5 Dariya News

ਬਲਾਕ ਅਮਲੋਹ ਦੇ ਮੁਕਾਬਲਿਆਂ ਤਹਿਤ ਅਥਲੈਟਿਕਸ ਅੰਡਰ-21 ਦੀ 400 ਮੀਟਰ ਦੌੜ ਹਰਸ਼ਿਤ ਕੁਮਾਰ ਨੇ ਜਿੱਤੀ

ਵਾਲੀਬਾਲ ਅੰਡਰ-17 ਲੜਕੀਆਂ ਵਿੱਚ ਪਹਿਲਾ ਸਥਾਨ ਸੀ.ਐੱਸ. ਇੰਟਰਨੈਸ਼ਨਲ ਸਕੂਲ, ਕੁੰਭ ਨੇ ਕੀਤਾ ਹਾਸਲ

5 Dariya News

ਅਮਲੋਹ/ ਫ਼ਤਹਿਗੜ੍ਹ ਸਾਹਿਬ 14-Sep-2024

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਡ ਵਿਭਾਗ ਦੁਆਰਾ “ਖੇਡਾਂ ਵਤਨ ਪੰਜਾਬ ਦੀਆਂ-2024” ਬਲਾਕ ਪੱਧਰ ਮਿਤੀ 01.09.2024 ਤੋਂ 14.09.2024 ਤੱਕ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਬਲਾਕ ਅਮਲੋਹ ਵਿੱਚ ਖੇਡਾਂ ਦੇ ਪਹਿਲੇ ਦਿਨ ਬਲਾਕ ਵਿੱਚ ਵੱਖ-ਵੱਖ ਗੇਮਾਂ ਅਥਲੈਟਿਕਸ, ਫੁਟਬਾਲ, ਵਾਲੀਬਾਲ (ਸ਼ੂਟਿੰਗ ਅਤੇ ਸਮੈਸ਼ਿੰਗ), ਕਬੱਡੀ (ਨੈਸ਼ਨਲ ਸਟਾਇਲ), ਕਬੱਡੀ (ਸਰਕਲ ਸਟਾਇਲ), ਖੋਹ-ਖੋਹ ਦੇ ਮੁਕਾਬਲੇ ਕਰਵਾਏ ਗਏ। 

ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਖਿਡਾਰੀਆਂ ਨੂੰ ਵਧਾਈ ਤੇ ਸ਼ੁੱਭਕਾਮਨਾਵਾਂ ਦੇਣ ਲਈ ਸ਼੍ਰੀਮਤੀ ਗੁਰਦੀਪ ਕੌਰ, ਜ਼ਿਲ੍ਹਾ ਖੇਡ ਅਫਸਰ ਨੇ ਸ਼ਿਰਕਤ ਕੀਤੀ। ਸ਼੍ਰੀ ਰਾਹੁਲਦੀਪ ਸਿੰਘ, (ਬਾਸਕਿਟਬਾਲ ਕੋਚ) ਨੋਡਲ ਅਫਸਰ "ਖੇਡਾਂ ਵਤਨ ਪੰਜਾਬ ਦੀਆਂ" ਵੱਲੋਂ ਵੀ ਵੱਧ ਤੋਂ ਵੱਧ ਖਿਡਾਰੀਆਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ। 

ਮੁਕਾਬਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਰਾਹੁਲਦੀਪ ਸਿੰਘ ਨੇ ਦੱਸਿਆ ਕਿ ਅਥਲੈਟਿਕਸ, ਲੜਕੇ ਅੰਡਰ-21, 400 ਮੀ. ਵਿੱਚ ਪਹਿਲਾ ਸਥਾਨ ਹਰਸ਼ਿਤ ਕੁਮਾਰ, ਦੂਜਾ ਸਥਾਨ ਹਰਮਨ ਸਿੰਘ, ਤੀਜਾ ਸਥਾਨ ਹਰਮਨ ਬਾਵਾ। ਅਥਲੈਟਿਕਸ ਲੜਕੇ ਅੰਡਰ-17, 100 ਮੀ. ਵਿੱਚ ਪਹਿਲਾ ਸਥਾਨ ਲਵਦੀਪ ਸਿੰਘ, ਦੂਜਾ ਸਥਾਨ ਕੋਮਲਪ੍ਰੀਤ ਕੌਰ ਤੇ ਹਰਸ਼ਿਤ ਬੱਤਾ ਅਤੇ ਤੀਜਾ ਸਥਾਨ ਸ਼ਿਵਮ ਗੁਪਤਾ ਨੇ ਹਾਸਲ ਕੀਤਾ।

