5 Dariya News

ਸਰਬੱਤ ਦਾ ਭਲਾ ਟਰੱਸਟ ਵੱਲੋਂ ਰਾਮੂੰਵਾਲਾ ਵਿਖੇ ਲਗਾਏ ਗਏ ਅੱਖਾਂ ਦੇ ਵਿਸ਼ਾਲ ਕੈਂਪ ਵਿੱਚ 610 ਮਰੀਜਾਂ ਦਾ ਹੋਇਆ ਚੈੱਕਅਪ, 40 ਮਰੀਜਾਂ ਦੇ ਹੋਣਗੇ ਅਪ੍ਰੈਸ਼ਨ

5 Dariya News

ਰਾਮੂੰਵਾਲਾ ਨਵਾਂ 21-Aug-2024

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਦੇ ਸਹਿਯੋਗ ਨਾਲ ਰਾਮੂੰਵਾਲਾ ਵਿਖੇ ਲਗਾਏ ਗਏ ਅੱਖਾਂ ਦੇ ਮੁਫਤ ਚੈਕਅਪ ਕੈਂਪ ਵਿੱਚ ਤਕਰੀਬਨ 610 ਮਰੀਜਾ ਦਾ ਚੈੱਕਅਪ ਹੋਇਆ। ਜਰੂਰਤਮੰਦ ਮਰੀਜਾ ਨੂੰ ਮੁੱਫਤ ਦਵਾਈਆਂ ਦਿੱਤੀਆਂ ਗਈਆਂ। ਤਕਰੀਬਨ 315 ਜਰੂਰਤ ਮੰਦ ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ ਇਨ੍ਹਾਂ ਵਿਚੋਂ 40 ਮਰੀਜਾਂ ਦਾ ਮੁੱਫਤ ਅਪ੍ਰੈਸ਼ਨ ਕੀਤਾ ਜਾ ਰਿਹਾ ਹੈ। 

ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਮਾਹਿਰ ਡਾਕਟਰ ਮੋਨਿਕਾ ਸਿੰਘ, ਕੈਂਪ ਇੰਚਾਰਜ ਹਰਕੋਮਲਜੀਤ ਸਿੰਘ ਦੀ ਟੀਮ ਗੁਰਪ੍ਰੀਤ ਸਿੰਘ, ਅਦਰਸ, ਰਿਸੀਕਾ, ਦਿਲਰਾਜ ਵੱਲੋਂ ਮਰੀਜ਼ਾਂ ਦੀਆਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਇਸ ਵਿਸ਼ਾਲ ਅੱਖਾਂ ਦੇ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੋਗਾ ਇਕਾਈ ਵੱਲੋਂ ਪ੍ਰਧਾਨ ਸ਼੍ਰੀ ਗੋਲਕਚੰਦ ਬੁੱਘੀਪੁਰਾ, ਚੇਅਰਮੈਨ ਸ. ਹਰਜਿੰਦਰ ਸਿੰਘ ਚੁਗਾਵਾ, ਪ੍ਰੈਸ ਸਕੱਤਰ ਸ. ਭਵਨਦੀਪ ਸਿੰਘ ਪੁਰਬਾ  (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ), ਟਰੱਸਟੀ ਸ. ਗੁਰਸੇਵਕ ਸਿੰਘ ਸੰਨਿਆਸੀ ਅਤੇ ਜੱਥੇਦਾਰ ਰਾਮ ਸਿੰਘ ਨੇ ਮੁੱਖ ਮਹਿਮਾਨ ਵਜੋਂ ਰੀਬਨ ਕੱਟ ਕੇ ਕੀਤਾ।

