5 Dariya News

ਕੋਟਕਪੂਰਾ ਹਲਕੇ ਦੀ ਤਰੱਕੀ ਤੇ ਵਿਕਾਸ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ - ਕੁਲਤਾਰ ਸਿੰਘ ਸੰਧਵਾਂ

ਸਪੀਕਰ ਵੱਲੋਂ ਹਲਕੇ ਦੇ ਧਾਰਮਿਕ ਸਮਾਜਿਕ ਤੇ ਜਨਤਕ ਸਮਾਗਮਾਂ ਵਿਚ ਸ਼ਿਰਕਤ

5 Dariya News

ਕੋਟਕਪੂਰਾ 03-Dec-2024

ਕੋਟਕਪੂਰਾ ਹਲਕੇ ਦੇ ਪੇਂਡੂ ਤੇ ਸ਼ਹਿਰੀ ਖੇਤਰਾਂ ਦੀ ਤਰੱਕੀ ਤੇ ਵਿਕਾਸ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ ਤੇ ਇਸ ਲਈ ਪੰਜਾਬ ਸਰਕਾਰ ਵੱਲੋ ਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਆਪਣੇ ਗ੍ਰਹਿ ਪਿੰਡ ਸੰਧਵਾ ਵਿਖੇ ਲੋਕ ਮਿਲਣੀ ਤਹਿਤ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਅਤੇ ਕੋਟਕਪੂਰਾ ਸ਼ਹਿਰ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਗੱਲਬਾਤ ਦੌਰਾਨ ਕੀਤਾ।

ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੂਰਾ ਕੋਟਕਪੂਰਾ ਹਲਕਾ ਉਨ੍ਹਾਂ ਦਾ ਪਰਿਵਾਰ ਹੈ, ਤੇ ਉਹ ਹਰੇਕ ਦੁੱਖ-ਸੁੱਖ ਵਿਚ ਆਪਣੇ ਹਲਕੇ ਦੇ ਲੋਕਾ ਨਾਲ ਖੜੇ ਹਨ। ਇਸ ਮੌਕੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾ ਨੇ ਸ਼੍ਰੀਮਤੀ ਸੁਨੀਤਾ ਰਾਣੀ ਪਤਨੀ ਸ਼੍ਰੀ ਵਿਜੈ ਸਿੰਗਲਾ ਵਾਸੀ ਕੋਟਕਪੂਰਾ ਦੀ ਡੇਰਾ ਬਾਬਾ ਦਰਿਆਗਿਰੀ ਵਿਖੇ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ। 

ਇਸ ਮੌਕੇ ਉਨ੍ਹਾਂ ਨੇ ਸ਼੍ਰੀ ਵਿਪਨ ਦਿਓੜਾ, ਸ਼੍ਰੀਮਤੀ ਰਣਜੀਤ ਕੌਰ ਗਿੱਲ, ਗੁਰਨੇਕ ਸਿੰਘ ਸੰਧੂ ਆਦਿ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕੀਤੀ। ਇਸ ਉਪਰੰਤ ਸਪੀਕਰ ਸੰਧਵਾ ਨੇ ਦੁਆਰੇਆਣਾ ਰੋਡ, ਕੋਟਕਪੂਰਾ ਵਿਖੇ ਸ਼ਹੀਦ ਬਾਬਾ ਜੈਮਲ ਸਿੰਘ ਯਾਦਗਾਰੀ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਅਤੇ ਕੋਟਕਪੂਰਾ ਲੋਕਾਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਤੇ ਸ਼ਹਿਰ ਦੀ ਤਰੱਕੀ ਸਬੰਧੀ ਮੀਟਿੰਗਾ ਕੀਤੀ।

ਇਸ ਮੌਕੇ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਸ. ਸੁਖਜੀਤ ਸਿੰਘ ਢਿੱਲਵਾ, ਸੁਖਵੰਤ ਸਿੰਘ ਪੱਕਾ ਯੂਥ ਪ੍ਰਧਾਨ, ਅਮਨਦੀਪ ਸਿੰਘ ਸੰਧੂ, ਰਾਕੇਸ਼ ਗਰਗ, ਸਿਮਰਨਜੀਤ ਸਿੰਘ ਯੂਥ ਆਗੂ ਹਾਜਰ ਸਨ।