5 Dariya News

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਆਫ਼ ਟੈਕਨੌਲੋਜੀ ਦੀਆਂ ਸਾਲਾਨਾ ਖੇਡਾਂ ਯਾਦਗਾਰੀ ਹੋ ਨਿੱਬੜੀਆਂ

ਸਾਹਿਲ ਅਤੇ ਵੰਸ਼ ਚੁਣੇ ਗਏ ਬੈੱਸਟ ਐਥਲੀਟ

5 Dariya News

ਮੋਹਾਲੀ 25-Nov-2024

ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਆਫ਼ ਟੈਕਨੌਲੋਜੀ, ਫ਼ੇਜ਼ 2 ਦੀਆਂ ਸਾਲਾਨਾ ਖੇਡਾਂ ਖੱਟੀਆਂ ਮਿੱਠੀਆਂ ਯਾਦਾਂ ਛੱਡਦੀਆਂ ਖ਼ਤਮ ਹੋਈਆਂ।  ਜੋਸ਼ ਨਾਲ ਭਰੇ ਇਸ ਸਾਲਾਨਾ ਖੇਡ ਮੇਲੇ  ਵਿਚ ਗਿਆਨ ਜੋਤੀ ਦੇ ਸਭ ਵਿਭਾਗਾਂ ਦਰਮਿਆਨ ਵੱਖ-ਵੱਖ ਈਵੇਂਟਸ ਦੇ ਮੁਕਾਬਲੇ ਸ਼ੁਰੂ ਕੀਤੇ ਗਏ।  ਇਸ ਸਮਾਰੋਹ ਦੇ ਮੁੱਖ ਮਹਿਮਾਨ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਸਨ। 

ਜਿਸ ਵਿਚ ਕੈਂਪਸ ਵਿਚ 250 ਦੇ ਕਰੀਬ ਵਿਦਿਆਰਥੀਆਂ ਨੇ ਹਿੱਸਾ ਲਿਆ । ਆਊਟ ਡੋਰ ਕੈਟਾਗਰੀ ਵਿਚ ਵਿਦਿਆਰਥੀਆਂ ਨੇ ਐਥਲੈਟਿਕ, ਬਾਸਕਟਬਾਲ, ਬੈਡਮਿੰਟਨ ਅਤੇ ਖ੍ਹੌ-ਖ੍ਹੌ ਜਿਹੀਆਂ ਦਿਲਚਸਪ ਖੇਡਾਂ ਵਿਚ ਹਿੱਸਾ ਲਿਆ।ਹਰੇਕ ਈਵੈਂਟ ਵਿਚ ਭਾਗ ਲੈਣ ਵਾਲੀਆਂ ਕੁੱਲ ਟੀਮਾਂ ਵਾਲੀਬਾਲ ਦੀਆਂ ਅੱਠ ਟੀਮਾਂ, ਬਾਸਕਟਬਾਲ ਦੀਆਂ ਦਸ ਟੀਮਾਂ, ਬੈਡਮਿੰਟਨ ਦੀਆਂ ਵੀਹ ਟੀਮਾਂ ਅਤੇ ਖ੍ਹੌ-ਖ੍ਹੌ ਦੀਆਂ ਛੇ ਟੀਮਾਂ ਸਨ। ਸਭ ਟੀਮਾਂ ਨੇ ਇਕ ਦੂਜੇ ਨੂੰ ਭਰਪੂਰ ਮੁਕਾਬਲਾ ਦਿਤਾ।

