5 Dariya News

ਸ਼੍ਰੀ ਰਾਮਲੀਲਾ ਡਰਾਮੇਟਿਕ ਕਲੱਬ ਖਰੜ ਦੀ ਰਾਮਲੀਲਾ ਦਾ ਉਦਘਾਟਨ ਰਣਜੀਤ ਸਿੰਘ ਗਿੱਲ ਵੱਲੋ ਕੀਤਾ ਗਿਆ

5 Dariya News

ਖਰੜ 01-Oct-2024

ਇਸ ਮੌਕੇ ਉਨਾਂ ਕਿਹਾ ਕਿ ਸਾਨੂੰ ਸ਼੍ਰੀ ਰਾਮ ਚੰਦਰ ਜੀ ਦੇ ਦੱਸੇ ਮਾਰਗ ਤੇ ਚੱਲਣਾ ਚਾਹੀਦਾ ਹੈਂ ਅਤੇ ਉਨਾ ਕਿਹਾ ਕਿ ਰਾਮਾਇਣ ਵਿੱਚ ਪੁੱਤਰ ਦਾ ਪਿਤਾ ਪ੍ਰਤੀ ਸਤਿਕਾਰ,ਭਾਈ ਦਾ ਭਾਈ ਪ੍ਰਤੀ ਪ੍ਰੇਮ ਦੱਸਿਆ ਹੈਂ ਉਨਾਂ ਵੱਲੋ ਕਲੱਬ ਨੂੰ 1 ਲੱਖ ਰੁਪਏ ਮਾਲੀ ਮਦਦ ਕੀਤੀ ਗਈ ਕਲੱਬ ਦੇ ਚੈਅਰਮੈਨ ਤਾਰਾ ਚੰਦ ਗੁਪਤਾ ਅਤੇ ਸ਼ਿਵਚਰਨ ਪਿੰਕੀ ਵੱਲੋ ਮੁੱਖ ਮਹਿਮਾਨ ਦਾ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ।

ਅੱਜ ਦੇ ਰਾਮਲੀਲਾ ਵਿੱਚ ਸ਼ਰਵਣ ਦਾ ਆਪਣੇ ਮਾਤਾ ਪਿਤਾ ਨੂੰ ਤੀਰਥ ਯਾਤਰਾ ਤੇ ਲੈਜਾਣਾ ਅਤੇ ਰਾਜਾ ਦਸ਼ਰਤ ਵਲੋ ਸਰਵਣ ਦੇ ਤੀਰ ਮਾਰਨਾ ਦਰਸਾਇਆ ਗਿਆ  ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿਵਚਰਨ ਪਿੰਕੀ,ਵਰਿੰਦਰ ਭਾਮਾ,ਯੋਗੇਸ਼ ਕਪਿਲ,ਪੰਕਜ ਚੱਢਾ,ਸ਼ਾਮ ਸੁੰਦਰ ਲਾਂਬਾ,ਸਰਬਜੀਤ ਵਿੱਕੀ,ਪ੍ਰਵੀਨ ਕਰਵਲ,ਅਜੈ ਸ਼ਰਮਾ,ਹਰਗੋਪਾਲ ਵਰਮਾ,ਜਗਦੀਸ਼ ਧੀਮਾਨ,ਹੇਮੰਤ ਸੈਣੀ ,ਰਣਧੀਰ ਸਿੰਘ ਧੀਰਾ,ਭੁਪਿੰਦਰ ਸਿੰਘ ਕਾਲਾ,ਪਰਮਿੰਦਰ ਸਿੰਘ ਆਦਿ ਸਨ।