ਅਧਿਆਪਕ ਦਿਵਸ ਮੌਕੇ ਰੋਟਰੀ ਕਲੱਬ ਬੁਢਲਾਡਾ ਵੱਲੋਂ ਅਧਿਆਪਕਾਂ ਦਾ ਕੀਤਾ ਗਿਆ ਸਨਮਾਨ
5 Dariya News (ਤਰਸੇਮ ਸਰਮਾਂ)
ਬੁਢਲਾਡਾ 05-Sep-2024
ਰੋਟਰੀ ਕਲੱਬ ਬੁਢਲਾਡਾ ਵੱਲੋਂ ਅਧਿਆਪਕ ਦਿਵਸ ਮੌਕੇ ਬੱਚਿਆਂ ਨੂੰ ਵਧੀਆ ਪੜ੍ਹਾਈ, ਸਮਾਜਿਕ ਗਿਆਨ, ਜਿੰਦਗੀ ਵਿੱਚ ਹੋਣ ਵਾਲੇ ਅਹਿਮ ਕੰਮ ਅਤੇ ਸ਼ੋਸ਼ਲ ਕੰਮਾਂ ਵਿੱਚ ਵਧ ਚੜ੍ਹ ਕੇ ਮੋਹਰੀ ਭੂਮਿਕਾ ਨਿਭਾਉਣ ਵਾਲੇ ਇਲਾਕੇ ਦੇ ਵੱਖ-ਵੱਖ ਸਕੂਲਾਂ ਵਿੱਚ ਪੜ੍ਹਾਉਂਦੇ ਨਾਮਵਰ ਅਧਿਆਪਕ-ਅਧਿਆਪਿਕਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਕਲੱਬ ਦਾ ਕਹਿਣਾ ਹੈ ਕਿ ਇਹ ਅਧਿਆਪਕ ਨਾ ਸਿਰਫ ਬੱਚਿਆਂ ਵਿੱਚ ਪੜ੍ਹਣ ਦੀ ਰੂਚੀ ਪੈਦਾ ਕਰਦੇ ਹਨ। ਬਲਕਿ ਬੱਚਿਆਂ ਨੂੰ ਨੈਤਿਕ ਅਤੇ ਸਮਾਜਿਕ ਗਿਆਨ ਦੇਣ ਤੋਂ ਇਲਾਵਾ ਆਪਣੇ ਸਿੱਖਿਆ ਕੇਂਦਰਾਂ ਨੂੰ ਸੋਹਣਾ ਬਣਾਉਣ ਵਿੱਚ ਵੀ ਮੋਹਰੀ ਰਹੇ ਇਲਾਕੇ ਦੇ ਉਹ ਹੀਰੇ ਹਨ, ਜਿਨ੍ਹਾਂ ਨੇ ਕਦੇ ਵੀ ਲਾਲਚ ਨਹੀਂ ਰੱਖਿਆ।
ਰੋਟਰੀ ਕਲੱਬ ਬੁਢਲਾਡਾ ਵੱਲੋਂ ਸਨਮਾਨਿਤ ਕੀਤੇ ਇਨ੍ਹਾਂ ਅਧਿਆਪਕਾਂ ਵਿੱਚ ਅਵਤਾਰ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਹਾਈ ਸਕੂਲ ਗੁੜੱਦੀ, ਸ਼੍ਰੀਮਤੀ ਵੀਨਾ ਸਾਇੰਸ ਮਿਸਟ੍ਰੈੱਸ ਸਰਕਾਰੀ ਹਾਈ ਸਕੂਲ ਦੋਦੜਾ, ਸੰਦੀਪ ਸਿੰਘ ਸਾਇੰਸ ਮਾਸਟਰ ਸਰਕਾਰੀ ਹਾਈ ਸਕੂਲ ਮੰਢਾਲੀ, ਲੈਕਚਰਾਰ ਲਖਵੀਰ ਸਿੰਘ ਸਰਕਾਰੀ ਸੈਕੰਡਰੀ ਸਕੂਲ ਬੀਰੋਕੇ ਕਲਾਂ, ਗੁਰਪ੍ਰੀਤ ਸਿੰਘ ਅੰਗਰੇਜੀ ਮਾਸਟਰ ਸਰਕਾਰੀ ਹਾਈ ਸਕੂਲ ਕਣਕਵਾਲ ਚਹਿਲਾਂ, ਸ਼੍ਰੀਮਤੀ ਮਮਤਾ ਰਾਣੀ ਕੰਪਿਊਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦੜਾ, ਗੁਲਾਬ ਸਿੰਘ ਪੰਜਾਬੀ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ, ਜਸਮੇਲ ਸਿੰਘ ਪੰਜਾਬੀ ਮਾਸਟਰ ਸਰਕਾਰੀ ਹਾਈ ਸਕੂਲ ਮਲਕੋਂ, ਲੈਕਚਰਾਰ ਰੋਹਤਾਸ਼ ਕੁਮਾਰ ਸਰਕਾਰੀ ਸੈਕੰਡਰੀ ਸਕੂਲ ਰੰਘੜਿਆਲ, ਹੈੱਡ ਅਧਿਆਪਕ ਸ਼੍ਰੀਮਤੀ ਦਵਿੰਦਰ ਕੌਰ ਸਰਕਾਰੀ ਪ੍ਰਾਇਮਰੀ ਸਕੂਲ ਰੱਲੀ ਆਦਿ ਸ਼ਾਮਿਲ ਸਨ।
ਰੋਟਰੀ ਕਲੱਬ ਬੁਢਲਾਡਾ ਦੇ ਪ੍ਰਧਾਨ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦੀ ਸਮਾਜ ਸੇਵਾ, ਬੱਚਿਆਂ ਨੂੰ ਲਗਨ ਨਾਲ ਪੜ੍ਹਾਉਣ ਦੀ ਰੂਚੀ, ਡਿਊਟੀ ਪ੍ਰਤੀ ਨਿਰੰਤਰ ਦਿਲਚਸਪੀ ਅਤੇ ਪੜ੍ਹਾਈ ਨੂੰ ਸਭ ਤੋਂ ਵੱਡੀ ਜਿੰਮੇਵਾਰੀ ਮੰਨਣ ਵਾਲੇ ਅਧਿਆਪਕਾਂ ਦੀ ਉਨ੍ਹਾਂ ਦੀ ਅੱਖ ਤੋਂ ਓਹਲੇ ਚੋਣ ਕੀਤੀ ਗਈ ਹੈ ਅਤੇ ਬਾਅਦ ਵਿੱਚ ਬੁਲਾਵਾ ਦੇ ਕੇ ਕਲੱਬ ਨੇ ਉਨ੍ਹਾਂ ਨੂੰ ਇੱਕ ਸਮਾਗਮ ਵਿੱਚ ਮਾਣ-ਸਨਮਾਨ ਅਤੇ ਰੁਤਬਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਦੇਸ਼ ਦਾ ਨਿਰਮਾਤਾ ਹੈ। ਮਾਪਿਆਂ ਕੋਲੋਂ ਬਾਅਦ ਵਿੱਚ ਪਹਿਲਾਂ ਬੱਚਾ ਅਧਿਆਪਕਾਂ ਕੋਲੋ ਨੈਤਿਕ ਗਿਆਨ ਅਤੇ ਪੜ੍ਹਣ ਦਾ ਹੁਨਰ ਸਿੱਖਦਾ ਹੈ। ਇਸ ਮੌਕੇ ਪਟਵਾਰੀ ਸੁਖਦਰਸ਼ਨ ਸ਼ਰਮਾ, ਮਾ: ਗੁਰਪ੍ਰੀਤ ਸਿੰਘ ਬਾਲੀ, ਰਿਟਾ: ਪ੍ਰਿੰਸੀਪਲ ਵਿਜੈ ਕੁਮਾਰ, ਮਾ: ਅਜਾਦਪਾਲ ਸਿੰਘ ਜਟਾਣਾ, ਯਸ਼ਪਾਲ ਗਰਗ, ਤੇਜਿੰਦਰ ਸਿੰਘ ਗੋਰਾ ਬਾਬਾ, ਜਸ ਵਿੱਕੀ, ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਡਾ: ਲਲਿਤ ਕੁਮਾਰ, ਤਰਸੇਮ ਕੁਮਾਰ, ਦਮਨ ਪੈਪਸੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।