ਅੰਤਰ ਯੂਨੀਵਰਸਿਟੀ ਯੁਵਕ ਮੇਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵਿਦਆਰਥਣਾਂ ਨੇ ਮਾਰੀਆਂ ਮੱਲਾਂ
5 Dariya News
ਅੰਮ੍ਰਿਤਸਰ 02-Dec-2024
ਲੁਧਿਆਣਾ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿਖੇ ਕਰਵਾਏ ਜਾ ਰਹੇ ਅੰਤਰ ਯੂਨੀਵਰਸਿਟੀ ਯੁਵਕ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੁਅਲ ਅਤੇ ਪਰਫਾਰਮਿੰਗ ਆਰਟਸ ਵਿਭਾਗ ਦੀਆਂ ਵਿਦਆਰਥਣਾਂ ਨੇ ਵਾਰ, ਕਵੀਸ਼ਰੀ ਅਤੇ ਕਲੀ ਮੁਕਾਬਲਿਆਂ ਦੇ ਵਿੱਚ ਭਾਗ ਲਿਆ ਅਤੇ ਆਪਣੀ ਲਾਜਵਾਬ ਪੇਸ਼ਕਾਰੀਆਂ ਪ੍ਰਸਤੁਤ ਕਰਦਿਆਂ ਹੋਇਆਂ ਵਾਰ ਮੁਕਾਬਲੇ ਵਿੱਚ ਦੂਜਾ ਸਥਾਨ, ਕਵੀਸ਼ਰੀ ਮੁਕਾਬਲੇ ਚ ਤੀਜਾ ਸਥਾਨ ਅਤੇ ਕਲੀ ਮੁਕਾਬਲੇ ਦੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ।
ਡਾ. ਰਾਜੇਸ਼ ਸ਼ਰਮਾ, ਮੁਖੀ ਵਿਭਾਗ ਨੇ ਦੱਸਿਆ ਕਿ ਵਾਰ ਗਾਇਨ ਦੀ ਪੇਸ਼ਕਾਰੀ ਜਗਮੀਤ ਕੌਰ, ਮਹਿਮਾ ਰਾਣੀ ਅਤੇ ਕ੍ਰਿਿਤਕਾ ਦੁਆਰਾ ਕੀਤੀ ਗਈ। ਕਵੀਸ਼ਰੀ ਦੀ ਪੇਸ਼ਕਾਰੀ ਕ੍ਰਿਤਕਾ, ਮੁਸਕਾਨਪ੍ਰੀਤ ਕੌਰ ਅਤੇ ਮਹਿਮਾ ਰਾਣੀ ਦੁਆਰਾ ਕੀਤੀ ਗਈ ਅਤੇ ਕਲੀ ਦੀ ਪੇਸ਼ਕਾਰੀ ਜਗਮੀਤ ਕੌਰ, ਮੁਸਕਾਨਪ੍ਰੀਤ ਕੌਰ ਅਤੇ ਮਹਿਮਾ ਰਾਣੀ ਦੁਆਰਾ ਕੀਤੀ ਗਈ। ਇਹਨਾਂ ਪੇਸ਼ਕਾਰੀਆਂ ਨਾਲ ਸਾਰੰਗੀ ਤੇ ਕੀਰਤ ਸਿੰਘ ਅਤੇ ਢੱਡ ਤੇ ਗੁਰਿੰਦਰ ਸਿੰਘ ਰਸੀਆ ਜੀ ਨੇ ਵਿਦਆਰਥਣਾਂ ਨਾਲ ਸੰਗਤ ਕੀਤੀ।
ਇਨਾ ਸੰਪੂਰਨ ਪੇਸ਼ਕਾਰੀਆਂ ਦੀ ਤਿਆਰੀ ਯੂਨੀਵਰਸਿਟੀ ਦੇ ਸੰਗੀਤ ਆਈਟਮਾਂ ਦੇ ਕਨਵੀਨਰ ਡਾਕਟਰ ਰਾਜੇਸ਼ ਸ਼ਰਮਾ ਜੀ ਦੀ ਨਿਗਰਾਨੀ ਹੇਠ ਕਰਵਾਈ ਗਈ। ਉਕਤ ਵਿਦਆਰਥਣਾਂ ਵੱਲੋਂ ਜੀ.ਐਨ.ਡੀ.ਯੂ ਦੇ ਵਿੱਚ ਕਰਵਾਏ ਗਏ ਜ਼ੋਨਲ ਅਤੇ ਅੰਤਰ ਜ਼ੋਨਲ ਯੁਵਕ ਮੇਲਿਆਂ ਵਿੱਚ ਵਾਰ ਅਤੇ ਕਵੀਸ਼ਰੀ ਦੀ ਪੇਸ਼ਕਾਰੀਆਂ ਵਿੱਚ ਪਹਿਲੇ ਸਥਾਨ ਹਾਸਲ ਕੀਤੇ ਗਏ ਸਨ।