ਤੇਜ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ ਨੌਜਵਾਨ ਲੜਕੀ ਸਮੇਤ ਦੋ ਦੀ ਮੌਤ
5 Dariya News
ਬੁਢਲਾਡਾ( ਤਰਸੇਮ ਸਰਮਾਂ) 01-Sep-2024
ਬੁਢਲਾਡਾ ਤੇ ਭੀਖੀ ਵਿਚਕਾਰ ਨੈਸਨਲ ਹਾਈਵੇ 148ਬੀ ਤੇ ਤੇਜ ਰਫਤਾਰ ਟਰੱਕ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦੇਣ ਨਾਲ ਇੱਕ ਨੌਜਵਾਨ ਲੜਕੀ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ । ਫਿਲਹਾਲ ਪੁਲਿਸ ਨੇ ਮਾਮਲੇ 'ਚ ਜਾਂਚ ਸੁ਼ਰੂ ਕਰ ਦਿੱਤੀ ਹੈ ਥਾਣਾ ਭੀਖੀ ਦੇ ਜਾਂਚ ਅਧਿਕਾਰੀ ਏਐਸਆਈ ਦਰਸ਼ਨ ਸਿੰਘ ਨੇ ਦੱਸਿਆ ਕਿ ਜਦ ਭੀਖੀ ਵੱਲੋਂ ਇੱਕ ਟਰੱਕ ਤੇ ਬੁਢਲਾਡਾ ਵੱਲੋਂ ਇੱਕ ਮੋਟਰਸਾਈਕਲ ਆ ਰਿਹਾ ਸੀ ਤਾਂ ਦੋਨਾਂ ਦੀ ਆਪਸ ਵਿੱਚ ਟੱਕਰ ਹੋ ਗਈ ਇਸ ਦੌਰਾਨ ਮੋਟਰਸਾਈਕਲ ‘ਤੇ ਸਵਾਰ ਨੌਜਵਾਨ ਲੜਕਾ ਯਾਦਵਿੰਦਰ ਸਿੰਘ ਬੱਪੀਆਣਾ ਤੇ ਲੜਕੀ ਜਸ਼ਨਦੀਪ ਕੌਰ ਘੁੰਮਣ ਦੀ ਮੌਤ ਹੋ ਗਈ ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਉਹ ਜਾਂਚ ਕਰ ਰਹੇ ਹਨ।