5 Dariya News

ਆਸਾਨ ਕਿਸ਼ਤਾਂ ਨਾਲ ਲੋਕ ਬਣ ਰਹੇ ਨੇ ਜਾਇਦਾਦਾਂ ਦੇ ਮਾਲਕ - ਅਮਨਦੀਪ ਕੌਰ ਅਰੋੜਾ

ਪਾਰਦਰਸ਼ੀ ਢੰਗ ਨਾਲ ਬੋਲੀਕਾਰ ਖਰੀਦ ਰਹੇ ਨੇ ਜਾਇਦਾਦਾਂ- ਚੇਅਰਮੈਨ ਦੀਪਕ ਅਰੋੜਾ

5 Dariya News

ਮੋਗਾ 24-Sep-2024

ਅੱਜ ਨਗਰ ਸੁਧਾਰ ਟਰੱਸਟ ਮੋਗਾ ਵਿਖੇ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੋੜਾ ਦੁਆਰਾ ਪਿੱਛਲੇ ਦਿਨੀਂ ਖਰੀਦਦਾਰਾਂ ਦੁਆਰਾ ਖਰੀਦੀ ਪ੍ਰਾਪਰਟੀ ਦੇ ਅਲਾਟਮੈਂਟ ਲੈਟਰ ਵੰਡਦੇ ਹੋਏ ਕਿਹਾ ਗਿਆ ਕਿ ਟਰੱਸਟ ਦੀ ਬਹੁਤ ਵਧੀਆ ਸਕੀਮ ਹੈ ਜਿਸ ਨਾਲ ਆਸਾਨ ਕਿਸ਼ਤਾਂ ਵਿੱਚ ਜ਼ਾਇਦਾਦ ਦੇ ਮਾਲਕ ਬਣਿਆ ਜਾ ਸਕਦਾ ਹੈ ਅਤੇ ਕਮਰਸ਼ੀਅਲ ਹੋਵੇ ਤਾਂ ਇੱਕ ਚੌਥਾਈ ਪੈਸੇ ਦੇ ਕੇ ਆਪਣਾ ਕੰਮ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਬਾਕੀ ਰਕਮ ਆਸਾਨ ਕਿਸ਼ਤਾਂ ਰਾਹੀਂ ਦਿੱਤੀ ਜਾ ਸਕਦੀ ਹੈ।

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ੍ਰੀ ਦੀਪਕ ਅਰੋੜਾ ਵੱਲੋਂ ਦੱਸਿਆ ਗਿਆ ਕਿ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਭਰੋਸਾ ਕਰਕੇ ਟਰੱਸਟ ਦੀਆਂ ਜਾਇਦਾਦਾਂ ਦੀ ਬੋਲੀ ਲਗਾਈ ਜਾਂਦੀ ਹੈ ਅਤੇ ਖਰੀਦਿਆ ਜਾ ਰਿਹਾ ਹੈ। ਉਹਨਾਂ ਦਾ ਭਰੋਸਾ ਕਦੇ ਨਹੀਂ ਤੋੜਿਆ ਜਾਵੇਗਾ ਅਤੇ ਪਾਰਦਰਸ਼ੀ ਢੰਗ ਨਾਲ ਬੋਲੀ ਕਰਵਾ ਕੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾ ਰਿਹਾ ਹੈ।

ਅਸੀਂ  ਲੋਕਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੀ ਬੋਲੀ ਸਮੇਂ ਵੱਧ ਤੋਂ ਵੱਧ ਲੋਕ ਇਸ ਸਕੀਮ ਦਾ ਫਾਇਦਾ ਲੈਣ ਅਤੇ ਕਿਸ਼ਤਾਂ ਵਿੱਚ ਜਾਇਦਾਦ ਖਰੀਦਣ ਜਿਸ ਨਾਲ ਲੋਕਾਂ ਦਾ ਫਾਇਦਾ ਹੋਵੇ ਅਤੇ ਨਾਲ ਹੀ ਸਰਕਾਰ ਦਾ ਵੀ ਫਾਇਦਾ ਹੋਵੇ।ਇਸ ਸਮੇਂ ਕਾਰਜ ਸਾਧਕ ਅਫਸਰ ਹਰਪ੍ਰੀਤ ਸਿੰਘ ਸੰਧੂ,ਮੇਅਰ ਬਲਜੀਤ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਹਰਜਿੰਦਰ ਸਿੰਘ, ਲੇਖਾਕਾਰ ਯਾਦਵਿੰਦਰ ਸਿੱਧੂ,ਅੰਕਿਤ ਨਾਰੰਗ ਅਤੇ ਹੋਰ ਵੀ ਹਾਜ਼ਰ ਸਨ।