ਟਰੱਸਟੀ ਸ. ਕੁਲਵਿੰਦਰ ਸਿੰਘ ਮਖਾਣਾ ਦੀ ਦੇਖ-ਰੇਖ ਅਤੇ ਯੋਗ ਅਗਵਾਹੀ ਹੇਠ ਡੇਰਾ ਬਾਬਾ ਪੂਰਨਦਾਸ ਵਿਖੇ ਲਗਾਏ ਗਏ ਇਸ ਵਿਸ਼ਾਲ ਅੱਖਾਂ ਦੇ ਕੈਂਪ ਵਿੱਚ ਭਗਤ ਪੂਰਨ ਸਿੰਘ ਜੀ ਸੇਵਾ ਕਮੇਟੀ ਵੱਲੋਂ ਸਾਰੇ ਮਰੀਜਾਂ ਵਾਸਤੇ ਲੰਗਰ, ਚਾਹ ਪਾਣੀ ਅਤੇ ਉਨ੍ਹਾਂ ਦੇ ਬੈਠਣ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਕਮੇਟੀ ਨੇ ਬਾਬਾ ਪੂਰਨਦਾਸ ਡੇਰੇ ਦੇ ਪ੍ਰਬੰਧਕਾਂ ਦਾ, ਛਬੀਲ ਲਗਾਉਣ ਵਾਲੇ ਵੀਰਾਂ ਦਾ ਅਤੇ ਇਸ ਕੈਂਪ ਵਾਸਤੇ ਮਾਇਕ ਸਹਾਇਤਾਂ ਭੇਜਣ ਵਾਲੇ ਕੁਲਦੀਪ ਸਿੰਘ ਗਿੱਲ ਯੂਐਸਏ, ਰਣਜੀਤ ਸਿੰਘ ਗਿੱਲ ਯੂਐਸਏ, ਲਾਡੀ ਗਿੱਲ ਯੂਐਸਏ ਬਾਰ ਵਾਲੇ, ਖੁਸ਼ਵਿੰਦਰ ਕੌਰ, ਮਨਵੀਰ ਕੌਰ, ਡਾਕਟਰ ਮੋਹਨ ਸਿੰਘ, ਨੰਬਰਦਾਰ ਗੁਰਮੀਤ ਸਿੰਘ ਪੱਤਰਕਾਰ ਤਰਨਜੀਤ ਕੌਰ ਅਤੇ ਸਹਾਇਤਾ ਭੇਜਣ ਵਾਲੇ ਹੋਰ ਵੀਰਾ ਦਾ ਵਿਸ਼ੇਸ਼ ਧੰਨਵਾਦ ਕੀਤਾ। 

ਇਸ ਮੌਕੇ ਜ਼ਿਲ੍ਹਾ ਰੂਰਲ ਐਨਜੀਓ ਕਲੱਬਜ ਐਸੋਸੀਏਸ਼ਨ ਮੋਗਾ ਵੱਲੋਂ ਹਰਜਿੰਦਰ ਸਿੰਘ ਘੋਲੀਆ, ਡਾ. ਅਕਬਰ ਚੜਿੱਕ, ਜਗਸ਼ੀਰ ਸਿੰਘ, ਠੇਕੇਦਾਰ ਲਾਲਦੀਨ ਅਤੇ ਭਗਤ ਪੂਰਨ ਸਿੰਘ ਸੇਵਾ ਕਮੇਟੀ ਦੇ ਜਰਨਲ ਸਕੱਤਰ ਕੁਲਵਿੰਦਰ ਸਿੰਘ ਪਿੰਦਰ, ਖਜਾਨਚੀ ਗੁਰਵੀਰ ਸਿੰਘ, ਗੁਰਤੇਜ ਸਿੰਘ ਤੇਜੀ, ਜਗਰਾਜ ਸਿੰਘ ਰਾਜਾ ਸੰਧੂ, ਪੀਤਾ, ਗਗਨਾ, ਸੋਨੀ, ਬਲਦੇਵ ਸਿੰਘ ਬਦਾਵਾ ਆਦਿ ਮੁੱਖ ਤੌਰ ਤੇ ਹਾਜਰ ਸਨ।