ਗਿਆਨ ਜੋਤੀ ਵਿਚ ਮਨਾਇਆਂ ਗਿਆ ਸੁਤੰਤਰਤਾ ਦਿਵਸ
5 Dariya News
ਮੋਹਾਲੀ 15-Aug-2024
ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੌਲੋਜੀ, ਫ਼ੇਜ਼ ਦੋ ਵਿਚ ਸੁਤੰਤਰਤਾ ਦਿਵਸ ਪੂਰੇ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਇਸ ਮੌਕੇ ਤੇ ਗਿਆਨ ਜੋਤੀ ਗਰੁੱਪ ਦਾ ਚੇਅਰਮੈਨ ਜੇ ਐੱਸ ਬੇਦੀ ਨੇ ਕੈਂਪਸ ਵਿਖੇ ਝੰਡਾ ਲਹਿਰਾਇਆ। ਸਮੂਹ ਸਟਾਫ਼ ਨੇ ਇਸ ਮੌਕੇ ਤੇ ਦੇਸ਼ ਭਗਤੀ ਦਾ ਗੀਤ ਗਾਏ ਅਤੇ ਵਿਦਿਆਰਥੀਆਂ ਨੇ ਦੇਸ਼ ਭਗਤੀ ਭਰੇ ਗੀਤਾਂ ਤੇ ਨ੍ਰਿਤ ਪੇਸ਼ ਕਰ ਕੇ ਮਾਹੌਲ ਨੂੰ ਪੂਰੀ ਤਰਾਂ ਰੰਗਾ-ਰੰਗ ਕਰ ਦਿਤਾ।
ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਇਨ੍ਹਾਂ ਮਹਾਨ ਸਪੂਤਾਂ ਨੂੰ ਸ਼ਰਧਾਂਜਲੀ ਦਿੰਦੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐੱਸ.ਬੇਦੀ ਨੇ ਕਿਹਾ ਕਿ ਸਾਨੂੰ ਸਭ ਨੂੰ ਉਨ੍ਹਾਂ ਦੇਸ਼ ਭਗਤਾਂ ਦੇ ਦਿਖਾਏ ਰਸਤੇ ਤੇ ਚਲਣਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਦੇਸ਼ ਅਤੇ ਉਸ ਦੇ ਸਵੈਮਾਨ ਲਈ ਆਪਣੀ ਜਾਨ ਗਵਾਉਣ ਲਈ ਇਕ ਪਲ ਵੀ ਨਹੀ ਸੋਚਿਆਂ। ਡਾਇਰੈਕਟਰ ਜੇ ਐੱਸ ਬੇਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੇਸ਼ੱਕ ਸਾਡੇ ਲਈ ਇਸ ਆਜ਼ਾਦੀ ਦਾ ਮੁੱਲ ਪੂਰੀ ਸਮਝਣਾ ਮੁਸ਼ਕਿਲ ਹੋਵੇਗਾ ਕਿਉਂਕਿ ਅਸੀ ਸ਼ਾਇਦ ਗੁਲਾਮੀ ਦਾ ਅਰਥ ਪੂਰੀ ਤਰਾਂ ਨਹੀ ਸਮਝਦੇ ਹਾਂ ਪਰ ਆਜ਼ਾਦ ਦੇਸ਼ ਦੀ ਤਰੱਕੀ ਲਈ ਸਾਨੂੰ ਸਦਾ ਉਨ੍ਹਾਂ ਦੇਸ਼ ਦੇ ਮਹਾਨ ਸਪੂਤਾਂ ਦੇ ਕਦਮਾਂ ਤੇ ਚਲਣਾ ਜ਼ਰੂਰੀ ਹੈ ।
ਇਸ ਮੌਕੇ ਤੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੇ ਇਕ ਸਹੁੰ ਚੁੱਕੀ ਕਿ ਉਹ ਆਪਣੀ ਵਿਦਿਆ ਨੂੰ ਦੇਸ਼ ਦੀ ਤਰੱਕੀ ਲਈ ਅੱਗੇ ਲੈ ਕੇ ਆਉਣਗੇ । ਕਾਲਜ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਦੇਸ਼ ਭਗਤੀ ਦੇ ਰੰਗ ਵਿਚ ਰੰਗੇ ਨਜ਼ਰ ਆਏ ਜਦ ਕਿ ਕੁੱਝ ਵਿਦਿਆਰਥੀਆਂ ਨੇ ਤਾਂ ਆਪਣੇ ਮੂੰਹ ਤੇ ਰੰਗਾਂ ਨਾਲ ਤਿਰੰਗੇ ਬਣਾਏ ਹੋਏ ਸਨ । ਸਮਾਰੋਹ ਦੇ ਅੰਤ ਵਿਚ ਰਾਸ਼ਟਰੀ ਗੀਤ ਗਾਇਆਂ ਗਿਆ ਤੇ ਸਾਰੇ ਵਿਦਿਆਰਥੀਆਂ ਵਿਚ ਮਿਠਾਈ ਵੰਡੀ ਗਈ ।
ज्ञान ज्योती में मनाया गया स्वतंत्रता दिवस
मोहाली
ज्ञान ज्योति इंस्टीट्यूट आफ मैनेजमेंट एंड टैक्नोलाजी में स्वतंत्रता दिवस पूरे उत्साह और देश भगती के साथ मनाया गया । इस अवसर पर संस्थान के चेेयरमैन जे एस बेदी ने संस्थान के परिसर में झंडा फहराया। समूह स्टाफ ने इस अवसर पर देश भगती का गीत गाया और विद्यार्थियों ने इस मौके देश भगती के गीत गाकर और देश भगती भरे गीतों पर डांस पेश करके माहौल को पूरी तरह से रंगारंग कर दिया ।
देश को आज़ाद करवाने वाले इन महान सपूतों को श्रद्धांजली देते हुए संस्थान के चेयरमैन जे एस बेदी ने कहा कि हम सब को उन देश भगतों के दिखाए मार्ग पर चलना चाहिए जिन्होने अपने देश और उसके स्वाभीमान के लिए अपनी जान गवाने में एक पल के लिए भी नही सोचा। उन्होने कहा कि बेशक हमारे लिए इस अज़ादी का मुल्य पूरी तरह से समझना मुशिकल होगा क्योंकि हम शायद गुलामी का अर्थ पुरी तरह नही समझते है पर आज़ाद देश की तरक्की के िलए हमे सदा उन देश के महान सपूतों के कदमों पर चलना आवश्यक है ।
इस अवसर परसमूह विद्यार्थियों और स्टाफ ने एक शपथ ली कि वो अपनी शिक्षा को देश की तरक्की के लिए आगे लेकर आएगें। कालेज़ और स्कूल के समूह विद्यार्थि देश भगती के रंग में रंगे नज़र आए जबकि कुछ विद्यार्थियों ने तो अपने मुँह पर रंगो से तिरंगे बनाए हुए थे। समारोह के अंत में राष्ट्रीय गीत गाया गया और सारे विद्यार्थियों में मिठाई भी बांटी गई ।