5 Dariya News

ਆਰਬੀਯੂ ਦੇ ਵਿਦਿਆਰਥੀਆਂ ਨੇ ਮੂਟ ਕੋਰਟ ਮੁਕਾਬਲੇ ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

5 Dariya News

ਮੋਹਾਲੀ 28-Nov-2024

ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ ਲਾਅ ਦੇ ਵਿਦਿਆਰਥੀਆਂ ਨੇ ਬੀਐਮਯੂ ਨੈਸ਼ਨਲ ਮੂਟ ਕੋਰਟ ਮੁਕਾਬਲੇ 2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ| ਬੀ.ਐਮ.ਯੂਨੀਵਰਸਿਟੀ, ਰੋਹਤਕ ਦੁਆਰਾ ਆਯੋਜਿਤ ਇਹਨਾਂ ਮੁਕਾਬਲਿਆਂ ਵਿਦਿਆਰਥੀਆਂ ਨੇ ਸੈਮੀਫਾਈਨਲ ਸਥਾਨ ਪ੍ਰਾਪਤ ਕੀਤਾ ਹੈ । 

ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਡੀਨ ਡਾ: ਧਰਮਿੰਦਰ ਪਟਿਆਲ ਨੇ ਦੱਸਿਆ ਕਿ ਕੀਰਤਮ ਸਿੰਘ (ਐਲ.ਐਲ.ਬੀ. ਤੀਜਾ ਸਮੈਸਟਰ), ਅੰਮ੍ਰਿਤਪਾਲ ਸਿੰਘ (ਬੀ.ਕਾਮ. ਐਲ.ਐਲ.ਬੀ. 7ਵਾਂ ਸਮੈਸਟਰ) ਨੇ ਦੂਜਾ ਬੈਸਟ ਮੈਮੋਰੀਅਲ ਐਵਾਰਡ ਜਿੱਤ ਕੇ ਯੂਨੀਵਰਸਿਟੀ  ਦਾ ਨਾਮ ਰੋਸ਼ਨ ਕੀਤਾ।

ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਵਿਦਿਆਰਥੀਆਂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਕਰੀਅਰ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਦੇ ਰਹਿਣਗੇ |