ਅਖੀਰ ਵਿਚ ਬਿਹਤਰੀਨ ਪੇਸ਼ਕਾਰੀ ਕਰਦੇ ਹੋਏ ਅਥਲੈਟਿਕਸ ਵਿਚ ਸੂਰਜ ਗੁਪਤਾ ਈਵੈਂਟ ਦਾ ਸਰਵੋਤਮ ਅਥਲੀਟ ਰਿਹਾ। ਅਰੁਵੰਸ਼ ਅਤੇ ਡੇਵਿਡ ਨੇ ਬੈਡਮਿੰਟਨ ਵਿਚ ਗੋਲਡ ਮੈਡਲ ਜਿੱਤੇ। ਇਸੇ ਤਰਾਂ ਬੈਡਮਿੰਟਨ ਲੜਕੇ ਅਤੇ ਲੜਕੀਆਂ ਦੇ ਵਰਗ ਵਿਚ ਭਾਰਤੀ ਅਤੇ ਕਸ਼ਿਸ਼ ਨੇ ਸੋਨ ਤਗਮਾ ਜਿੱਤਿਆ। 

ਜਦ ਕਿ ਵਾਲੀਬਾਲ ਵਿਚ ਵਾਈਕਿੰਗਜ਼ ਨੇ ਗੋਲਡ ਮੈਡਲ ਜਿੱਤਿਆ। ਚੇਜ਼ ਕਮਾਂਡੋ ਟੀਮ ਨੇ ਖੋ-ਖੋ ਖੇਡ ਵਿਚ ਕ੍ਰਮਵਾਰ ਗੋਲ ਮੈਡਲ ਜਿੱਤਿਆ। ਬਾਸਕਟਬਾਲ ਦੀ ਖੇਡ ਬਾਸਕਟ ਬਲੇਜ਼ਰਜ਼ ਨੇ ਜਿੱਤੀ। ਇਨਡੋਰ ਖੇਡਾਂ ਵਿਚ ਨਕੁਲ ਨੇ ਸੋਨ ਤਗਮਾ ਅਤੇ ਦੀਪਾਂਸ਼ੂ ਨੇ ਸੋਨ ਤਗਮਾ ਜਿੱਤਿਆ।  

ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ ਐੱਸ ਬੇਦੀ ਅਤੇ ਕੈਂਪਸ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਖੇਡਾਂ ਦੇ ਜੇਤੂਆਂ ਨੂੰ ਮੈਡਲ, ਸਰਟੀਫਿਕੇਟ ਅਤੇ ਟਰਾਫ਼ੀਆਂ ਵੰਡੀਆਂ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। 

ਸਮਾਗਮ ਦੇ ਸਮਾਪਨ ਵਿਚ ਫਨ ਗੇਮਜ਼ ਜਿਵੇਂ ਟੱਗ ਆਫ਼ ਵਾਰ, ਪਟੈਟੋ ਰੇਸ, ਈਟਿੰਗ ਨੂਡਲਜ਼, ਫਾਇੰਡਂਗ ਬਾੱਲਜ਼ ਇਨ ਮੱਡ, ਥ੍ਰੀ ਲੈਗਡ ਰੇਸ ਆਦਿ ਨੇ ਸਾਰੇ ਮੌਜੂਦ ਲੋਕਾਂ ਦਾ ਖੂਬ ਮੌਨਰੰਜਨ ਕੀਤਾ। ਇਸ ਖੇਡ ਦਿਹਾੜੇ ਦਾ ਸਭ ਤੋਂ ਦਿਲਚਸਪ ਮੈਚ  ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵਿਚਕਾਰ ਐਥਲੈਟਿਕਸ ਅਤੇ ਵਾਲੀਬਾਲ ਮੁਕਾਬਲਿਆਂ ਦੇ ਮੈਚ ਰਹੇ, ਜਿਸ ਦਾ ਸਾਰੇ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ । 

ਇਸ ਦੇ ਇਲਾਵਾ ਰੱਸਾਕਸ਼ੀ ਦੇ ਖੇਡ ਵਿਚ ਖਿਡਾਰੀਆਂ ਦੇ ਨਾਲ ਨਾਲ ਦਰਸ਼ਕ ਵੀ ਖੂਬ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਤੇ ਡਾ. ਅਨੀਤ ਬੇਦੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ  ਕਿ ਖੇਡਾਂ ਇਕ ਵਿਦਿਆਰਥੀ ਦੀ ਚੰਗੀ ਪਰਸਨੇਲਿਟੀ ਬਣਾਉਣ ਦੇ ਨਾਲ ਨਾਲ ਸਕਾਰਤਮਕ ਸੋਚ ਬਣਾਉਣ ਵਿਚ ਵੀ ਮਹੱਤਵਪੂਰਨ ਯੋਗਦਾਨ ਪਾਉਂਦੀਆਂ ਹਨ।

