5 Dariya News

ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਜਿਲ੍ਹਾ ਪੱਧਰੀ ਖੇਡਾਂ ਦੇ ਮੁਕਾਬਲਿਆਂ ਦੀ ਸ਼ੁਰੁਆਤ

5 Dariya News

ਸ੍ਰੀ ਮੁਕਤਸਰ ਸਾਹਿਬ 21-Sep-2024

ਖੇਡ ਵਿਭਾਗ ਪੰਜਾਬ ਵਲੋਂ  ਜਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਖੇਡ ਸਟੇਡੀਅਮਸ੍ਰੀ ਮੁਕਤਸਰ ਸਾਹਿਬ ਵਿਖੇ  ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਜਿਲ੍ਹਾ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਦੀ ਜਾਣਕਾਰੀ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ, ਜਿਲ੍ਹਾ ਖੇਡ ਅਫਸਰ  ਅੰ. 31-40, 41-50, 51-60, 61-70 ਤੇ 70 ਤੋਂ ਵੱਧ ਉਮਰ ਵਰਗ ਦੇ ਖੇਡ ਮੁਕਾਬਲੇ ਅੱਜ ਸ਼ੁਰੂ ਕਰਵਾਏ ਗਏ। 

ਜਿਸ ਵਿਚ ਖਿਡਾਰੀਆਂ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ। ਹੈਂਡਬਾਲ ਗੇਮ, ਅੰਡਰ-31-40 (ਪੁਰਸ਼) ਵਿਚ ਮਲੋਟ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਭੁੱਲਰ ਦੀ ਟੀਮ ਨੇ ਦੂਜਾ ਸਥਾਨ ਅਤੇ ਪਿੰਡ ਕਿੱਲਿਆਵਾਲੀ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ। ਖੋ-ਖੋ ਗੇਮ ਦੇ ਅੰ.14 ਉਮਰ ਵਰਗ ਵਿਚ ਲੜਕੀਆਂ ਦਾ ਮੈਚ ਕਰਵਾਈਆ ਗਿਆ ਜਿਸ ਵਿਚ ਸਰਕਾਰੀ ਮਿੰਡਲ ਸਕੂਲ ਰੁਖਾਲਾ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਡੋਡਾਵਾਲੀ ਦੀ ਟੀਮ ਨੂੰ ਹਰਾਇਆ। 

ਇਸ ਤੋਂ ਇਲਾਵਾ ਸਰਕਾਰੀ ਸੀ.ਸੈ.ਸਕੂਲ ਭਲਾਈਆਣਾ ਐਲ.ਡੀ.ਆਰ. ਸਕੂਲ ਅਤੇ ਰੁਖਾਲਾ ਦੀ ਟੀਮ ਨੂੰ ਹਰਾਇਆ। ਸਰਕਾਰੀ ਹਾਈ ਸਕੂਲ ਬੁੱਟਰ ਸ੍ਰੀ ਨੇ ਬੇਸਿਲ ਮਿਸ਼ਨ ਸਕੂਲ ਨੂੰ ਹਰਾ ਕੇ ਫਾਈਨਲ ਵਿਚ ਪ੍ਰਵੇਸ ਕੀਤਾ। ਬਾਕਸਿੰਗ ਉਮਰ ਵਰਗ ਅੰ.17 (ਲੜਕੇ) ਵਿਚ ਇਸ਼ਾਤ ਸੈਂਟਰ ਗੁਰੂ ਨਾਨਕ ਕਾਲੱਜ ਨੇ ਪਹਿਲਾ ਸਥਾਨ, ਅਤੁੱਲ ਕੁਮਾਰ ਫਤੇਹ ਬਾਕਸਿੰਗ ਕਲੱਬ ਨੇ ਦੂਜਾ ਸਥਾਨ,  ਮੋਹਿਤ ਅਤੇ ਜਸਪ੍ਰੀਤ ਸਿੰਘ ਡੇਰਾ ਭਾਈ ਮਸਤਾਨ ਅਕੈਡਮੀ ਨੇ ਤੀਜਾ ਸਥਾਨ ਹਾਸਲ ਕੀਤਾ।

ਇਨ੍ਹਾਂ ਜਿਲ੍ਹਾ ਪੱਧਰੀ ਖੇਡਾਂ ਵਿੱਚ ਵਾਲੀਬਾਲ (ਸ਼ੂਟਿੰਗ/ਸਮੇਸ਼ਿੰਗ), ਖੋ-ਖੋ, ਕਬੱਡੀ (ਸਰਕਲ/ਨੈਸ਼ਨਲ), ਅਥਲੈਟਿਕਸ, ਫੁੱਟਬਾਲ, ਹੈਂਡਬਾਲ, ਚੈੱਸ, ਬੈਂਡਮਿੰਟਨ, ਬਾਸਕਿਟਬਾਲ, ਕਿੱਕ ਬਾਕਸਿੰਗ, ਬਾਕਸਿੰਗ, ਕੁਸ਼ਤੀ, ਪਾਵਰ ਲਿਫਟਿੰਗ, ਵੇਟ ਲਿਫਟਿੰਗ ਅਤੇ ਗੱਤਕਾ ਗੇਮ ਦੇ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ ਕੰਵਲਜੀਤ ਸਿੰਘ ਹੈਂਡਬਾਲ ਕੋਚ, ਰਮਨਦੀਪ ਕੌਰ ਬਾਕਸਿੰਗ ਕੋਚ, ਗੁਰਸੇਵਕ ਸਿੰਘ ਕਬੱਡੀ ਕੋਚ, ਦੀਪੀ ਰਾਣੀ ਜਿਮਨਾਸਟਿਕ ਕੋਚ, ਨੀਤੀ ਹਾਕੀ ਇੰਦਰਪ੍ਰੀਤ ਕੌਰ ਹਾਕੀ ਕੋਚ, ਵਿਕਰਮਜੀਤ ਸਿੰਘ ਅਥਲੈਟਿਕਸ ਕੋਚ, ਸੁਰੇਖਾ ਕਲਰਕ, ਅੰਕੁਸ਼ ਸੇਤੀਆ ਸਟੇਨੌ ਅਤੇ ਸਿਖਿਆ ਵਿਭਾਗ ਦੇ ਸਮੂਹ ਡੀ.ਪੀ.ਈ./ਪੀ.ਟੀ.ਆਈ. ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ, ਹੋਰ ਕਈ ਪਤਵਤੇ ਸੱਜਣ ਹਾਜਰ ਰਹੇ।