ਭੂਮੀ ਤੇ ਜਲ ਸੰਭਾਲ ਪ੍ਰਤੀ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਲਈ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਆਈ.ਆਈ.ਟੀ. ਰੋਪੜ ਵਿਚਕਾਰ ਸਮਝੌਤਾ
5 Dariya News
ਅੰਮ੍ਰਿਤਸਰ 23-Sep-2024
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਵੀਆਂ ਤਕਨੀਕੀ ਖੋਜਾਂ ਨੂੰ ਸਮਾਜ ਦੇ ਭਲੇ ਲਈ ਵਰਤਣ ਅਤੇ ਉਤਸ਼ਾਹਿਤ ਕਰਨ ਲਈ ਹਮੇਸ਼ਾ ਉਦਮ ਕੀਤੇ ਜਾਂਦੇ ਰਹਿੰਦੇ ਹਨ। ਇਸੇ ਲੜੀ ਤਹਿਤ ਵਿਿਗਆਨਕ ਵਿਕਾਸ ਰਾਹੀਂ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਿੱਚ ਦਰਪੇਸ਼ ਮੁਸ਼ਕਲਾਂ ਨੂੰ ਹੱਲ ਕਰਨ ਅਤੇ ਚੰਗੀ ਤੇ ਸਿਹਤਮੰਦ ਜੀਵਨ-ਜਾਂਚ ਪੈਦਾ ਕਰਨ ਦੇ ਉਦੇਸ਼ ਨੂੰ ਪੁਰ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਰੋਪੜ ਵਿਚਕਾਰ ਇਕ ਅਹਿਮ ਸਮਝੌਤਾ ਹੋਂਦ ਵਿਚ ਆਇਆ ਹੈ।
ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਅਤੇ ਆਈ.ਆਈ.ਟੀ. ਰੋਪੜ ਦੇ ਟੈਕਨਾਲੋਜੀ ਐਂਡ ਇਨੋਵੇਸ਼ਨ ਫਾਊਂਡੇਸ਼ਨ ਦਰਮਿਆਨ ਹੋਇਆ ਸਮਝੌਤਾ ਨਵੀਨਤਾ ਅਤੇ ਉੱਦਮਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਇਸ ਸਮਝੌਤੇ ਅਧੀਨ ਆਈ.ਆਈ.ਟੀ. ਰੋਪੜ ਦਾ ਐਗਰੀਕਲਚਰ ਐਂਡ ਵਾਟਰ ਟੈਕਨਾਲੋਜੀ ਡਿਵੈਲਪਮੈਂਟ ਹੱਬ ਅਤੇ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਇੰਟਰਪਰਿਨਊਰਸ਼ਿਪ ਐਂਡ ਇਨੋਵੇਸ਼ਨ ਵੱਲੋਂ ਮਿਲ ਕੇ ਖੋਜ ਅਤੇ ਅਕਾਦਮਿਤਕਤਾ 'ਚ ਕਾਰਜ ਕੀਤੇ ਜਾਣਗੇ ਤਾਂ ਜੋ ਤਕਨੀਕੀ ਤਰੱਕੀ ਰਾਹੀਂ ਪੰਜਾਬ ਰਾਜ ਦੀ ਖੇਤੀਬਾੜੀ ਅਤੇ ਜਲ ਪ੍ਰਬੰਧਨ ਵਿੱਚ ਚੁਣੌਤੀਆਂ ਦਾ ਹੱਲ ਕੀਤਾ ਜਾ ਸਕੇ।
ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਹਾਜਰੀ ਵਿਚ, ਪ੍ਰੋ.(ਡਾ.) ਕਰਨਜੀਤ ਸਿੰਘ ਕਾਹਲੋਂ, ਰਜਿਸਟਰਾਰ, ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ, ਕੋਆਰਡੀਨੇਟਰ, ਯੂਨੀਵਰਸਿਟੀ ਇੰਡਸਟਰੀ ਲੰਿਕੇਜ ਪ੍ਰੋਗਰਾਮ ਅਤੇ ਡੀਨ, ਵਿਿਦਆਰਥੀ ਭਲਾਈ ਅਤੇ ਪ੍ਰੋ. (ਡਾ.) ਪ੍ਰਤਾਪ ਕੁਮਾਰ ਪਤੀ, ਕੋਆਰਡੀਨੇਟਰ, ਗੋਲਡਨ ਜੁਬਲੀ ਸੈਂਟਰ ਵੱਲੋਂ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ। ਆਈ.ਆਈ.ਟੀ. ਰੋਪੜ ਦੀ ਨੁਮਾਇੰਦਗੀ ਕਰ ਰਹੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਰਾਧਿਕਾ ਤਰਿਖਾ ਨੇ ਸਮਝੌਤੇ 'ਤੇ ਹਸਤਾਖਰ ਕੀਤੇ।
ਇਸ ਮੌਕੇ ਪ੍ਰੋ. ਸਰਬਜੋਤ ਸਿੰਘ ਬਹਿਲ, ਆਰਕੀਟੈਕਚਰ ਵਿਭਾਗ ਅਤੇ ਡਾ. ਰਵਿੰਦਰ ਕੁਮਾਰ, ਮੁਖੀ ਇਲੈਕਟ੍ਰੋਨਿਕਸ ਟੈਕਨਾਲੋਜੀ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਪ੍ਰੋ. (ਡਾ.) ਸੰਧੂ ਨੇ ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਮਝੌਤਾ ਆਈ.ਆਈ.ਟੀ. ਰੋਪੜ ਵਰਗੀਆਂ ਵੱਕਾਰੀ ਸੰਸਥਾਵਾਂ ਦੇ ਸਹਿਯੋਗ ਨਾਲ ਖੋਜ, ਨਵੀਨਤਾ ਅਤੇ ਉੱਦਮਤਾ ਨੂੰ ਅੱਗੇ ਵਧਾਉਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਦੀ ਹਰ ਪੱਖ ਤੋਂ ਬਿਹਤਰੀ ਲਈ ਕਾਰਜਸ਼ੀਲ ਰਹਿੰਦੀ ਹੈ ਅਤੇ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਪੰਜਾਬ ਖੇਤੀਬਾੜੀ ਤਕਨੀਕੀ ਤਰੱਕੀ ਵਿੱਚ ਸਭ ਤੋਂ ਅੱਗੇ ਰਹੇ।
ਉਨ੍ਹਾਂ ਨੇ ਪ੍ਰੋ. ਪਾਤੀ ਨੂੰ ਖੇਤੀਬਾੜੀ, ਇੰਜਨੀਅਰਿੰਗ ਅਤੇ ਸਬੰਧਤ ਵਿਿਸ਼ਆਂ ਵਿੱਚ ਆਈਆਈਟੀ ਰੋਪੜ ਦੇ ਨਾਲ ਹੋਰ ਸਹਿਯੋਗੀ ਮੌਕਿਆਂ ਦੀ ਖੋਜ ਕਰਨ ਲਈ ਵੀ ਨਿਰਦੇਸ਼ ਦਿੱਤੇ।ਡਾ. ਬੇਦੀ ਨੇ ਦੱਸਿਆ ਕਿ ਦੋਵਾਂ ਸੰਸਥਾਵਾਂ ਵਿਚ ਹੋਏ ਇਸ ਸਹਿਯੋਗ ਸਮਝੌਤੇ ਵਿਚ ਜਲ ਅਤੇ ਖੇਤੀਬਾੜੀ ਨਾਲ ਜੁੜੇ ਮੁੱਦੇ ਸ਼ਾਮਿਲ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਜਲ ਅਤੇ ਭੂਮੀ ਸਰੋਤ ਵਿਕਾਸ, ਖੇਤੀਬਾੜੀ ਆਟੋਮੇਸ਼ਨ ਅਤੇ ਖੇਤੀਬਾੜੀ ਤੇ ਜਲ ਪ੍ਰਬੰਧਨ ਵਿੱਚ ਤਕਨਾਲੋਜੀ ਅਤੇ ਆਰਟੀਫੀਸ਼ੀਅਲ ਟੈਕਨਾਲੋਜੀ ਦੀ ਵਰਤੋਂ ਸ਼ਾਮਲ ਹੈ।