ਇਸ ਦੇ ਨਾਲ  ਹੀ  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਖੇਡ ਨੂੰ ਆਪਣੀ ਜੀਵਨ ਸ਼ੈਲੀ ਦਾ ਹਿੱਸਾ ਬਣਾਉਣ ਦੀ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਦੇ ਸਫਲ ਜੀਵਨ ਦੀ ਕਾਮਨਾ ਕੀਤੀ । ਗਰੁੱਪ ਦੇ  ਚੇਅਰਮੈਨ  ਜੇ ਐੱਸ ਬੇਦੀ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀ ਗਈ ਖੇਡ ਭਾਵਨਾ ਅਤੇ ਉਨ੍ਹਾਂ ਦੀ ਪੇਸ਼ਕਸ਼ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ  ਸਿੱਖਿਆਂ ਦੀ ਤਰਾਂ ਖੇਡਾਂ ਵੀ ਸਾਡੇ ਜੀਵਨ ਦਾ  ਅਨਿੱਖੜਵਾਂ ਅੰਗ ਹਨ ਅਤੇ ਚੀਨ,ਯੂਰਪ ਅਤੇ ਅਮਰੀਕਾ ਦੀ ਤਰਾਂ ਸਾਡੇ ਦੇਸ਼ 'ਚ ਵੀ ਸਕੂਲ ਪੱਧਰ ਤੇ ਹੀ ਖੇਡਾਂ ਨੂੰ  ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। 

ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਨਾ ਦਿਤੀ ਕਿ ਜੇਕਰ ਉਹ ਜ਼ਿੰਦਗੀ 'ਚ ਇਕ ਕਾਮਯਾਬ ਹਸਤੀ ਬਣਨਾ ਚਾਹੁੰਦੇ ਹਨ ਤਾਂ ਪੜਾਈ ਅਤੇ ਖੇਡਾਂ 'ਚ ਵੱਧ ਤੋਂ ਵੱਧ ਭਾਗ ਲੈਣ । ਉਨ੍ਹਾਂ  ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਜ਼ਿੰਦਗੀ 'ਚ ਮੁਕਾਬਲਾ ਕਰਨ,ਜਿੱਤ ਹਾਸਲ ਕਰਨ ਦਾ ਜਜ਼ਬਾ ਹਾਸਿਲ ਕਰਨ,ਕਿਸੇ ਵੀ ਨਤੀਜੇ ਨੂੰ ਸਵੀਕਾਰ ਕਰਨ ਅਤੇ ਦੁਬਾਰਾ ਮੁਕਾਬਲਾ ਕਰਨ ਲਈ ਤਿਆਰ ਕਰਦੀਆਂ ਹਨ । 

ਇਸ ਲਈ ਸਿਰਫ਼ ਗੋਲਡ ਮੈਡਲ ਲਈ ਖੇਡਣ ਦੀ ਬਜਾਏ ਸਾਰਿਆ ਨੂੰ ਖੇਡਾਂ 'ਚ ਹਿੱਸਾ ਲੈਣਾ ਦੀ ਪ੍ਰਵਿਰਤੀ ਅਪਣਾਉਣਾ ਜ਼ਰੂਰੀ ਹੈ । ਅੰਤ 'ਚ ਜੇਤੂ ਖਿਡਾਰੀਆਂ  ਨੂੰ ਮੈਡਲ ਅਤੇ ਸੈਟੀਫੀਕੇਟ ਵੰਡੇ ਗਏ ਅਤੇ ਰੰਗ-ਬਰੰਗੇ ਗੁਬਾਰੇ ਛੱਡੇ ਗਏ ।