ਪ੍ਰੈਸ ਕਲੱਬ ਮੁਹਾਲੀ ਵੱਲੋਂ ਆਯੋਜਤ ਭੰਗੜਾ ਵਰਕਸ਼ਾਪ ਸ਼ਾਨੋ ਸੌਕਤ ਨਾਲ ਸਮਾਪਤ
ਸਮਾਪਤੀ ਸਮਾਰੋਹ ਵਿੱਚ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਿਲ, 2 ਜੂਨ ਤੋਂ 19 ਜੂਨ ਤੱਕ ਬੱਚਿਆਂ ਨੂੰ ਸਿਖਾਏ ਭੰਗੜੇ ਦੇ ਗੁਰ
5 ਦਰਿਆ ਨਿਊਜ਼
ਐਸ.ਏ.ਐਸ.ਨਗਰ. 20-Jun-2012
ਪ੍ਰੈਸ ਕਲੱਬ ਮੁਹਾਲੀ ਵੱਲੋਂ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਦੀ ਦੇਖ ਰੇਖ ਹੇਠ 2 ਜੂਨ ਤੋਂ 19 ਜੂਨ ਤੱਕ ਕਲੱਬ ਦੇ ਮੈਂਬਰਾਂ ਦੇ ਬੱਚਿਆਂ ਨੂੰ ਭੰਗੜੇ ਦੇ ਗੁਰ ਸਿਖਾਉਣ ਲਈ ਲਗਾਈ ਗਈ ਵਰਕਸ਼ਾਪ ਪੂਰੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਈ, ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਮੁੱਖ ਸੰਸਦੀ ਸਕੱਤਰ ਪ੍ਰਕਾਸ਼ ਚੰਦ ਗਰਗ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ ਉਹਨਾਂ ਇਸ ਮੌਕੇ ਮੁਹਾਲੀ ਪ੍ਰੈਸ ਕਲੱਬ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਕਲੱਬ ਨਾਲ ਜੁੜੇ ਪੱਤਰਕਾਰ ਸਾਹਿਬਾਨ ਜਿੱਥੇ ਪੱਤਰਕਾਰੀ ਦੇ ਖੇਤਰ ਵਿੱਚ ਚੰਗਾ ਨਾਮਣਾ ਕਮਾ ਰਹੇ ਹਨ। ਉੱਥੇ ਇਹ ਕਲੱਬ ਸਮਾਜ ਸੈਵੀ ਕੰਮਾਂ ਦੇ ਨਾਲ ਨਾਲ ਬੱਚਿਆਂ ਦੀ ਪ੍ਰਤੀਭਾ ਨੂੰ ਉਭਾਰਨ ਲਈ ਵੀ ਵਿਸ਼ੇਸ ਉਪਰਾਲੇ ਕਰ ਰਿਹਾ ਹੈ ਉਹਨਾਂ ਕੱਲਬ ਵੱਲੋਂ ਬੱਚਿਆਂ ਨੂੰ ਭੰਗੜੇ ਦੇ ਗੁਰ ਸਿਖਾਉਣ ਲਈ ਲਗਾਈ ਗਈ 2 ਹਫ਼ਤਿਆਂ ਦੀ ਵਰਕਸ਼ਾਪ ਦੀ ਪ੍ਰਸੰਸਾਂ ਕਰਦਿਆਂ ਕਿਹਾ ਕਿ ਜਿਹਨਾਂ ਬੱਚਿਆਂ ਨੇ ਵਰਕਸ਼ਾਪ ਵਿੱਚ ਹਿੱਸਾ ਲਿਆ ਹੈ ਉਹ ਭੰਗੜੇ ਦੇ ਖੇਤਰ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਲਾਂ ਮਾਰਨ ਦੇ ਕਾਬਿਲ ਹੋ ਸਕਣਗੇ। ਉਹਨਾਂ ਇਸ ਮੌਕੇ ਕਲੱਬ ਨੂੰ 1 ਲੱਖ ਰੁਪਏ ਦੀ ਮਾਲੀ ਮਦਦ ਦੇਣ ਦਾ ਐਲਾਨ ਵੀ ਕੀਤਾ। ਉਹਨਾਂ ਇਸ ਮੌਕੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਸਮੇਂ ਪੰਜਾਬ ਦੇ ਪ੍ਰਸਿੱਧ ਲੋਕ ਗਾਇਕ ਗੁਰਕਿਰਪਾਲ ਸੁਰਾਪੁਰੀ ਨੇ ਬੱਚਿਆਂ ਨੂੰ ਭੰਗੜੇ ਦੀ ਤਕਨੀਕੀ ਜਾਣਕਾਰੀ ਦਿੱਤੀ ਅਤੇ ਭੰਗੜੇ ਦੇ ਗੁਰ ਸਿਖਾਏ । ਉਹਨਾਂ ਕਿਹਾ ਕਿ ਇਹ ਬੱਚੇ ਭੰਗੜੇ ਵਿੱਚ ਇੱਕ ਨਾ ਇੱਕ ਦਿਨ ਪੂਰੀ ਤਰ੍ਹਾ ਪਰਪੱਕ ਹੋ ਜਾਣਗੇ। ਉਹਨਾਂ ਕਲੱਬ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ । ਉਹਨਾਂ ਹੋਰ ਆਖਿਆ ਕਿ ਕਲੱਬ ਵੱਲੋਂ ਬੱਚਿਆਂ ਨੂੰ ਆਪਣੇ ਅਮੀਰ ਸੱਭਿਆਚਾਰ ਵਿਰਸੇ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਇਸ ਵਰਕਸ਼ਾਪ ਦੌਰਾਨ ਅੰਤਰਰਾਸ਼ਟਰੀ ਪੱਧਰ ਦੇ ਭੰਗੜਾ ਕੋਚ ਗੁਰਜੀਤ ਸਿੰਘ ਬਿੱਲਾ ਨੇ ਬੱÎਚਿਆਂ ਨੂੰ ਭੰਗੜੇ ਦੇ ਗੁਰ ਸਿਖਾਏ । ਇਸ ਮੌਕੇ ਪ੍ਰੈਸ ਕਲੱਬ ਮੁਹਾਲੀ ਦੇ ਪ੍ਰਧਾਨ ਸ੍ਰ ਸੁਖਦੇਵ ਸਿੰਘ ਪਟਵਾਰੀ ਨੇ ਮੁੱਖ ਸੰਸਦੀ ਸਕੱਤਰ ਪੰਜਾਬ ਪ੍ਰਕਾਸ ਚੰਦ ਗਰਗ ਨੂੰ ਭੰਗੜਾ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਵਿੱਚ ਪੁੱਜਣ ਤੇ ਜੀ ਆਇਆ ਆਖਿਆ। ਉਹਨਾਂ ਇਸ ਮੌਕੇ ਕਲੱਬ ਵੱਲੋਂ ਕੀਤੀਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਕਲੱਬ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਜਾਰੀ ਰੱਖੇਗਾ ਅਤੇ ਹਰ ਸਾਲ ਭੰਗੜਾ ਵਰਕਸ਼ਾਪ ਦਾ ਆਯੋਜਨ ਕਰਵਾਇਆ ਜਾਇਆ ਕਰੇਗਾ। ਂਿÂਸ ਮੌਕੇ ਸ੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਜਨਰਲ ਸਕੱਤਰ ਅਮਨਜੋਤ ਕੌਰ ਰਾਮੂਵਾਲੀਆ ਨੇ ਵੀ ਪ੍ਰੈਸ ਕਲੱਬ ਵੱਲੋਂ ਲਗਾਈ ਗਈ ਭੰਗੜਾ ਵਰਕਸ਼ਾਪ ਦੀ ਪ੍ਰਸੰਸਾ ਕੀਤੀ। ਬਾਅਦ ਵਿੱਚ ਮੁੱਖ ਸੰਸਦੀ ਸਕੱਤਰ ਪੰਜਾਬ ਪ੍ਰਕਾਸ਼ ਚੰਦ ਗਰਗ ਅਤੇ ਅਮਨਜੋਤ ਕੌਰ ਰਾਮੂਵਾਲੀਆ ਨੂੰ ਪ੍ਰੈਸ ਕਲੱਬ ਦੇ ਆਹੁਦੇਦਾਰਾਂ ਵੱਲੋਂ ਸਨਮਾਨਿਤ ਵੀ ਕੀਤਾ। ਇਸ ਮੌਕੇ ਪੰਜਾਬੀ ਪ੍ਰੈਸ ਕਲੱਬ ਕਨੇਡਾ ਦੇ ਪ੍ਰਧਾਨ ਟੈਹਲ ਸਿੰਘ ਬਰਾੜ, ਦਪਿੰਦਰ ਸਿੰਘ ਅਕਲੀਆ, ਰਮਨਦੀਪ ਸਿੰਘ ਭਰੋਵਾਲ, ਕੌਮੀ ਜਨਰਲ ਸਕੱਤਰ ਸ੍ਰੋਮਣੀ ਅਕਾਲੀ ਦਲ , ਜੋਧਾ ਸਿੰਘ ਮਾਨ, ਰੋਈਲ ਇਵੈਟਸ਼ ਦੇ ਐਮ.ਡੀ. ਜਗਮੀਤ ਸਿੰਘ, ਚਰਨ ਸਿੰਘ ਢੋਲੀ ਸਮੇਤ ਪ੍ਰੈਸ ਕਲੱਬ ਦੇ ਸਮੂਹ ਮੈਂਬਰ ਅਤੇ ਆਹੁਦੇਦਾਰ ਵੀ ਮੌਜੂਦ ਸਨ। ਪੱਤਰਕਾਰ ਬਲਜੀਤ ਸਿੰਘ ਮਰਵਾਹਾ ਨੇ ਸਟੇਜ ਸਕੱਤਰ ਦੀ ਸੇਵਾ ਨਿਭਾਈ।