5 Dariya News

ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕੀਤਾ 68ਵੇਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਕਰਾਟੇ ਮੁਕਾਬਲਿਆਂ ਦੀ ਸ਼ੁਰੂਆਤ

ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਸਮਾਰੋਹ ਵਿੱਚ ਵਿਸੇਸ ਮਹਿਮਾਨ ਵਜੋਂ ਸਾਮਲ ਹੋਏ ਖਿਡਾਰੀਆਂ ਨੂੰ ਕੀਤਾ ਖੇਡਾਂ ਪ੍ਰਤੀ ਜਾਗਰੁਕ

5 Dariya News

ਪਠਾਨਕੋਟ 17-Sep-2024

ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਰਾਜੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਦੀ ਦੇਖ-ਰੇਖ ਹੇਠ 68ਵੇਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਅੰਡਰ-17 ਅਤੇ ਅੰਡਰ-19 ਲੜਕਿਆਂ ਦੇ ਕਰਾਟੇ  ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਣ ਨੂੰ ਲੈ ਕੇ ਇਕ ਸਮਾਗਮ ਦਿ ਸ਼ਿਸ਼ਿਆਂ ਸਕੂਲ ਵਿਖੇ  ਕਰਵਾਇਆ ਗਿਆ। ਜਿਸ ਵਿੱਚ ਕੈਬਨਿਟ ਮੰਤਰੀ ਪੰਜਾਬ ਸ੍ਰੀ ਲਾਲਚੰਦ ਕਟਾਰੂਚੱਕ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਸ੍ਰੀ ਆਦਿੱਤਿਆ ਉੱਪਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। 

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡੀਈਓ ਪ੍ਰਾਇਮਰੀ ਕਮਲਦੀਪ ਕੌਰ, ਡਿਪਟੀ ਡੀਈਓ ਸੈਕੰਡਰੀ ਅਮਨਦੀਪ ਕੁਮਾਰ, ਡਿਪਟੀ ਡੀਈਓ ਪ੍ਰਾਇਮਰੀ ਡੀ.ਜੀ.ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਰੋਹ ਦੇ ਸੁਭਅਰੰਭ ਤੋਂ ਪਹਿਲਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ੍ਰੀ ਜਰਨੈਲ ਸਿੰਘ ਪਟਿਆਲ ਅਤੇ ਪ੍ਰਿੰਸੀਪਲ ਕਮਲੇਸ਼ ਪਟਿਆਲ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ। 

ਇਸ ਮੋਕੇ ਤੇ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ, ਸ੍ਰੀ ਆਦਿੱਤਿਆਂ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੀਪਕ ਰੋਸਨ ਕਰਕੇ ਸਮਾਰੋਹ ਦਾ ਸੁਭਅਰੰਭ ਕੀਤਾ। ਇਸ ਮੋਕੇ ਤੇ ਦਿ ਸ਼ਿਸ਼ਿਆਂ ਸਕੂਲ ਦੇ ਵਿਦਿਆਰਥੀਆਂ ਨੇ ਸੱਭਿਆਚਾਰ ਨਾਲ ਭਰਪੂਰ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤਾ, ਮੁੱਖ ਮਹਿਮਾਨ ਵਲੋਂ ਵੱਖ-ਵੱਖ ਜ਼ਿਲ੍ਹਿਆਂ ਦੇ ਖਿਡਾਰੀਆਂ ਨਾਲ ਜਾਣ-ਪਛਾਣ ਕੀਤੀ ਗਈ ਤੇ ਖਿਡਾਰੀਆਂ ਵਲੋਂ ਮਾਰਚ ਪਾਸਟ ਕਰਕੇ ਸਲਾਮੀ ਦਿੱਤੀ ਗਈ। 

ਇਸ ਤੋਂ ਬਾਅਦ ਦਿ ਸ਼ਿਸ਼ਿਆਂ  ਸਕੂਲ ਦੇ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਮਹਿਮਾਨਾ ਵਲੋਂ ਹਵਾ ਵਿਚ ਗੁਬਾਰੇ ਛੱਡ ਕੇ ਖੇਡ ਮੁਕਾਬਲਿਆ ਦੀ ਸ਼ੁਰੂਆਤ ਕੀਤੀ ਗਈ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਖੇਡਾਂ ਦਾ ਜੀਵਨ ਵਿੱਚ ਬਹੁਤ ਮਹੱਤਵ ਹੈ। ਖੇਡਾਂ ਨਾਲ ਵਿਦਿਆਰਥੀਆਂ ਅੰਦਰ ਕੁਝ ਕਰਨ ਦਾ ਜਜਬਾ ਪੈਦਾ ਹੁੰਦਾ ਹੈ। 

