5 Dariya News

ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ 02 ਦੋਸ਼ੀਆਂਨ ਗ੍ਰਿਫਤਾਰ, 10 ਕਿੱਲੋਗ੍ਰਾਮ ਅਫੀਮ ਬ੍ਰਾਮਦ

5 Dariya News

ਖਰੜ 26-Aug-2024

ਸ਼੍ਰੀ ਤਲਵਿੰਦਰ ਸਿੰਘ PPS ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜਿਲਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਅਤੇ ਡਾ. ਜੋਤੀ ਯਾਦਵ IPS ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਜਿਲਾ ਐਸ.ਏ.ਐਸ. ਨਗਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਦੀ ਟੀਮ ਵੱਲੋਂ 02 ਦੋਸ਼ੀਆਂਨ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 10 ਕਿੱਲੋਗ੍ਰਾਮ ਅਫੀਮ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। 

ਮਿਤੀ 25-08-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਦੱਪਰ ਬੈਰੀਅਰ, ਲਾਲੜੂ ਨਾਕਾਬੰਦੀ ਪਰ ਮੌਜੂਦ ਸੀ ਤਾਂ ਐਸ.ਆਈ. ਹਰਭੇਜ ਸਿੰਘ ਨੂੰ ਮੁਖਬਰੀ ਮਿਲ਼ੀ ਕਿ ਇੰਦਰਜੀਤ ਸਿੰਘ ਪੁੱਤਰ ਹਰਚਰਨ ਸਿੰਘ ਅਤੇ ਨਵਪ੍ਰੀਤ ਸਿੰਘ ਪੁੱਤਰ ਕਰਮਪਾਲ ਸਿੰਘ ਵਾਸੀਆਂਨ ਪਿੰਡ ਰਸੂਲਪੁਰ, ਥਾਣਾ ਸਦਰ ਤਰਨਤਾਰਨ, ਜਿਲਾ ਤਰਨਤਾਰਨ ਜੋ ਵੱਢੇ ਪੱਧਰ ਤੇ ਯੂ.ਪੀ./ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆਕੇ ਪੰਜਾਬ ਵਿੱਚ ਸਪਲਾਈ ਕਰਦੇ ਹਨ ਜੋ ਇਹ ਦੋਨੋਂ ਪਹਿਲਾਂ ਵੀ ਯੂ.ਪੀ./ਝਾਰਖੰਡ ਤੋਂ ਅਫੀਮ ਦੀਆਂ ਕਈ ਖੇਪਾਂ ਲਿਆਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। 

ਜੋ ਇਹ ਅੱਜ ਵੀ ਭਾਰੀ ਮਾਤਰਾ ਅਫੀਮ ਸਪਲਾਈ ਕਰਨ ਲਈ ਅਫੀਮ ਦੀ ਖੇਪ ਲੈ ਕੇ ਆ ਰਹੇ ਹਨ। ਮੁੱਖਬਰੀ ਦੇ ਅਧਾਰ ਤੇ ਨਿਮਨਲਿਖਿਤ ਦੋਸ਼ੀਆਂਨ ਵਿਰੁੱਧ ਮੁਕੱਦਮਾ ਨੰ: 119 ਮਿਤੀ 25-08-2024 ਅ/ਧ 21/29-61-85 NDPS Act  ਥਾਣਾ ਲਾਲੜੂ, ਜਿਲਾ ਐਸ.ਏ.ਐਸ. ਨਗਰ ਦਰਜ ਰਜਿਸਟਰ ਕੀਤਾ ਗਿਆ। ਨੇੜੇ ਟੋਲ ਪਲਾਜਾ, ਲਾਲੜੂ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਤਾਂ ਚੈਕਿੰਗ ਦੌਰਾਨ ਉਕਤ ਦੋਸ਼ੀਆਂਨ ਨੂੰ ਗ੍ਰਿਫਤਾਰ ਕੀਤਾ ਗਿਆ। ਮੌਕਾ ਪਰ ਸ਼੍ਰੀ ਜਯੰਤ ਪੁਰੀ ਆਈ.ਪੀ.ਐਸ., ਏ.ਐਸ.ਪੀ. ਸਬ ਡਵੀਜਨ, ਡੇਰਾਬਸੀ, ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਤਲਾਸ਼ੀ ਕਰਨ ਤੇ ਦੋਸ਼ੀਆਂਨ ਪਾਸੋਂ ਉਹਨਾਂ ਦੇ ਪਿੱਠੂ ਬੈਗਾਂ ਵਿੱਚੋਂ 05/05 ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ। 

