ਬਰਨਾਲਾ ਵਾਸੀਆਂ ਵੱਲੋਂ ਪ੍ਰਗਟਾਏ ਵਿਸ਼ਵਾਸ ਉਪਰ ਖਰਾ ਉਤਰਾਂਗਾ : ਹਰਿੰਦਰ ਸਿੰਘ ਧਾਲੀਵਾਲ
ਪਿੰਡਾਂ ਤੇ ਸ਼ਹਿਰ ਵਿੱਚੋਂ ਆਪ ਉਮੀਦਵਾਰ ਨੂੰ ਮਿਲਿਆ ਭਾਰੀ ਸਮਰਥਨ
5 Dariya News
ਬਰਨਾਲਾ 07-Nov-2024
ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਵੱਲੋਂ ਬਰਨਾਲਾ ਸ਼ਹਿਰ ਅਤੇ ਪਿੰਡਾਂ ਵਿੱਚ ਕੀਤੇ ਜਾ ਰਹੇ ਚੋਣ ਜਲਸਿਆਂ ਦੌਰਾਨ ਭਾਰੀ ਸਮਰਥਨ ਮਿਲ ਰਿਹਾ ਹੈ। ਹਰਿੰਦਰ ਸਿੰਘ ਧਾਲੀਵਾਲ ਨੇ ਮਾਨਾ ਪਿੰਡੀ ਧਨੌਲਾ, ਖੁੱਡੀ ਰੋਡ, ਬਾਜਵਾ ਪੱਤੀ, ਆਵਾ ਬਸਤੀ ਵਿਖੇ ਚੋਣ ਸਭਾਵਾਂ ਕੀਤੀਆਂ ਗਈਆਂ। ਇਸ ਤੋਂ ਇਲਾਵਾ ਬਾਂਸਲ ਆਟੋ ਵਿਖੇ ਸਭਾ ਕੀਤੀ।
ਆਪ ਉਮੀਦਵਾਰ ਨੇ ਅਕਾਲੀ ਆਗੂ ਸਾਬਕਾ ਕੌਂਸਲਰ ਦਿਆਲ ਕੌਰ ਨੂੰ ਸਾਥੀਆਂ ਸਣੇ ਆਪ ਵਿੱਚ ਸ਼ਾਮਲ ਕਰਵਾਇਆ ਜਿਨ੍ਹਾਂ ਵਿੱਚ ਸਵਰਨ ਸਿੰਘ, ਜਗਮੋਹਨ ਸਿੰਘ, ਜਗਤਾਰ ਸਿੰਘ ਮਠਾੜੂ, ਸੁਰਜੀਤ ਸਿੰਘ ਜਟਾਣਾ, ਰੇਸ਼ਮ ਸਿੰਘ ਜਟਾਣਾ, ਜਤਿੰਦਰ ਸਿੰਘ ਜਟਾਣਾ, ਜਗਤਾਰ ਸਿੰਘ ਜਟਾਣਾ, ਰਾਜ ਸਿੰਘ ਤੇ ਜਤਿੰਦਰ ਸਿੰਘ ਬਬਲੀ ਵੀ ਸ਼ਾਮਲ ਸਨ।ਵੱਖ-ਵੱਖ ਸਭਾਵਾਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਬਰਨਾਲਾ ਵਾਸੀਆਂ ਵੱਲੋਂ ਮਿਲ ਰਹੇ ਸਾਥ ਅਤੇ ਸਹਿਯੋਗ ਲਈ ਉਹ ਸਦਾ ਰਿਣੀ ਰਹੇਗਾ। ਪਾਰਟੀ ਦੀ ਸ਼ੁਰੂਆਤ ਤੋਂ ਲੈ ਕੇ ਕਰਦਾ ਆ ਰਿਹਾ ਸੀ। 2014, 2019 ਤੇ 2024 ਦੀਆਂ ਲੋਕ ਸਭਾ ਚੋਣਾਂ ਅਤੇ 2017 ਤੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਲਈ ਕੰਮ ਕੀਤਾ ਅਤੇ ਹੁਣ ਇਕ ਵਰਕਰ ਨੂੰ ਟਿਕਟ ਦੇ ਕੇ ਨਿਵਾਜਿਆ ਹੈ ਜਿਸ ਲਈ ਪਾਰਟੀ ਵੱਲੋਂ ਪ੍ਰਗਟਾਏ ਭਰੋਸੇ ਉਪਰ ਪੂਰਾ ਖਰਾ ਉਤਰਾਂਗਾ। ਉਨ੍ਹਾਂ ਕਿਹਾ ਕਿ ਬਰਨਾਲਾ ਨੂੰ ਨੰਬਰ ਇਕ ਹਲਕਾ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਛਲੇ ਢਾਈ ਸਾਲ ਵਿੱਚ ਅਥਾਹ ਕੰਮ ਕੀਤੇ ਹਨ ਅਤੇ ਹੁਣ ਇਸ ਵਿਕਾਸ ਦੀ ਰਫਤਾਰ ਨੂੰ ਰੋਕਣ ਨਹੀਂ ਦਿੱਤਾ ਜਾਵੇਗਾ। ਵੱਖ-ਵੱਖ ਰੈਲੀਆਂ ਵਿੱਚ ਕੌਂਸਲਰ ਜੌਂਟੀ ਮਾਨ, ਨੌਜਵਾਨ ਆਗੂ ਪਰਮਿੰਦਰ ਸਿੰਘ ਭੰਗੂ ਤੇ ਇਸ਼ਵਿੰਦਰ ਸਿੰਘ ਜੰਡੂ ਨੇ ਆਪ ਉਮੀਦਵਾਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਹਰਿੰਦਰ ਸਿੰਘ ਧਾਲੀਵਾਲ ਬਹੁਤ ਹੀ ਮਿਹਨਤੀ, ਉਤਸ਼ਾਹੀ ਤੇ ਇਮਾਨਦਾਰ ਆਗੂ ਹੈ।