ਅਥਲੈਟਿਕਸ ਲੜਕੇ ਅੰਡਰ-17, 1500 ਮੀ ਵਿੱਚ ਪਹਿਲਾ ਸਥਾਨ ਤੇਜਵੀਰ ਸਿੰਘ, ਦੂਜਾ ਸਥਾਨ ਚੰਦਰੇਸ਼ ਯਾਦਵ ਅਤੇ ਤੀਜਾ ਸਥਾਨ- ਮੋਹਿਤ, ਅਥਲੈਟਿਕਸ ਲੜਕੀਆਂ ਅੰਡਰ-17, 1500 ਮੀ. ਵਿੱਚ ਪਹਿਲਾ ਸਥਾਨ ਲਕਸ਼ਮੀ, ਦੂਜਾ ਸਥਾਨ ਅੰਜਲੀ ਅਤੇ ਤੀਜਾ ਸਥਾਨ ਕਰਮਜੀਤ ਕੌਰ ਨੇ ਹਾਸਲ ਕੀਤਾ। ਵਾਲੀਬਾਲ ਅੰਡਰ-17, ਲੜਕੀਆਂ ਵਿੱਚ ਪਹਿਲਾ ਸਥਾਨ ਸੀ.ਐੱਸ. ਇੰਟਰਨੈਸ਼ਨਲ ਸਕੂਲ, ਕੁੰਭ, ਦੂਜਾ ਸਥਾਨ ਸਰਕਾਰੀ ਹਾਈ ਸਕੂਲ, ਬੁੱਗਾ ਕਲਾਂ ਅਤੇ ਤੀਜਾ ਸਥਾਨ ਐੱਸ.ਡੀ.ਮਾਡਲ ਸਕੂਲ, ਮੰਡੀ ਗੋਬਿੰਦਗੜ੍ਹ ਨੇ ਹਾਸਲ ਕੀਤਾ।

ਫੁਟਬਾਲ ਅੰਡਰ-17, ਲੜਕੇ ਵਿੱਚ ਸਕੂਲ ਆਫ ਐਮੀਨੈਂਸ, ਅਮਲੋਹ ਦੀ ਟੀਮ ਨੇ ਸਰਕਾਰੀ ਹਾਈ ਸਕੂਲ ਡਡਹੇੜੀ ਦੀ ਟੀਮ ਨੂੰ 3-0 ਦੇ ਫਰਕ ਨਾਲ ਹਰਾਇਆ। ਫੁਟਬਾਲ ਅੰਡਰ-17, ਲੜਕੇ ਵਿੱਚ ਸ.ਦਾਰਾ ਸਿੰਘ ਸੀ.ਸੈ.ਸਕੂਲ ਸਲਾਣਾਂ ਦੀ ਟੀਮ ਨੇ ਦੇਸ਼ ਭਗਤ ਗਲੋਬਲ ਦੀ ਟੀਮ ਨੂੰ 4-0 ਦੇ ਫਰਕ ਨਾਲ ਹਰਾਇਆ। 

ਖੋ-ਖੋ ਲੜਕੀਆਂ ਅੰਡਰ-21 ਵਿੱਚ ਪਹਿਲਾ ਸਥਾਨ ਸ. ਕੰਨਿਆ ਸੀ.ਸੈ.ਸਕੂਲ ਅਮਲੋਹ, ਦੂਜਾ ਸਥਾਨ ਸਰਕਾਰੀ ਕੰਨਿਆ ਸੀ.ਸੈ.ਸਕੂਲ ਮੰਡੀ ਗੋਬਿੰਦਗੜ੍ਹ। ਖੋ-ਖੋ ਲੜਕੇ ਅੰਡਰ-17 ਪਹਿਲਾ ਸਥਾਨ ਐੱਸ.ਐੱਨ.ਏ.ਐੱਸ. ਆਰੀਆ ਸਕੂਲ ਅਤੇ ਦੂਜਾ ਸਥਾਨ ਸਰਕਾਰੀ ਹਾਈ ਸਕੂਲ ਸਲਾਣੀ ਨੇ ਹਾਸਲ ਕੀਤਾ। 

ਇਸ ਮੌਕੇ ਸ਼੍ਰੀ ਲਖਵੀਰ ਸਿੰਘ (ਅਥਲੈਟਿਕਸ ਕੋਚ), ਸ਼੍ਰੀ ਮਨੀਸ਼ ਕੁਮਾਰ(ਹਾਕੀ ਕੋਚ), ਸ਼੍ਰੀ ਸੁਖਦੀਪ ਸਿੰਘ (ਫੁੱਟਬਾਲ ਕੋਚ),ਸ਼੍ਰੀ ਮਨੋਜ ਕੁਮਾਰ (ਜਿਮਨਾਸਟਿਕ ਕੋਚ), ਸ਼੍ਰੀ ਮਨਜੀਤ ਸਿੰਘ (ਕੁਸ਼ਤੀ ਕੋਚ), ਸ਼੍ਰੀ ਯਾਦਵਿੰਦਰ ਸਿੰਘ (ਵਾਲੀਬਾਲ ਕੋਚ), ਮਿਸ. ਭੁਪਿੰਦਰ ਕੌਰ(ਅਥਲੈਟਿਕਸ ਕੋਚ), ਸ਼੍ਰੀਮਤੀ ਵੀਰਾਂ ਦੇਵੀ (ਖੋਹ-ਖੋਹ ਕੋਚ), ਮਨਦੀਪ ਸਿੰਘ, ਰੋਹਿਤ, ਸਮੂਹ ਫਿਜੀਕਲ ਐਜ਼ੂਕਸ਼ਨ ਅਧਿਆਪਕ ਅਤੇ ਸਮੂਹ ਸਟਾਫ਼ ਹਾਜ਼ਰ ਸੀ।