31ਵੀਆਂ ਕਮਲਜੀਤ ਖੇਡਾਂ : ਅੱਜ ਦੂਜੇ ਦਿਨ ਵੱਖ-ਵੱਖ ਵਰਗਾਂ ਵਿੱਚ ਹੋਏ ਦਿਲਖਿੱਚਵੇਂ ਮੁਕਾਬਲੇ
5 Dariya News
ਬਟਾਲਾ 29-Nov-2024
ਪਿੰਡ ਕੋਟਲਾ ਸ਼ਾਹੀਆਂ ਵਿਖੇ 31ਵੀਆਂ ਕਮਲਜੀਤ ਖੇਡਾਂ ਦੇ ਦੂਜੇ ਦਿਨ ਵੱਖ ਵੱਖ ਵਰਗਾਂ ਵਿੱਚ ਦਿਲਖਿੱਚਵੇਂ ਮੁਕਾਬਲੇ ਹੋਏ। ਅੱਜ ਲੜਕੀਆਂ ਦੇ 18 ਸਾਲ ਵਰਗ ਵਿੱਚ 800 ਮੀਟਰ ਦੌੜ ਮੁਕਾਬਲੇ ਵਿੱਚ ਮਾਇਆ ਪਹਿਲਾ ਸਥਾਨ 'ਤੇ ਹਰਗੁਨ ਕੌਰ ਦੂਸਰਾ ਅਤੇ ਰਣਜੀਤ ਕੋਰ ਤੀਸਰੇ ਸਥਾਨ ਤੇ ਰਹੀ। ਲੰਬੀ ਛਾਲ 18 ਸਾਲ ਦੇ ਵਰਗ ਵਿੱਚ ਸਿਮਰ ਕੌਰ ਪਹਿਲਾ,ਰੋਜ਼ਪ੍ਰੀਤ ਕੌਰ ਦੂਸਰਾ ਤੇ ਵੰਦਨਾ ਕੁਮਾਰੀ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਇਸੇ ਤਰ੍ਹਾਂ ਲੜਕੇ 18 ਸਾਲ 800 ਮੀਟਰ ਵਿੱਚ ਜਸ਼ਨਪ੍ਰੀਤ ਸਿੰਘ ਪਹਿਲਾ, ਸੁਖਬੀਰ ਸਿੰਘ ਦੂਸਰਾ ਅਤੇ ਅਜੇ ਸਭਰਵਾਲ ਨੇ ਤੀਸਰਾ ਸਥਾਨ ਹਾਸਲ ਕੀਤਾ। ਹਾਈ ਜੰਪ 18 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸਿਮਰਨ ਕੌਰ ਨੇ ਪਹਿਲਾਂ, ਸਨਮਨਜੀਤ ਕੌਰ ਨ੍ ਦੂਸਰਾ ਅਤੇ ਚੰਦਨਪ੍ਰੀਤ ਕੌਰ ਤੀਸਰਾ ਸਥਾਨ ਹਾਸਿਲ ਕੀਤਾ। ਡਿਸਕਸ ਥਰੋ 18 ਸਾਲ ਵਰਗ ਵਿੱਚ (ਲੜਕੇ) ਹਰਮਨਪ੍ਰੀਤ ਸਿੰਘ ਪਹਿਲਾ, ਅਸੀਬ ਸਿੰਘ ਨੇ ਦੂਸਰਾ ਅਤੇ ਸਾਹਿਬ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਡਿਸਕਸ ਥ੍ਰੋਅ 18 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸੋਨਮ ਨੇ ਪਹਿਲਾ ਸਥਾਨ, ਗੁਰਮੀਤ ਨੇ ਦੂਸਰਾ ਅਤੇ ਹਰਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਹਾਈ ਜੰਪ 18 ਸਾਲ ਲੜਕਿਆਂ ਦੇ ਮੁਕਾਬਲੇ ਵਿੱਚ ਹਰਮਨਪ੍ਰੀਤ ਸਿੰਘ ਨੇ ਪਹਿਲਾ, ਲਵਪ੍ਰੀਤ ਸਿੰਘ ਦੂਸਰਾ ਅਤੇ ਕਰਨਪ੍ਰੀਤ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ 400 ਮੀਟਰ ਫਾਈਨਲ (18 ਸਾਲ) ਲੜਕਿਆਂ ਦੇ ਮੁਕਾਬਲੇ ਵਿੱਚ ਏਕਮਬੀਰ ਸਿੰਘ ਨੇ ਪਹਿਲਾ, ਸਰਵਨ ਸਿੰਘ ਦੂਸਰਾ ਅਤੇ ਗਗਨਦੀਪ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
ਸ਼ਾਰਟਪੁੱਟ ਅੰਡਰ 18 ਸਾਲ (ਲੜਕੇ) ਵਿੱਚ ਅਰਮਾਨਜੀਤ ਸਿੰਘ ਖੁਜਾਲਾ ਨੇ ਪਹਿਲਾ, ਤੁਸ਼ਾਰ ਅੰਮ੍ਰਿਤਸਰ ਨੇ ਦੂਸਰਾ ਅਤੇ ਮਹਿਤਾਬ ਸਿੰਘ ਨੇ ਤੀਸਰਾ ਸਥਾਨ ਹਾਸਿਲ ਕੀਤਾ।
400 ਮੀਟਰ ਫਾਈਨਲ (ਲੜਕੀਆਂ ) ਮਾਇਆ ਜਲੰਧਰ ਨੇ ਪਹਿਲਾ, ਭਵਾਨੀ ਹਿਸਾਰ ਨੇ ਦੂਸਰਾ ਅਤੇ ਪਲਕ ਹਿਸਾਰ ਨੇ ਤੀਸਰਾ ਸਥਾਨ।
100 ਮੀਟਰ ਫਾਈਨਲ
ਅੰਡਰ 18 ਸਾਲ ਵਿੱਚ ਮਨਿੰਦਰ ਸਿੰਘ ਜਲੰਧਰ ਪਹਿਲਾ, ਗੁਰਜੋਤ ਸਿੰਘ ਜਲੰਧਰ ਦੂਸਰਾ ਤੇ ਰੋਹਿਤ ਮੋਗਾ ਨੇ ਤੀਸਰਾ ਸਥਾਨ ਹਾਸਿਲ ਕੀਤਾ। 100 ਮੀਟਰ ਫਾਈਨਲ ਅੰਡਰ 18 ਸਾਲ ਵਿੱਚ ਅਕਾਂਸ਼ੀ ਹਿਸਾਰ ਨੇ ਪਹਿਲਾ, ਪਲਕ ਹਿਸਾਰ ਨੇ ਦੂਸਰਾ ਅਤੇ ਕਾਜਲ ਨੇ ਤੀਸਰਾ ਸਥਾਨ ਹਾਸਿਲ ਕੀਤਾ। ਲੜਕੇ ਅੰਡਰ 18 ਪੰਜ ਹਜ਼ਾਰ ਮੀਟਰ ਵਿੱਚ ਜਸਪ੍ਰੀਤ ਸਿੰਘ ਨੇ ਪਹਿਲਾ ,ਅਨਮੋਲ ਨੇ ਦੂਸਰਾ ਅਤੇ ਚਰਨਜੀਤ ਨੇ ਤੀਸਰਾ ਹਾਸਿਲ ਕੀਤਾ।
