ਸੀ ਜੀ ਸੀ ਝੰਜੇੜੀ ਕੈਂਪਸ ਨਵੀਨਤਮ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ ਦੇ ਕਾਲਜਾਂ ਦੀ ਦੇਸ਼ ਵਿਆਪੀ ਰੈਕਿਗ ਵਿਚ ਹੋਰ ਉੱਚਾ ਸਥਾਨ ਵਧਿਆ
ਐਨ ਆਈ ਆਰ ਐੱਫ 2024 ਦੀ ਕੌਮੀ ਰੈਕਿੰਗ ਵਿਚ ਝੰਜੇੜੀ ਕੈਂਪਸ ਦਾ ਦਰਜਾਬੰਦੀ ਨਵੇਂ ਸਿਖਰ 'ਤੇ ਪਹੁੰਚੀ
5 Dariya News
ਮੋਹਾਲੀ 27-Aug-2024
ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ ਦੇ ਝੰਜੇੜੀ ਕੈਂਪਸ ਵੱਲੋਂ ਦਿਤੀ ਜਾ ਰਹੀ ਰੁਜ਼ਗਾਰ ਮੁਖੀ ਸਿੱਖਿਆਂ ਨੂੰ ਹੋਰ ਵੱਡਾ ਹੁੰਗਾਰਾ ਉਸ ਸਮੇਂ ਮਿਲਿਆਂ ਜਦ ਐਨ ਆਈ ਆਰ ਐੱਫ 2024 ਦੀ ਕੌਮੀ ਰੈਕਿੰਗ ਵਿਚ ਝੰਜੇੜੀ ਕੈਂਪਸ ਦਾ ਦਰਜਾ ਵੱਧ ਕੇ ਹੋਰ ਚੜ੍ਹ ਗਿਆ। ਜ਼ਿਕਰਯੋਗ ਹੈ ਕਿ ਕੇਂਦਰੀ ਸਿੱਖਿਆ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਨਵੀਨਤਮ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ ਯਾਨੀ ਐਨ ਆਈ ਆਰ ਐੱਫ 2024 ਦੇ ਨਤੀਜੇ ਹਰ ਸਾਲ ਘੋਸ਼ਿਤ ਕੀਤੇ ਜਾਂਦੇ ਹਨ।
ਇਹ ਰੈਕਿੰਗ ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮ ਵਰਕ (ਐਨ ਆਈ ਆਰ ਐਫ) ਵੱਲੋਂ ਭਾਰਤ ਵਿਚ ਚੋਟੀ ਦੇ ਵਿੱਦਿਅਕ ਅਦਾਰਿਆਂ ਦੀ ਸਾਲਾਨਾ ਦਰਜਾਬੰਦੀ ਤੇ ਅਧਾਰਿਤ ਹੁੰਦੀ ਹੈ। ਜਿਸ ਵਿਚ ਸਾਰੀਆਂ ਸਿੱਖਿਆਂ ਸੰਸਥਾਵਾਂ ਦੇ ਮਿਆਰੀ ਮਾਪਦੰਡਾਂ ਦੇ ਇੱਕ ਸੈੱਟ ਦੇ ਆਧਾਰ 'ਤੇ ਸੰਸਥਾਵਾਂ ਦਾ ਮੁਲਾਂਕਣ ਕਰਦਾ ਹੈ। ਇਹ ਦਰਜਾ ਬਧੀ ਸਿੱਖਿਆਂ ਦੇ ਮਿਆਰ, ਵਿਦਿਆਰਥੀਆਂ ਦੀ ਮੈਰਿਟ, ਖੋਜ, ਪੈਟਰਨ, ਪੇਸ਼ੇਵਾਰ ਅਭਿਆਸ, ਆਊਟਰੀਚ ਅਤੇ ਸਮਾਵੇਸ਼ ਸ਼ਾਮਲ ਹਨ।
