5 Dariya News

ਨੌਜਵਾਨ ਕੀਰਤਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਸਪੀਕਰ ਨਾਲ ਕੀਤੀ ਮੁਲਾਕਾਤ

ਮਹਾਨ ਗੁਰਮਤ ਸਮਾਗਮ 9 ਸਤੰਬਰ ਨੂੰ-ਸ.ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਭਰਨਗੇ ਹਾਜਰੀ

5 Dariya News

ਬਟਾਲਾ 07-Sep-2024

ਧੰਨ ਧੰਨ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਮਿਤੀ 9 ਸਤੰਬਰ ਦਿਨ ਸੋਮਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 12:30 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਸਬੰਧੀ ਨੌਜਵਾਨ ਕੀਰਤਨ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਇੱਕ ਵਿਸ਼ੇਸ਼ ਮੁਲਾਕਾਤ ਸਰਦਾਰ ਕੁਲਤਾਰ ਸਿੰਘ ਜੀ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨਾਲ ਕੀਤੀ ਤੇ ਉਹਨਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਸਮਾਗਮਾਂ ਵਿੱਚ ਹਿੱਸਾ ਬਣਨ ਲਈ ਸੱਦਾ ਪੱਤਰ ਦਿੱਤਾ।

ਇਸ ਮੌਕੇ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ੈਰੀ ਕਲਸੀ ਐਮ.ਐਲ.ਏ ਹਲਕਾ ਬਟਾਲਾ ਵਿਸ਼ੇਸ਼ ਤੌਰ ਤੇ ਮੋਜੂਦ ਸਨ।ਉਹਨਾਂ ਦੱਸਿਆ ਕੇ ਸ. ਕੁਲਤਾਰ ਸਿੰਘ ਜੀ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਪੰਜਾਬ ਦੇ ਕੈਬਨਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ, ਸ. ਹਰਭਜਨ ਸਿੰਘ ਈਟੀਓ , ਸ੍ਰੀ ਲਾਲ ਚੰਦ ਜੀ ਕਟਾਰੂ ਚੱਕ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਉਣਗੇ।

ਸਮਾਗਮ ਦੀ ਜਾਣਕਾਰੀ ਦਿੰਦਿਆਂ ਡਾਕਟਰ ਕ੍ਰਿਤਪਾਲ ਸਿੰਘ ਅਤੇ ਚਰਨਜੀਤ ਸਿੰਘ ਪਾਰੋਵਾਲ ਨੇ ਦੱਸਿਆ ਕਿ ਇਹ ਮਹਾਨ ਗੁਰਮਤਿ ਸਮਾਗਮ ਮਿਤੀ 9 ਸਤੰਬਰ ਦਿਨ ਸੋਮਵਾਰ ਨੂੰ ਚਿੱਟੀ ਗਰਾਉਂਡ ਦੇ ਸਾਹਮਣੇ ਜਲੰਧਰ ਰੋਡ ਬਟਾਲਾ ਵਿਖੇ ਬਹੁਤ ਹੀ ਸ਼ਰਧਾ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀ ਨਗਰ ਵਾਲੇ , ਭਾਈ ਮਨਪ੍ਰੀਤ ਸਿੰਘ ਜੀ ਕਾਣਪੁਰੀ, ਭਾਈ ਹਰਜੋਤ ਸਿੰਘ ਜੀ ਜਖਮੀ, ਭਾਈ ਜੋਗਿੰਦਰ ਸਿੰਘ ਜੀ ਰਿਆੜ ਤੋਂ ਇਲਾਵਾ ਕਥਾਵਾਚਕ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲੇ ਵਿਸ਼ੇਸ਼ ਤੌਰ ਤੇ ਹਾਜਰੀ ਭਰਨਗੇ।

ਸੁਸਾਇਟੀ ਦੇ ਸਮੂਹ ਮੈਂਬਰਾਂ ਨੇ ਆਪ ਸਮੂਹ ਸਾਧ ਸੰਗਤ ਨੂੰ ਇਸ ਮਹਾਨ ਗੁਰਮਤ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਲਈ ਬੇਨਤੀ ਕੀਤੀ। ਇਸ ਮੌਕੇ ਸਰਦਾਰ ਅਮਨ ਸ਼ੇਰ ਸਿੰਘ ਜੀ ਸ਼ੈਰੀ ਕਲਸੀ ਐਮ.ਐਲ.ਏ ਹਲਕਾ ਬਟਾਲਾ, ਡਾਕਟਰ ਕ੍ਰਿਤਪਾਲ ਸਿੰਘ ਜੀ ਇੰਸਪੈਕਟਰ ਖੰਡ ਮਿਲ ਬਟਾਲਾ, ਸ. ਚਰਨਜੀਤ ਸਿੰਘ ਪਾਰੋਵਾਲ ਚੇਅਰਮੈਨ, ਸ. ਮਨਦੀਪ ਸਿੰਘ ਜੀ ਮਠਾਰੂ ਕੁਆਲਿਟੀ ਮਸ਼ੀਨ, ਸ. ਹਰਸ਼ਰਨ ਸਿੰਘ ਮਹਾਰਾਜਾ ਸਵੀਟਸ, ਸ. ਮਨਪ੍ਰੀਤ ਸਿੰਘ , ਸ. ਦਰਸ਼ਪ੍ਰੀਤ ਸਿੰਘ,ਸ. ਮਨਦੀਪ ਸਿੰਘ ,ਸ. ਮਨਜੀਤ ਸਿੰਘ ,ਸ. ਮਨਜਿੰਦਰ ਸਿੰਘ , ਸ. ਸ਼ਰਨਦੀਪ ਸਿੰਘ, ਸ. ਗੁਰਮੁਖ ਸਿੰਘ ਸਟੀਲ ਕਰਾਫਟ, ਸ.ਜਗਜੀਤ ਸਿੰਘ ਰਾਜਨ ਪੈਕਰਜ, ਸ. ਜਗਜੀਤ ਸਿੰਘ ਲਾਡਾ,ਸ. ਅਮਨਪ੍ਰੀਤ ਸਿੰਘ , ਸ. ਮਨਜਿੰਦਰ ਸਿੰਘ ਆਦਿ ਹਾਜ਼ਰ ਸਨ।