ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਬੀ.ਐਸ.ਐਫ ਖੜਕਾਂ ਕੈਂਪ ’ਚ ਮਨਾਇਆ ਰੱਖੜੀ ਦਾ ਤਿਉਹਾਰ
ਬੀ.ਐਸ.ਐਫ ਦੀਆਂ ਮਹਿਲਾ ਜਵਾਨਾਂ ਨੇ ਕੈਬਨਿਟ ਮੰਤਰੀ ਨੂੰ ਬੰਨ੍ਹੀ ਰੱਖੜੀ
5 Dariya News
ਹੁਸ਼ਿਆਰਪੁਰ 19-Aug-2024
ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੇ ਖੜਕਾਂ ਸਥਿਤ ਸੀਮਾ ਸੁਰੱਖਿਆ ਬਲ (ਬੀ.ਐਸ.ਐਫ) ਦੇ ਟ੍ਰੇਨਿੰਗ ਕੈਂਪ ਦਾ ਦੌਰਾ ਕੀਤਾ। ਇਸ ਦੌਰਾਨ ਬੀ.ਐਸ.ਐਫ ਦੀਆਂ ਮਹਿਲਾ ਜਵਾਨਾਂ ਨੇ ਕੈਬਨਿਟ ਮੰਤਰੀ ਨੂੰ ਰੱਖੜੀ ਬੰਨ੍ਹੀ ਅਤੇ ਭਾਈਚਾਰੇ ਦਾ ਪ੍ਰਤੀਕ ਇਹ ਪਰਵ ਪੂਰੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਇਸ ਦੌਰਾਨ ਕੈਬਨਿਟ ਮੰਤਰੀ ਨੇ ਸਾਰੇ ਜਵਾਨਾਂ ਨੂੰ ਰੱਖੜੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੀ ਕੁਰਬਾਨੀ ਅਤੇ ਸੇਵਾ ਪ੍ਰਤੀ ਧੰਨਵਾਦ ਪ੍ਰਗਟ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ ਅਤੇ ਬੀ.ਐਸ.ਐਫ ਦੇ ਅਧਿਕਾਰੀ ਐਲ.ਕੇ ਮੀਣਾ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ। ਰੱਖੜੀ ਬੰਨ੍ਹਵਾਉਣ ਤੋਂ ਬਾਅਦ ਕੈਬਨਿਟ ਮੰਤਰੀ ਜਿੰਪਾ ਨੇ ਕਿਹਾ ਕਿ ਬੀ.ਐਸ.ਐਫ ਦੇਸ਼ ਦੀ ਰੱਖਿਆ ਅਤੇ ਸੁਰੱਖਿਆ ਲਈ ਆਪਣੀ ਡਿਊਟੀ ਨਿਭਾਅ ਰਹੀ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਜਵਾਨਾਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੇ ਕਾਰਨ ਹੀ ਅਸੀਂ ਸਾਰੇ ਨਾਗਰਿਕ ਆਪਣੇ ਘਰਾਂ ਵਿਚ ਸੁਰੱਖਿਅਤ ਹਾਂ। ਰੱਖੜੀ ਦਾ ਇਹ ਪਰਵ ਭਾਈ-ਭੈਣ ਦੇ ਰਿਸ਼ਤੇ ਨੂੰ ਮਜ਼ਬੂਤ ਕਰਦਾ ਹੈ ਅਤੇ ਅੱਜ ਇਥੇ ਇਨ੍ਹਾਂ ਬਹਾਦਰ ਭੈਣਾਂ ਤੋਂ ਰੱਖੜੀ ਬੰਨ੍ਹਵਾਉਣਾ ਮੇਰੇ ਲਈ ਮਾਣ ਦੀ ਗੱਲ ਹੈ। ਕੈਬਨਿਟ ਮੰਤਰੀ ਨੇ ਸਾਰੇ ਜਵਾਨਾਂ ਨੂੰ ਰੱਖੜੀ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਪਰਵ ਦਾ ਮਹੱਤਵ ਕੇਵਲ ਭਾਈ-ਭੈਣਾਂ ਵਿਚ ਨਹੀਂ, ਬਲਕਿ ਸਮਾਜ ਵਿਚ ਵੀ ਏਕਤਾ ਅਤੇ ਪਿਆਰ ਨੂੰ ਵਧਾਉਣਾ ਹੈ।
ਉਨ੍ਹਾਂ ਕਿਹਾ ਕਿ ਬੀ.ਐਸ.ਐਫ ਦੇ ਜਵਾਨ, ਜੋ ਸਰਹੱਦਾਂ ਦੀ ਰਾਖੀ ਕਰਦੇ ਹਨ, ਸਾਡੇ ਅਸਲੀ ਭਰਾ ਅਤੇ ਰਖਵਾਲੇ ਹਨ ਅਤੇ ਉਨ੍ਹਾਂ ਨਾਲ ਰੱਖਣੀ ਮਨਾਉਣਾ ਇਸ ਪਰਵ ਦੀ ਸੱਚੀ ਭਾਵਨਾ ਨੂੰ ਪ੍ਰਗਟ ਕਰਦਾ ਹੈ। ਬ੍ਰਮ ਸ਼ੰਕਰ ਜਿੰਪਾ ਨੇ ਜਵਾਨਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੇ ਅਨੁਭਵਾਂ ਨੂੰ ਵੀ ਸੁਣਿਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਬਾਰੇ ਵਿਚ ਜਾਣਕਾਰੀ ਲਈ।