ਜਿਸ ਵਿਚ ਝੰਜੇੜੀ ਕੈਂਪਸ ਦੇ ਚੰਡੀਗੜ੍ਹ ਸਕੂਲ ਆਫ਼ ਬਿਜ਼ਨਸ ਨੇ ਰਾਸ਼ਟਰੀ ਪੱਧਰ 'ਤੇ 101-125 ਬੈਂਡ ਵਿਚ ਸਥਾਨ ਪ੍ਰਾਪਤ ਕਰਕੇ ਆਪਣੀ ਵੱਖਰੀ ਪਛਾਣ ਬਣਾਈ ਹੈ, ਜਦੋਂ ਕਿ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਨੇ ਕੌਮੀ ਪੱਧਰ ਤੇ ਮਾਣ ਨਾਲ 201-300 ਬੈਂਡ ਵਿਚ ਸਥਾਨ ਪ੍ਰਾਪਤ ਕੀਤਾ ਹੈ। ਇਹ ਮਾਣਮੱਤੀ ਰੈਕਿੰਗ ਝੰਜੇੜੀ ਕੈਂਪਸ ਨੂੰ ਵਿਦਿਆਰਥੀਆਂ ਨੂੰ ਦਿਤੀ ਜਾ ਰਹੀ ਬਿਹਤਰੀਨ ਸਿੱਖਿਆਂ, ਇਮਤਿਹਾਨਾਂ ਵਿਚ ਮੈਰਿਟ ਵਿਚ ਆਉਣ, ਬਿਹਤਰੀਨ ਨੌਕਰੀਆਂ ਦੇ ਮੌਕੇ ਅਤੇ ਬਿਹਤਰੀਨ ਕੈਂਪਸ ਵਜੋਂ ਜਾਣੇ ਜਾਣ ਲਈ ਦਿਤੀ ਗਈ ਹੈ।
ਇਸ ਪ੍ਰਾਪਤੀ 'ਤੇ ਸਭ ਨੂੰ ਵਧਾਈ ਦਿੰਦੇ ਹੋਏ ਝੰਜੇੜੀ ਕੈਂਪਸ ਦੇ ਮੈਨੇਜਿੰਗ ਡਾਇਰੈਕਟਰ ਅਰਸ਼ ਧਾਲੀਵਾਲ ਨੇ ਕਿਹਾ ਕਿ ਕੌਮੀ ਪੱਧਰ ਤੇ ਹਾਸਿਲ ਹੋਈ ਇਹ ਰੈਕਿੰਗ ਝੰਜੇੜੀ ਕੈਂਪਸ ਦੀ ਬੌਧਿਕ ਅਤੇ ਤਕਨੀਕੀ ਪ੍ਰਤਿਭਾ ਦੀ ਖੋਜ ਨੂੰ ਸਪਸ਼ਟ ਰੂਪ ਵਿਚ ਦਰਸਾਉਂਦੀ ਹੈ।ਉਨ੍ਹਾਂ ਸਮੁੱਚੇ ਝੰਜੇੜੀ ਕੈਂਪਸ ਦੇ ਪਰਿਵਾਰ ਦਾ ਦਿਲੋਂ ਧੰਨਵਾਦ ਕਰਦੇ ਹੋਏ ਇਸ ਪ੍ਰਾਪਤੀ ਦਾ ਸਿਹਰਾ ਬਿਹਤਰੀਨ ਫੈਕਲਟੀ, ਭਵਿੱਖ ਪ੍ਰਤੀ ਜਾਗਰੂਕ ਵਿਦਿਆਰਥੀਆਂ, ਅਤੇ ਸਮਰਪਿਤ ਨਾਲ ਟੀਚਿੰਗ ਸਟਾਫ਼ ਦੇ ਜਨੂਨ ਅਤੇ ਜਿੱਤ ਪ੍ਰਤੀ ਉਨ੍ਹਾਂ ਦੀ ਲਗਨ ਨੂੰ ਦਿਤਾ।
ਚੇਅਰਮੈਨ ਰਛਪਾਲ ਸਿੰਘ ਧਾਲੀਵਾਲ ਨੇ ਵੀ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਵੀਨਤਮ ਦਰਜਾਬੰਦੀ ਝੰਜੇੜੀ ਕੈਂਪਸ ਦੀ ਵਿਸ਼ਵ ਪੱਧਰੀ ਸਿੱਖਿਆ ਪ੍ਰਦਾਨ ਕਰਨ ਅਤੇ ਖੋਜ ਉੱਤਮਤਾ ਨੂੰ ਅੱਗੇ ਵਧਾਉਣ ਲਈ ਅਟੁੱਟ ਵਚਨਬੱਧਤਾ ਨੂੰ ਦਰਸਾਉਂਦੀ ਹੈ।ਉਨ੍ਹਾਂ ਸਭ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਸ ਪ੍ਰਾਪਤੀ ਨੇ ਆਉਣ ਵਾਲੇ ਸਾਲਾਂ ਵਿਚ ਹੋਰ ਵੀ ਵੱਡੀਆਂ ਪ੍ਰਾਪਤੀਆਂ ਦੀ ਨੀਂਹ ਰੱਖੀ ਹੈ।