ਲੜਕੀਆਂ ਅੰਡਰ 18 ਪੰਜ ਹਜ਼ਾਰ ਮੀਟਰ ਵਿੱਚਅਨੰਨਿਆ ਸ਼ਰਮਾ ਦਸੂਹਾ ਪਹਿਲਾ, ਪ੍ਰਾਚੀ ਕੁਮਾਰੀ ਭੋਗਪੁਰ ਦੂਸਰਾ ਅਤ ਰਮਨਦੀਪ ਕੌਰ ਬਟਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਅੰਡਰ 18 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਗੁਰਨੀਤ ਕੌਰ ਨੇ ਪਹਿਲਾ, ਹਰਮਨਪ੍ਰੀਤ ਕੌਰ ਨੇ ਦੂਸਰਾ ਅਤੇ ਰਜਨੀ ਬਟਾਲਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਬੱਡੀ ਨੈਸ਼ਨਲ ਅੰਡਰ 18 ਫਾਈਨਲ ਵਿੱਚ ਹਰਸ਼ ਛੀਨਾ ਪਹਿਲਾ, ਬਾਬਾ ਦੀਪ ਸਪੋਰਟਸ ਕਲੱਬ ਮਾਹਲ ਦੂਸਰੇ ਸਥਾਨ ਤੇ ਰਿਹਾ।
ਇਸ ਮੌਕੇ ਪਿ੍ਥੀਪਾਲ ਸਿੰਘ ਪ੍ਰਧਾਨ ਸੁਰਜੀਤ ਸਪੋਰਟਸ ਐਸੋਸੀਏਸ਼ਨ, ਨਿਸਾ਼ਨ ਸਿੰਘ ਰੰਧਾਵਾ ਜਨਰਲ ਸਕੱਤਰ, ਪ੍ਰਿੰਸੀਪਲ ਮੁਸ਼ਤਾਕ ਗਿੱਲ, ਦਵਿੰਦਰ ਸਿੰਘ ਕਾਲਾਨੰਗਲ, ਇੰਜ. ਜਗਦੀਸ਼ ਸਿੰਘ ਬਾਜਵਾ ਐਸ ਡੀ ਓ, ਇੰਜੀ. ਰਾਜਵਿੰਦਰ ਸਿੰਘ ਕਾਲਾ, ਇੰਜੀ. ਕੁਲਬੀਰ ਸਿੰਘ, ਖੁਸ਼ਕਰਨ ਸਿੰਘ, ਸੁਰਜੀਤ ਸਿੰਘ ਸੋਢੀ, ਦਲਬੀਰ ਸਿੰਘ ਚਾਹਲ, ਦਿਲਬਾਗ ਸਿੰਘ, ਬਲਕਾਰ ਸਿੰਘ, ਤਰੁਣਪ੍ਰੀਤ ਸਿੰਘ ਸਰਪੰਚ ਕੋਟਲਾ ਸਾ਼ਹੀਆ, ਜਸਵੰਤ ਸਿੰਘ ਢਿਲੋਂ, ਭੁਪਿੰਦਰ ਸਿੰਘ ਡਿੰਪਲ, ਪ੍ਰਦੁੱਮਣ ਸਿੰਘ, ਸਰਦੂਲ ਸਿੰਘ ਮੱਲਿਆਂਵਾਲ, ਅਜਮੇਰ ਸਿੰਘ ਮੱਲੀ ਧਾਰੀਵਾਲ, ਗੁਰਦੀਪ ਸਿੰਘ ਕੋਚ, ਮਨੋਹਰ ਸਿੰਘ ਕੋਚ, ਸੂਬਾ ਸਿੰਘ ਕਮਾਡੈਟ,ਕੋਚ ਜਸਵੰਤ ਸਿੰਘ,ਕੋਚ ਗੁਰਦੀਪ ਸਿੰਘ,ਕਵਲੀਨ ਕੋਰ ਗਿੱਧਾ ਕੋਚ,ਨਿਰਮੋਲਜੀਤ ਕੌਰ ਅਮਰੀਕਾ,ਗੁਰਕਿਰਨ ਕੌਰ ਅਤੇਕੰਵਲਪ੍ਰੀਤ ਕੌਰ ਆਦਿ ਹਾਜਰ ਸਨ।