ਉਨ੍ਹਾਂ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਬੀ.ਐਸ.ਐਫ ਜਵਾਨਾਂ ਦੀ ਹਰ ਸੰਭਵ ਸਹਾਇਤਾ ਲਈ ਤਿਆਰ ਹੈ ਅਤੇ ਉਨ੍ਹਾਂ ਦੀ ਬਿਹਤਰੀ ਲਈ ਸਾਰੇ ਜ਼ਰੂਰੀ ਕਦਮ ਚੁੱਕੇਗੀ। ਇਸ ਮੌਕੇ ਉਨ੍ਹਾਂ ਮਹਿਲਾ ਜਵਾਨਾਂ ਨੂੰ ਤੋਹਫੇ ਭੇਟ ਕੀਤੇ ਅਤੇ ਉਨ੍ਹਾਂ ਨਾਲ ਰੱਖੜੀ ਦਾ ਪਰਵ ਮਨਾ ਕੇ ਇਸ ਦਿਨ ਨੂੰ ਹੋਰ ਵੀ ਖਾਸ ਬਣਾ ਦਿੱਤਾ।
ਉਨ੍ਹਾਂ ਕਿਹਾ ਕਿ ਸਰਹੱਦਾਂ 'ਤੇ ਤਾਇਨਾਤ ਸਾਡੇ ਜਵਾਨ ਅਸਲੀ ਹੀਰੋ ਹਨ ਅਤੇ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਮਾਂ ਬਿਤਾਉਣਾ ਨਾ ਕੇਵਲ ਮਾਣ ਦੀ ਗੱਲ ਹੈ, ਬਲਕਿ ਇਹ ਸਾਨੂੰ ਉਨ੍ਹਾਂ ਦੇ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਵੀ ਅਹਿਸਾਸ ਕਰਾਉਂਦਾ ਹੈ। ਬੀ.ਐਸ.ਐਫ ਖੜਕਾਂ ਕੈਂਪ ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ’ਤੇ ਕੈਬਨਿਟ ਮੰਤਰੀ ਦੀ ਆਮਦ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨਾਲ ਰੱਖੜੀ ਦਾ ਪਰਵ ਮਨਾਉਣਾ ਸਾਡੇ ਲਈ ਇਕ ਮਾਣ ਦੀ ਗੱਲ ਹੈ।
ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਦੇਸ਼ ਦੀ ਸੁਰੱਖਿਆ ਵਿਚ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ। ਇਸ ਮੌਕੇ ਕੌਂਸਲਰ ਦ੍ਰਿਪਨ ਸੈਣੀ, ਰੂਬੀ ਤੁਲੀ ਵੀ ਮੌਜੂਦ ਸਨ।
कैबिनेट मंत्री ब्रम शंकर जिंपा ने बी.एस.एफ खड़कां कैंप में मनाया रक्षा बंधन का पर्व
बी.एस.एफ की महिला जवानों ने कैबिनेट मंत्री को बांधी राखी
होशियारपुर
रक्षा बंधन के पावन अवसर पर कैबिनेट मंत्री पंजाब ब्रम शंकर जिंपा ने होशियारपुर के खड़कां स्थित सीमा सुरक्षा बल (बी.एस.एफ) के ट्रेनिंग कैंप का दौरा किया। इस दौरान बी.एस.एफ की महिला जवानों ने कैबिनेट मंत्री को राखी बांधी और भाईचारे का प्रतीक यह पर्व पूरे उत्साह और श्रद्धा के साथ मनाया गया।
इस दौरान कैबिनेट मंत्री ने सभी जवानों को रक्षा बंधन की शुभकामनाएं दी और उनके बलिदान और सेवा के प्रति कृतज्ञता व्यक्त की। इस दौरान उनके साथ मेयर सुरिंदर कुमार व बी.एस.एफ के अधिकारी एल.के मीणा और अन्य गणमान्य भी मौजूद थे। राखी बंधवाने के बाद कैबिनेट मंत्री जिंपा ने कहा कि बी.एस.एफ देश की रक्षा और सुरक्षा के लिए अपने कर्तव्यों का निर्वहन कर रही है।
