ਵਿਸਨ ਰਿਸਰਚ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗਿਆਰਾਂ ਵਿਿਦਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
5 Dariya News
ਅੰਮ੍ਰਿਤਸਰ 17-Dec-2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਵਿਸਨ ਰਿਸਰਚ ਕੰਪਨੀ, ਮੋਹਾਲੀ ਦੇ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। ਇਸ ਵਿਚ 11 ਦੇ ਕਰੀਬ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੈਚ 2025 ਦੇ ਵੱਖ-ਵੱਖ ਬੀ.ਟੈਕ. ਕੋਰਸ ਦੇ ਵਿਦਆਰਥੀਆਂ ਨੂੰ ਦੁਆਰਾ ਇੰਟਰਨਸ਼ਿਪ ਦੀ ਪੇਸ਼ਕਸ਼ ਕੀਤੀ ਗਈ ਹੈ।
ਚੁਣੇ ਗਏ ਵਿਦਆਰਥੀਆਂ ਨੂੰ ਆਪਣੀ ਛੇ ਮਹੀਨਿਆਂ ਦੀ ਇੰਟਰਨਸ਼ਿਪ ਮਿਆਦ ਦੇ ਦੌਰਾਨ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਜ਼ੀਫ਼ਾ ਮਿਲੇਗਾ। ਇੰਟਰਨਸ਼ਿਪ ਦੇ ਸਫਲਤਾਪੂਰਵਕ ਮੁਕੰਮਲ ਹੋਣ 'ਤੇ, ਕੰਪਨੀ ਇਨ੍ਹਾਂ ਵਿਦਆਰਥੀਆਂ ਨੂੰ ਨੌਕਰੀ ਵੀ ਪ੍ਰਦਾਨ ਕਰੇਗੀ। ਵਿਸਨ ਰਿਸਰਚ ਵੱਲੋਂ ਬੀ.ਟੈਕ ਦੇ ਅੰਤਿਮ ਸਾਲ ਦੇ ਕੰਪਿਊਟਰ ਸਾਇੰਸ ਅਤੇ ਬੀ.ਟੈਕ. - ਇਲੈਕਟ੍ਰੋਨਿਕਸ ਦੇ ਵਿਦਆਰਥੀਆਂ ਦੇ ਔਨਲਾਈਨ ਟੈਸਟ, ਟੈਕਨੀਕਲ ਅਤੇ ਐਚਆਰ ਇੰਟਰਵਿਊ ਕਰਵਾਏ ਗਏ।
ਇਹ ਵਿਦਆਰਥੀ ਜਨਵਰੀ 2025 ਵਿੱਚ ਆਪਣੀ ਇੰਟਰਨਸ਼ਿਪ ਜਾਇਨ ਕਰਨਗੇ ਅਤੇ ਸਫਲ ਇੰਟਰਨਸ਼ਿਪ ਤੋਂ ਬਾਅਦ, ਉਹ ਜੁਲਾਈ 2025 ਵਿੱਚ ਉਹ ਆਪਣੀਆਂ ਨੌਕਰੀਆਂ 'ਤੇ ਸਥਾਈ 'ਤੇ ਜਾਇਨ ਕਰ ਲੈਣਗੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਵਿਦਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਉਪਬਲਧੀ 'ਤੇ ਵਧਾਈ ਦਿੰਦਿਆਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਕੀਤੀ।
ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਦਆਰਥੀਆਂ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। ਡਾ. ਅਮਿਤ ਚੋਪੜਾ, ਡਾਇਰੈਕਟਰ, ਪਲੇਸਮੈਂਟ ਅਤੇ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜਨੀਅਰਿੰਗ ਗ੍ਰੈਜੂਏਟਾਂ ਨੂੰ ਨਿਯੁਕਤ ਕਰਨ ਲਈ ਮਨਪਸੰਦ ਸਥਾਨਾਂ ਵਿੱਚੋਂ ਇੱਕ ਹੈ। ਵੱਖ-ਵੱਖ ਕੋਰਸਾਂ ਦੇ ਬੈਚ 2025 ਦੇ ਵਿਿਦਆਰਥੀਆਂ ਦੀ ਭਰਤੀ ਲਈ ਕਈ ਹੋਰ ਕੰਪਨੀਆਂ ਆਉਣ ਦੀ ਸੰਭਾਵਨਾ ਹੈ।