ ਸਾਰੇ ਵਿਕਾਸ ਕਾਰਜ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੀਤੇ ਜਾ ਰਹੇ ਹਨ।  ਪਾਰਟੀ ਨਾਲ ਜੁੜਦਿਆਂ ਸਰਪੰਚ ਨੇ ਕਿਹਾ ਕਿ ਉਹਨਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ ਹੈ ਕਿ ਉਹ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਹਨ।

ਉਹ ਵੀ ਪਾਰਟੀ ਵਿਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ। ਇਸ ਮੌਕੇ ਓਡੀਆ ਪਿੰਡ ਤੋਂ ਸਰਪੰਚ ਅਮਰ ਚੰਦ,ਸਤਿੰਦਰ ਸਿੰਘ, ਗੁਰਮੀਤ ਸਿੰਘ ਬਾਧਾ, ਗਗਨਦੀਪ ਸਿੰਘ ਰਾਮਪੁਰਾ,ਬਲਵਿੰਦਰ ਸਿੰਘ ਆਲਮਸ਼ਾਹ ਆਦਿ ਹਾਜਰ ਸਨ।