5 Dariya News

ਮੀਤ ਹੇਅਰ ਦੀ ਅਗਵਾਈ ਵਿੱਚ ਧਨੌਲਾ ਤੇ ਹੰਡਿਆਇਆ ਵਿੱਚ ਆਪ ਨਾਲ ਜੁੜੇ ਨਵੇਂ ਹੋਰ ਆਗੂ

ਬਰਨਾਲਾ ਹਲਕੇ ਦੇ ਲੋਕਾਂ ਦਾ ਉਹ ਦੇਣ ਨਹੀਂ ਦੇ ਸਕਦੇ: ਮੀਤ ਹੇਅਰ

5 Dariya News

ਬਰਨਾਲਾ 09-Nov-2024

ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਕਾਫਲੇ ਵਿੱਚ ਨਿੱਤ ਦਿਨ ਹੋ ਰਹੇ ਵਾਧੇ ਤਹਿਤ ਧਨੌਲਾ ਤੇ ਹੰਡਿਆਇਆ ਵਿਖੇ ਨਵੇਂ ਮੈਂਬਰ ਸ਼ਾਮਲ ਹੋਏ। ਨਵੇਂ ਸਾਥੀਆਂ ਦਾ ਸਵਾਗਤ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਕੀਤਾ। ਇਸ ਮੌਕੇ ਭਦੌੜ ਤੋਂ ਵਿਧਾਇਕ ਸ ਲਾਭ ਸਿੰਘ ਉੱਗੋਕੇ ਵੀ ਹਾਜ਼ਰ ਸਨ।

ਹੰਡਿਆਇਆ ਵਿਖੇ ਮੌਜੂਦਾ ਕੌਂਸਲਰ ਅਤੇ ਅਕਾਲੀ ਆਗੂ ਸ ਗੁਰਦੀਪ ਸਿੰਘ ਸਾਥੀਆਂ ਨਾਲ ਆਪ ਦੇ ਪਰਿਵਾਰ ਵਿੱਚ ਸ਼ਾਮਲ ਹੋਏ।ਧਨੌਲਾ ਵਿਖੇ ਟਰੱਕ ਯੂਨੀਅਨ ਦੇ ਦੋ ਵਾਰ ਪ੍ਰਧਾਨ ਰਹੇ ਅਤੇ ਤਿੰਨ ਵਾਰ ਕੌਂਸਲਰ ਰਹੇ ਅਵਤਾਰ ਸਿੰਘ ਕਾਹਲੋਂ ਆਪਣੀ ਰਿਹਾਇਸ਼ ਉਤੇ ਸਾਥੀਆਂ ਦੇ ਵੱਡੇ ਇਕੱਠ ਨਾਲ ਆਪ ਵਿੱਚ ਸ਼ਾਮਲ ਹੋਏ।

ਮੀਤ ਹੇਅਰ ਤੇ ਲਾਭ ਸਿੰਘ ਉੱਗੋਕੇ ਨੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਰਿਆਂ ਨੂੰ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਹਲਕੇ ਦੇ ਲੋਕਾਂ ਦਾ ਉਹ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਹਮੇਸ਼ਾ ਹੀ ਉਨ੍ਹਾਂ ਦੀ ਬਾਂਹ ਫੜੀ ਹੈ। ਹੁਣ ਜ਼ਿਮਨੀ ਚੋਣ ਵਿੱਚ ਵੀ ਸਾਡੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਜਿਤਾਉਣ ਲਈ ਬਹੁਤ ਉਤਸ਼ਾਹਿਤ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਵੱਲੋਂ ਪ੍ਰਗਟਾਏ ਜਾ ਰਹੇ ਵਿਸ਼ਵਾਸ ਉਪਰ ਪੂਰੀ ਤਰ੍ਹਾਂ ਖਰਾ ਉਤਰਾਂਗੇ।