ਉਨ੍ਹਾਂ ਸਾਰੇ ਖਿਡਾਰੀਆਂ ਨੂੰ ਮੁਕਾਬਲਿਆ ਲਈ ਸ਼ੁੱਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰੇਕ ਨੋਜਵਾਨ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਖੇਡਾਂ ਜਿੰਦਗੀ ਵਿੱਚ ਅੱਗੇ ਵੱਧਣ ਦੇ ਲਈ ਸਹਾਇਕ ਹੁੰਦਿਆਂ ਹਨ ਅਤੇ ਜੀਵਨ ਅੰਦਰ ਅਨੁਸਾਸਨ ਆਉਂਦਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਰਾਜੇਸ਼ ਕੁਮਾਰ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਅਰੁਣ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਰਾਜ ਪੱਧਰੀ ਅੰਡਰ-17 ਅਤੇ ਅੰਡਰ-19 ਵਰਗ ਦੇ ਲੜਕਿਆਂ ਦੇ ਮੁਕਾਬਲਿਆਂ ਵਿੱਚ 23 ਜ਼ਿਲ੍ਹਿਆਂ ਦੇ 500 ਖਿਡਾਰੀ ਭਾਗ ਲੈ ਰਹੇ ਹਨ ਅਤੇ ਇਹ ਮੁਕਾਬਲੇ 18 ਸਤੰਬਰ ਤੱਕ ਜਾਰੀ ਰਹਿਣਗੇ। 

ਉਪਰੰਤ ਲੜਕੀਆਂ ਦੇ  ਮੁਕਾਬਲੇ 19 ਸਤੰਬਰ ਤੋਂ ਸ਼ੁਰੂ ਹੋ ਕੇ 21 ਸਤੰਬਰ ਤੱਕ ਚੱਲਣਗੇ। ਉਨ੍ਹਾਂ ਦੱਸਿਆ ਕਿ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਭਾਗ ਵੱਲੋਂ ਨੈਸ਼ਨਲ ਐਵਾਰਡੀ ਹਰਿੰਦਰ ਸਿੰਘ ਗਰੇਵਾਲ ਅਤੇ ਮਨਦੀਪ ਸ਼ਰਮਾ ਨੂੰ ਅਬਜਰਵਰ ਨਿਯੁਕਤ ਕੀਤਾ ਗਿਆ ਹੈ ਉਨ੍ਹਾਂ ਦਿੱਤੇ ਗਏ ਸਹਿਯੋਗ ਲਈ ਸਕੂਲ ਦੇ ਚੇਅਰਮੈਨ ਜਰਨੈਲ ਸਿੰਘ ਪਟਿਆਲ ਤੇ ਪ੍ਰਿੰਸੀਪਲ ਕਮਲੇਸ਼ ਪਟਿਆਲ ਦਾ ਧੰਨਵਾਦ ਵੀ ਕੀਤਾ ਗਿਆ। 

ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੁਮਾਰ ਸੈਣੀ, ਡਾਈਟ ਪ੍ਰਿੰਸੀਪਲ ਹਰਿੰਦਰ ਸੈਣੀ, ਪ੍ਰਿੰਸੀਪਲ ਬਲਵੀਰ ਕੁਮਾਰ, ਪ੍ਰਿੰਸੀਪਲ ਪੰਕਜ ਗੁਪਤਾ, ਪ੍ਰਿੰਸੀਪਲ ਨਸੀਬ ਸੈਣੀ, ਹਰਸਿਮਰਨਜੀਤ ਸਿੰਘ,  ਸੰਜੀਵ ਕੁਮਾਰ, ਮਨਦੀਪ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਮਨਜੀਤ ਸਿੰਘ, ਲੈਕਚਰਾਰ ਰਜਨੀ ਪਠਾਣੀਆ, ਹੈੱਡ ਮਾਸਟਰ ਰਵੀਕਾਂਤ, ਹੈੱਡਮਾਸਟਰ ਸੰਜੀਵ ਕੁਮਾਰ, ਲੈਕਚਰਾਰ ਹਰੀਸ਼ ਕੁਮਾਰ, ਪਵਨ ਕਾਲੀਆ, ਪਿ੍ਰੰਸੀਪਲ ਮੀਨਮ ਸ਼ਿਖਾ, ਪਿ੍ਰੰਸੀਪਲ ਜਤਿੰਦਰ ਕੌਰ, ਪਿ੍ਰੰਸੀਪਲ ਰਘੁਵੀਰ ਕੌਰ, ਪਿ੍ਰੰਸੀਪਲ ਮੋਨਿਕਾ ਵਿਜਾਨ, ਪਿ੍ਰੰਸੀਪਲ ਰਾਕੇਸ਼ ਮਹਾਜਨ , ਨੀਰਜ ਪਰਾਸ਼ਰ, ਅੰਮ੍ਰਿਤਪਾਲ ਕੌਰ, ਰਜਨੀਸ਼ ਕੁਮਾਰੀ, ਬ੍ਰਜਰਾਜ, ਗੰਗਾਰਾਮ, ਸਮਰਪਾਲ ਸਿੰਘ,ਆਸ਼ੂਤੋਸ਼ ਮਨਹਾਸ,  ਪੂਜਾ ਪਠਾਨੀਆ, ਅਮਰਦੀਪ, ਸੁਰਿੰਦਰ ਸਿੰਘ, ਸੰਦੀਪ ਕੁਮਾਰ ਡੋਗਰਾ ਆਦਿ ਹਾਜਰ ਸਨ।