ਨਾਮ ਪਤਾ ਦੋਸ਼ੀਆਂਨ:-

1. ਦੋਸ਼ੀ ਇੰਦਰਜੀਤ ਸਿੰਘ ਪੁੱਤਰ ਹਰਚਰਨ ਸਿੰਘ ਵਾਸੀ ਪਿੰਡ ਰਸੂਲਪੁਰ ਥਾਣਾ ਸਦਰ ਤਰਨਤਾਰਨ, ਜਿਲਾ ਤਰਨਤਾਰਨ 

    ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜੋ +2 ਕਲਾਸ ਪਾਸ ਹੈ ਅਤੇ ਅਨ-ਮੈਰਿਡ ਹੈ। 

2. ਦੋਸ਼ੀ ਨਵਪ੍ਰੀਤ ਸਿੰਘ ਪੁੱਤਰ ਕਰਮਪਾਲ ਵਾਸੀ ਪਿੰਡ ਰਸੂਲਪੁਰ ਥਾਣਾ ਸਦਰ ਤਰਨਤਾਰਨ, ਜਿਲਾ ਤਰਨਤਾਰਨ ਜਿਸਦੀ 

    ਉਮਰ ਕ੍ਰੀਬ 25 ਸਾਲ ਹੈ, ਜੋ +2 ਕਲਾਸ ਪਾਸ ਹੈ ਅਤੇ ਅਨ-ਮੈਰਿਡ ਹੈ। 

ਪੁੱਛਗਿੱਛ ਦੋਸ਼ੀਆਂਨ:-

ਦੋਸ਼ੀਆਂਨ ਦੀ ਪੁੱਛਗਿੱਛ ਤੋਂ ਖੁਲਾਸਾ ਹੋਇਆ ਕਿ ਉਕਤ ਦੋਵੇਂ ਦੋਸ਼ੀ ਆਪਸ ਵਿੱਚ ਮਿਲ਼ਕੇ ਨਸ਼ਾ ਸਮੱਗਲਿੰਗ ਅਫੀਮ ਵੇਚਣ ਦਾ ਧੰਦਾ ਕਰਦੇ ਹਨ। ਜਿਨਾਂ ਨੇ ਇਹ ਅਫੀਮ ਦੀ ਖੇਪ ਝਾਰਖੰਡ ਤੋਂ ਮੰਗਵਾਉਂਦੇ ਹਨ। ਦੋਸ਼ੀਆਂਨ ਨੇ ਇਹ ਅਫੀਮ ਦੀ ਖੇਪ ਝਾਰਖੰਡ ਤੋਂ ਲੈ ਕੇ ਆਏ ਸੀ। ਜਿਨਾਂ ਨੇ ਇਸ ਖੇਪ ਦੀ ਸਪਲਾਈ ਪੰਜਾਬ ਵਿੱਚ ਅੱਡ-ਅੱਡ ਜਗਾ ਤੇ ਦੇਣੀ ਸੀ। ਦੋਸ਼ੀ 02 ਦਿਨਾਂ ਦੇ ਪੁਲਿਸ ਰਿਮਾਂਡ ਅਧੀਨ ਹਨ, ਦੋਸ਼ੀਆਂਨ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਸ ਪਾਸੋਂ ਲੈਕੇ ਆਏ ਸੀ ਅਤੇ ਕਿਸ-ਕਿਸ ਨੂੰ ਸਪਲਾਈ ਕਰਨੀ ਸੀ।