ਇਹ ਸਮਝੌਤਾ ਅੰਤਰ-ਅਨੁਸ਼ਾਸਨੀ ਸਾਈਬਰ-ਭੌਤਿਕ ਪ੍ਰਣਾਲੀਆਂ ਦੇ ਰਾਸ਼ਟਰੀ ਮਿਸ਼ਨ ਨਾਲ ਮੇਲ ਖਾਂਦਾ ਹੈ, ਕੁਦਰਤੀ ਸਰੋਤਾਂ ਦੀ ਟਿਕਾਊ ਵਰਤੋਂ ਅਤੇ ਪੁਨਰ ਸੁਰਜੀਤ ਕਰਨ ਲਈ ਤਕਨੀਕੀ ਹੱਲਾਂ ਨੂੰ ਉਤਸ਼ਾਹਿਤ ਕਰਦਾ ਹੈ। ਇਸ ਸਾਂਝੇਦਾਰੀ ਵਿਚ ਖੇਤੀਬਾੜੀ ਅਤੇ ਜਲ ਤਕਨਾਲੋਜੀ ਦੇ ਖੇਤਰ ਵਿਚ ਖੋਜ ਅਤੇ ਨਵੀਨਤਾ ਤੋਂ ਇਲਾਵਾ, ਵਿਿਗਆਨੀਆਂ ਤੇ ਹੋਰ ਮੈਂਬਰਾਂ ਦੇ ਆਦਾਨ-ਪ੍ਰਦਾਨ, ਵਿਿਦਆਰਥੀ ਪ੍ਰੋਜੈਕਟਾਂ ਦੀ ਸਾਂਝੀ ਨਿਗਰਾਨੀ ਅਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਫੰਡਿੰਗ ਲਈ ਸਹਿਯੋਗੀ ਯਤਨ ਸ਼ਾਮਲ ਹਨ। ਅਕਾਦਮਿਕ ਅਤੇ ਉੱਦਮੀ ਯਤਨਾਂ ਨੂੰ ਮਜ਼ਬੂਤ ਕਰਨ ਲਈ ਸਾਂਝੀਆਂ ਕਾਨਫਰੰਸਾਂ, ਵਰਕਸ਼ਾਪਾਂ ਅਤੇ ਆਊਟਰੀਚ ਗਤੀਵਿਧੀਆਂ ਦਾ ਆਯੋਜਨ ਕਰਨਾ ਵੀ ਇਸ ਦੇ ਮੁੱਖ ਹਿੱਸੇ ਸ਼ਾਮਲ ਹੋਵੇਗਾ।
ਪ੍ਰੋ. ਬੇਦੀ ਨੇ ਕਿਹਾ ਵਿਿਗਆਨ ਅਤੇ ਤਕਨਾਲੋਜੀ ਦਾ ਪਹਿਲਾ ਤੇ ਸਭ ਤੋਂ ਜ਼ਰੂਰੀ ਉਦੇਸ਼ ਸਮਾਜ ਨੂੰ ਨੈਤਿਕ ਕਦਰਾਂ ਕੀਮਤਾਂ ਸਮੇਤ ਰਹਿਣ-ਸਹਿਣ, ਸਿਹਤ ਅਤੇ ਸੁਵਿਧਾਵਾਂ ਦੇ ਪੱਧਰ 'ਤੇ ਉੱਚਾ ਚੁੱਕਣਾ ਹੈ। ਉਨ੍ਹਾਂ ਕਿਹਾ ਕਿ ਜਿਥੇ ਅਸੀਂ ਖੇਤੀਬਾੜੀ ਦੇ ਵਿਕਾਸ ਅਤੇ ਜਲ ਦੇ ਪ੍ਰਬੰਧਨ, ਸੁਧਾਰ ਤੇ ਬਚਾਅ ਲਈ ਚਿੰਤਾਤੁਰ ਹਾਂ ਉਥੇ ਇਹ ਸਮਝੌਤਾ ਤਕਨੀਕੀ ਮਦਦ ਲੈ ਕੇ ਭੂਮੀ ਅਤੇ ਜਲ ਦੀ ਸੰਭਾਲ ਤੇ ਵਰਤੋਂ ਵਿਚ ਨਵੀਆਂ ਪੈੜਾਂ ਪਾਏਗਾ।
ਕੈਪਸ਼ਨ: ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.) ਰੋਪੜ ਵਿਚਕਾਰ ਹੋਏ ਅਹਿਮ ਸਮਝੌਤੇ ਮੌਕੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ, ਪ੍ਰੋ.(ਡਾ.) ਕਰਨਜੀਤ ਸਿੰਘ ਕਾਹਲੋਂ, ਪ੍ਰੋ. (ਡਾ.) ਪ੍ਰੀਤ ਮਹਿੰਦਰ ਸਿੰਘ ਬੇਦੀ, ਪ੍ਰੋ. (ਡਾ.) ਪ੍ਰਤਾਪ ਕੁਮਾਰ ਪਤੀ, ਡਾ. ਰਾਧਿਕਾ ਤਰਿਖਾ, ਆਈ.ਆਈ.ਟੀ. ਰੋਪੜ, ਪ੍ਰੋ. ਸਰਬਜੋਤ ਸਿੰਘ ਬਹਿਲ, ਡਾ. ਰਵਿੰਦਰ ਕੁਮਾਰ, ਡਾ. ਕੁਲਦੀਪ ਸਿੰਘ ਅਤੇ ਹੋਰ।