ਸਰਬੱਤ ਦਾ ਭਲਾ ਟਰੱਸਟ ਵੱਲੋਂ ਕੰਪਿਉਟਰ ਅਤੇ ਸਲਾਈ ਕੋਰਸ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ
5 Dariya News
ਮੋਗਾ 30-Aug-2024
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਕੰਮ ਕਰ ਰਹੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਵੱਲੋਂ ਮੁੱਖ ਦਫਤਰ ਬਸਤੀ ਗੋਬਿੰਦਗੜ੍ਹ ਵਿਖੇ ਚੱਲ ਰਹੇ ਕਿੱਤਾ ਮੁਖੀ ਸਿਖਲਾਈ ਕੇਂਦਰ ਵਿੱਚ ਕੰਪਿਉਟਰ ਅਤੇ ਸਲਾਈ ਦਾ ਕੋਰਸ ਪੂਰਾ ਹੋਣ ਉਪਰੰਤ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।
ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਇਕਾਈ ਦੇ ਪ੍ਰਧਾਨ ਸ਼੍ਰੀ ਗੋਕਲਚੰਦ ਬੁੱਘੀਪੁਰਾ, ਖਜਾਨਚੀ ਸ. ਜਗਤਾਰ ਸਿੰਘ ਜਾਨੀਆ, ‘ਮਹਿਕ ਵਤਨ ਦੀ ਲਾਈਵ’ ਬਿਓਰੋ ਦੇ ਮੁੱਖ ਸੰਪਾਦਕ ਅਤੇ ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ, ਟਰੱਸਟੀ ਕੁਲਵਿੰਦਰ ਸਿੰਘ ਰਾਮੂੰਵਾਲਾ, ਟਰੱਸਟੀ ਮੈਡਮ ਨਰਜੀਤ ਕੌਰ ਬਰਾੜ ਮੁੱਖ ਤੌਰ ਤੇ ਹਾਜਰ ਹੋਏ।
ਉਪਰੋਕਤ ਟਰੱਸਟੀਆਂ ਨੇ ਵਿਦਿਆਰਥੀਆਂ ਨੂੰ ਸੰਬੋਧਣ ਕਰਦਿਆ ਉਨ੍ਹਾਂ ਕੋਰਸ ਪੂਰਾ ਕਰਨ ਉਪਰੰਤ ਸਟਰੀਫਿਕੇਟ ਪ੍ਰਾਪਤ ਕਰਨ ਲਈ ਮੁਬਾਰਕਾਂ ਅਤੇ ਚੰਗੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹੋਰਨਾ ਤੋਂ ਇਲਾਵਾ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ ਬੁੱਘੀਪੁਰਾ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ, ਕੰਪਿਊਟਰ ਟੀਚਰ ਮੈਡਮ ਜਸਪ੍ਰੀਤ ਕੌਰ, ਮੈਡਮ ਸ਼੍ਰੀਆ ਆਦਿ ਅਤੇ ਕੰਪਿਉਟਰ ਅਤੇ ਸਲਾਈ ਦਾ ਕੋਰਸ ਕਰਨ ਵਾਲੇ ਵਿਦਿਆਰਥੀ ਮੁੱਖ ਤੌਰ ਤੇ ਹਾਜਰ ਸਨ।