ਪੰਜਾਬ ਸਰਕਾਰ ਨੇ ਨੋਜਵਾਨਾਂ ਨੂੰ ਖੇਡਣ ਦਾ ਸੁਖਾਵਾਂ ਮਾਹੋਲ ਪਰਦਾਨ ਕੀਤਾ - ਚੇਅਰਮੈਨ ਬਲਬੀਰ ਸਿੰਘ ਪੰਨੂ
5 Dariya News
ਬਟਾਲਾ 07-Sep-2024
ਹਲਕਾ ਫਤਿਹਗੜ੍ਹ ਚੂੜੀਆਂ ਦੇ ਇੰਚਾਰਜ ਬਲਬੀਰ ਸਿੰਘ ਪੰਨੂ ਚੇਅਰਮੈਨ ਪਨਸਪ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਤਹਿਤ ਪਿੰਡ ਆਜਮਪੁਰ ਦੀ ਗਰਾਉਂਡ ਵਿੱਚ ਚੱਲ ਰਹੇ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਐਸਡੀਐਮ ਫਤਿਹਗੜ੍ਹ ਚੂੜੀਆਂ ਸੁਖਰਾਜ ਸਿੰਘ ਵੀ ਮੋਜੂਦ ਸਨ।
ਇਸ ਮੌਕੇ ਗੱਲ ਕਰਦਿਆਂ ਚੇਅਰਮੈਨ ਪਨੂੰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਨੋਜਵਾਨ ਖਿਡਾਰੀਆਂ ਨੂੰ ਖੇਡਣ ਲਈ ਸੁਖਾਵਾਂ ਮਾਹੋਲ ਪਰਦਾਨ ਕਰਵਾਇਆ ਹੈ, ਜਿਸਦੇ ਚਲਦਿਆਂ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਸ੍ਰੀਮਤੀ ਸੁਖਵਿੰਦਰ ਕੌਰ ਲੈਕਚਰਾਰ ਸਕੂਲ ਇੰਚਾਰਜ ਸੀਨੀਅਰ ਸਕੈਂਡਰੀ ਸਕੂਲ ਕਾਲਾ ਅਫਗਾਨਾ, ਹਰਦੇਵ ਸਿੰਘ ਕੋਚ, ਗੁਰਮਿੰਦਰ ਸਿੰਘ ਲੈਕਚਰਾਰ, ਜੁਗਰਾਜ ਸਿੰਘ ਡੀਪੀਈ, ਪ੍ਰਦੀਪ ਸਿੰਘ ਲੈਕਚਰਾਰ ,ਪ੍ਰਗਟ ਸਿੰਘ ਸੀਨੀਅਰ ਆਗੂ ਆਮ ਪਾਰਟੀ ਆਜਮਪੁਰ,ਹਰਪ੍ਰੀਤ ਕੌਰ, ਰਮਨਦੀਪ ਸਿੰਘ, ਪਰਮਿੰਦਰ ਸਿੰਘ,ਗੁਰਬਿੰਦਰ ਸਿੰਘ ਕਾਦੀਆਂ ਮਨਜੀਤ ਕੌਰ, ਬਖਸ਼ੀਸ਼ ਸਿੰਘ ਆਜ਼ਮਪੁਰ, ਪਰਗਟ ਸਿੰਘ ਛਿਛਰੇਵਾਲ ਸ਼ਮਸ਼ੇਰ ਸਿੰਘ ਤੇਜਾ ਕਲਾ ਕਰਮਜੀਤ ਪੀਏ ਹਰਪ੍ਰੀਤ ਸਿੰਘ ਜਗਜੀਤ ਸਿੰਘ ਆਜਮਪੁਰ ਰਘਬੀਰ ਅਠਵਾਲ ਗਗਨਦੀਪ ਸਿੰਘ ਆਦਿ ਹਾਜ਼ਰ ਸਨ।