ਕੁਲਦੀਪ ਸਿੰਘ ਧਾਲੀਵਾਲ ਅਤੇ ਡਾ: ਅਜੈ ਗੁਪਤਾ ਨੇ ਮੈਂਬਰ ਕਿਰਤ ਵਿਭਾਗ ਵੈਲਫੇਅਰ ਬੋਰਡ ਨੂੰ ਦਿੱਤੀ ਵਧਾਈ
5 Dariya News
ਅੰਮ੍ਰਿਤਸਰ 29-Nov-2024
ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਮੈਂਬਰ ਲੇਬਰ ਵੈਲਫੇਅਰ ਬੋਰਡ ਪੰਜਾਬ ਸ੍ਰ ਹਰਪ੍ਰੀਤ ਸਿੰਘ ਆਹਲੂਵਾਲੀਆਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਤੀਜੀ ਮੰਜ਼ਿਲ ਤੇ ਕਮਰਾ ਅਲਾਟ ਕਰ ਦਿੱਤਾ ਗਿਆ। ਹੁਣ ਸ੍ਰ ਆਹਲੂਵਾਲੀਆ ਕਿਰਤ ਵਿਭਾਗ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਕਿਰਤ ਵਿਭਾਗ ਨਾਲ ਤਾਲਮੇਲ ਕਰਕੇ ਪੂਰਾ ਕਰਵਾਉਣਗੇ।
ਇਸ ਸਬੰਧ ਵਿੱਚ ਕੈਬਨਿਟ ਮੰਤਰੀ ਸ੍ਰ ਕੁਲਦੀਪ ਸਿੰਘ ਧਾਲੀਵਾਲ ਅਤੇ ਹਲਕਾ ਕੇਂਦਰੀ ਤੋਂ ਵਿਧਾਇਕ ਡਾ: ਅਜੈ ਗੁਪਤਾ ਵਿਸ਼ੇਸ਼ ਤੌਰ ਤੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪੁੱਜੇ ਅਤੇ ਸ੍ਰ ਆਹਲੂਵਾਲੀਆਂ ਨੂੰ ਵਧਾਈ ਦਿੱਤੀ। ਸ੍ਰ ਆਹਲੂਵਾਲੀਆਂ ਨੇ ਭਰੋਸਾ ਦਿੰਦਿਆਂ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਸੀ ਨੂੰ ਬਾਖੂਬੀ ਨਾਲ ਨਿਭਾ ਰਹੇ ਹਨ ਅਤੇ ਮਜਦੂਰ ਵਰਗ ਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦਾ ਲਾਭ ਜਮੀਨੀ ਪੱਧਰ ਤੱਕ ਪੁੱਜਦਾ ਕੀਤਾ ਜਾਵੇਗਾ।