ਜਸਟਿਸ ਸੰਤ ਪ੍ਰਕਾਸ਼ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ ਦਾ ਦੌਰਾ
5 Dariya News
ਅੰਮ੍ਰਿਤਸਰ 09-Dec-2024
ਜਸਟਿਸ ਸੰਤ ਪ੍ਰਕਾਸ਼ ਚੇਅਰ ਪਰਸਨ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਵੱਲੋਂ ਅੱਜ ਅਚਨਚੇਤ ਕੇਂਦਰੀ ਜੇਲ੍ਹ, ਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ ਇਸ ਮੌਕੇ ਸ਼੍ਰੀ ਕੇ.ਕੇ.ਬਾਂਸਲ, ਰਜਿਸਟਰਾਰ, ਸ਼੍ਰੀ ਡੀ.ਡੀ.ਸ਼ਰਮਾ, ਸੰਯੁਕਤ ਰਜਿਸਟਰਾਰ ਅਤੇ ਸ਼੍ਰੀ ਰਾਜੇਸ਼ ਢੀਂਗਰਾ, ਪ੍ਰਾ. ਸਕੱਤਰ, ਸ਼੍ਰੀ ਏ.ਐਸ.ਬੈਂਸ, ਸੀਜੇਐਮ-ਕਮ- ਸਕੱਤਰ, ਜਿਲ੍ਹਾ.ਕਾਨੂੰਨੀ ਸੇਵਾਵਾਂ ਅਥਾਰਟੀ , ਸ਼੍ਰੀਮਤੀ ਸ਼ਾਕਸ਼ੀ ਸਾਹਨੀ, ਡਿਪਟੀ ਕਮਿਸ਼ਨਰ, ਸ਼੍ਰੀ ਗੁਲਪ੍ਰੀਤ ਸਿੰਘ ਔਲਖ, ਕਮਿਸ਼ਨਰ ਨਗਰ ਨਿਗਮ, ਸ਼੍ਰੀ. ਚਰਨਜੀਤ ਸਿੰਘ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ, ਸ਼੍ਰੀ ਅਮਿਤ ਸਰੀਨ, ਏ.ਡੀ.ਸੀ, ਸ਼੍ਰੀ ਆਲਮ ਵਿਜੇ ਸਿੰਘ, ਡਿਪਟੀ ਕਮਿਸ਼ਨਰ ਆਫ ਪੁਲਿਸ, ਡਾ.ਕਰਨਦੀਪ ਕੌਰ ਸਿਵਲ ਸਰਜਨ, ਡਾ.ਸ਼ਵਿੰਦਰ ਸਿੰਘ, ਡਾਇਰੈਕਟਰ, ਮਾਨਸਿਕ ਸਿਹਤ, ਐਡੀਸ਼ਨਲ ਸੁਪਰਡੰਟ ਜੇਲ ਕੁੰਵਰ ਸੁਰਤੇਗ ਸਿੰਘ, ਮੈਡੀਕਲ ਅਫਸਰ ਡਾ: ਮਨਿੰਦਰ ਸਿੰਘ ਤੇ ਹੋਰ ਸੀਨੀਅਰ ਅਧਿਕਾਰੀ ਵੀ ਉਨਾਂ ਦੇ ਨਾਲ ਸਨ।
ਚੇਅਰ ਪਰਸਨ ਮਨੁੱਖੀ ਅਧਿਕਾਰ ਕਮਿਸ਼ਨ ਨੇ ਜੇਲ੍ਹ ਅਹਾਤੇ ਵਿੱਚ ਰਹਿ ਰਹੇ ਕਰੀਬ 4 ਹਜਾਰ ਕੈਦੀਆਂ ਨੂੰ ਮਿਲ ਰਹੀਆਂ ਸਹੂਲਤਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ, ਮਿਲ ਰਹੇ ਖਾਣੇ ਆਦ ਦਾ ਬਰੀਕੀ ਨਾਲ ਜਾਇਜ਼ਾ ਲਿਆ। ਉਨਾਂ ਨੇ ਕੈਦੀਆਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਬਾਰੇ ਪੁੱਛਿਆ ਅਤੇ ਉਨ੍ਹਾਂ ਨੂੰ ਕੈਦੀਆਂ ਦੇ ਕਾਨੂੰਨੀ ਅਧਿਕਾਰਾਂ ਬਾਰੇ ਜਾਣੂ ਕਰਵਾਇਆ। ਮਾਨਯੋਗ ਜਸਟਿਸ ਨੇ ਜੇਲ ਵਿਚਲੀ ਰਸੋਈ ਦਾ ਦੌਰਾ ਵੀ ਕੀਤਾ ਅਤੇ ਉੱਥੇ ਵੰਡ ਰਹੇ ਖਾਣੇ ਨੂੰ ਖਾ ਕੇ ਉਸ ਦੀ ਕੁਆਲਿਟੀ ਦੀ ਜਾਂਚ ਕੀਤੀ।
ਕੈਦੀਆਂ ਦੀ ਸਿਹਤ ਸੰਭਾਲ ਬਾਰੇ ਪੁੱਛਣ ਉੱਤੇ ਉੱਥੇ ਮੌਜੂਦ ਸਿਵਲ ਸਰਜਨ ਨੇ ਦੱਸਿਆ ਕਿ ਜੇਲ੍ਹ ਵਿੱਚ ਚਾਰ ਪੱਕੇ ਡਾਕਟਰ ਤਾਇਨਾਤ ਹਨ ਇਸ ਤੋਂ ਇਲਾਵਾ ਹਫ਼ਤੇ ਵਿੱਚ ਦੋ ਵਾਰ ਮਾਹਰ ਡਾਕਟਰਾਂ ਵੱਲੋਂ ਵੀ ਜੇਲ੍ਹ ਦਾ ਦੌਰਾ ਕੀਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਜਦ ਵੀ ਲੋੜ ਵੇਲੇ ਜੇਲ ਵਿਭਾਗ ਮੰਗ ਕਰਦਾ ਹੈ ਮਾਹਰ ਡਾਕਟਰਾਂ ਨੂੰ ਭੇਜਿਆ ਜਾਂਦਾ ਹੈ। ਉਹਨਾਂ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਮੌਕੇ 'ਤੇ ਹਾਜ਼ਰ ਸਬੰਧਤ ਅਧਿਕਾਰੀਆਂ ਨੂੰ ਕਰਨ ਦੇ ਨਿਰਦੇਸ਼ ਵੀ ਦਿੱਤੇ।
ਇਸ ਤੋਂ ਇਲਾਵਾ ਉਨਾਂ ਨੇ ਹਾਜ਼ਰ ਅਧਿਕਾਰੀਆਂ ਨਾਲ ਜੇਲ੍ਹ ਵਿੱਚ ਬੰਦ ਕੈਦੀਆਂ ਨਾਲ ਸਬੰਧਤ ਹੋਰ ਵਿਸ਼ਿਆਂ ਉੱਤੇ ਵੀ ਵਿਸਥਾਰ ਵਿੱਚ ਚਰਚਾ ਕੀਤੀ।