उन्होंने कहा कि इन जवानों की कड़ी मेहनत और समर्पण के कारण ही हम सभी नागरिक अपने घरों में सुरक्षित हैं। रक्षा बंधन का यह पर्व भाई-बहन के रिश्ते को मजबूत करता है, और आज यहां इन बहादुर बहनों से राखी बंधवाना मेरे लिए गर्व की बात है।
कैबिनेट मंत्री ने सभी जवानों को रक्षा बंधन की बधाई देते हुए कहा कि इस पर्व का महत्व केवल भाई-बहन के बीच नहीं, बल्कि समाज में भी एकता और प्रेम को बढ़ावा देना है। उन्होंने कहा कि बी.एस.एफ के जवान, जो सीमाओं की सुरक्षा करते हैं, हमारे असली भाई और रक्षक हैं, और उनके साथ रक्षा बंधन मनाना इस पर्व की सच्ची भावना को प्रकट करता है।
ब्रम शंकर जिंपा ने जवानों से बातचीत के दौरान उनके अनुभवों को भी सुना और उनकी समस्याओं के बारे में जानकारी ली। उन्होंने आश्वासन दिया कि पंजाब सरकार बी.एस.एफ जवानों की हर संभव सहायता के लिए तैयार है और उनकी बेहतरी के लिए सभी आवश्यक कदम उठाएगी।
इस अवसर पर उन्होंने महिला जवानों को उपहार भेंट किए और उनके साथ रक्षा बंधन का पर्व मनाकर इस दिन को और भी खास बना दिया। उन्होंने कहा कि सीमा पर तैनात हमारे जवान हमारे असली नायक हैं, और उनके साथ इस तरह का समय बिताना न केवल गर्व की बात है, बल्कि यह हमें उनके प्रति अपनी जिम्मेदारियों का भी अहसास कराता है।
बी.एस.एफ खड़कां कैंप के अधिकारियों ने भी इस मौके पर कैबिनेट मंत्री के आगमन को सराहा और कहा कि उनके साथ रक्षा बंधन का पर्व मनाना हमारे लिए एक सम्मान की बात है। उन्होंने भरोसा दिलाया कि वे देश की सुरक्षा में अपने कर्तव्यों को पूरी ईमानदारी और निष्ठा के साथ निभाते रहेंगे। इस मौके पर पार्षद दृपन सैनी, रुबी तुली भी मौजूद थे।