ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਏਜੀਏ ਹੈਰੀਟੇਜ ਕਲੱਬ ਦੀ ਨਵੀਂ ਚੁਣੀ ਗਈ ਬਾਡੀ ਨਾਲ ਕੀਤੀ ਮੀਟਿੰਗ
5 Dariya News
ਅੰਮ੍ਰਿਤਸਰ 12-Sep-2024
ਏਜੀਏ ਹੈਰੀਟੇਜ ਕਲੱਬ ਦੀ ਨਵੀਂ ਚੁਣੀ ਗਈ ਬਾਡੀ ਦੀ ਪਹਿਲੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਡੀ.ਸੀ.ਦਫ਼ਤਰ ਵਿਖੇ ਸ਼੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ- ਕਮ- ਪ੍ਰਧਾਨ ਏ.ਜੀ.ਏ ਹੈਰੀਟੇਜ ਕਲੱਬ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ –ਕਮ- ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਨਵਨਿਯੁਕਤ ਬਾਡੀ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੰਦੇ ਹੋਏ ਆਸ ਪ੍ਰਗਟਾਈ ਕਿ ਕਮੇਟੀ ਦੇ ਸਾਰੇ ਮੈਂਬਰ ਕਲੱਬ ਦੀ ਬਿਹਤਰੀ ਲਈ ਕੰਮ ਕਰਨਗੇ ਅਤੇ ਇਹ ਕਲੱਬ ਜਿਲ੍ਹੇ ਦਾ ਨੰਬਰ ਇਕ ਦਾ ਦਰਜ਼ਾ ਪ੍ਰਾਪਤ ਕਰੇਗਾ। ਸ੍ਰੀ ਥੋਰੀ ਨੇ ਨਵੀਂ ਚੁਣੀ ਗਈ ਬਾਡੀ ਦੇ ਮੈਂਬਰਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜਿਲ੍ਹਾ ਪ੍ਰਸ਼ਾਸਨ ਏਜੀਏ ਕਲੱਬ ਨੂੰ ਹਰ ਕਿਸਮ ਦਾ ਸਹਿਯੋਗ ਦੇਵੇਗਾ।
ਸ੍ਰੀ ਵਿਜੇ ਢੀਂਗਰਾ ਮੀਤ ਪ੍ਰਧਾਨ, ਸ. ਸੰਜੀਵ ਪੁਰੀ ਸੰਯੁਕਤ ਸਕੱਤਰ, ਸ਼੍ਰੀ ਜਤਿੰਦਰ ਵਾਂਸੀਲ ਵਿੱਤ ਸਕੱਤਰ ਅਤੇ ਹੋਰ ਕਾਰਜਕਾਰੀ ਮੈਂਬਰਾਂ ਨੇ ਕਲੱਬ ਦੇ ਪ੍ਰਧਾਨ ਅਤੇ ਮਾਨਯੋਗ ਸਕੱਤਰ ਨੂੰ ਭਰੋਸਾ ਦਿੱਤਾ ਕਿ ਉਹ ਸ਼੍ਰੀ ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ –ਕਮ- ਪ੍ਰਧਾਨ, ਸ੍ਰੀ ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ., ਅੰਮ੍ਰਿਤਸਰ ਕਮ ਮਾਨਯੋਗ ਸਕੱਤਰ ਦੀ ਸਰਪ੍ਰਸਤੀ ਹੇਠ ਮਿਲ ਕੇ ਕੰਮ ਕਰਨਗੇ। ਇਸ ਮੌਕੇ ਕਾਰਜਕਾਰਨੀ ਮੈਂਬਰ ਸ.ਕੁਲਦੀਪ ਸਿੰਘ ਖੁਰਾਣਾ, ਸ਼੍ਰੀ ਅਮਿਤ ਗਾਬਾ, ਸ਼੍ਰੀ ਸੁਮਿਤ ਅਰੋੜਾ, ਸ਼੍ਰੀ ਵਿਜੇ ਭੰਡਾਰੀ ਅਤੇ ਸ਼੍ਰੀ ਅਜੈ ਕੁਮਾਰ ਅਤੇ ਕਲੱਬ ਦੇ ਐਸ.ਟੀ.ਐਸ.ਰਾਜਾ ਐਡਮਿਨ ਅਧਿਕਾਰੀ ਵੀ ਹਾਜ਼ਰ ਸਨ।