5 Dariya News

ਲਾਈਨਜ਼ ਕਲੱਬ ਖਰੜ ਉਮੰਗ ਵੱਲੋਂ ਨਸ਼ਿਆਂ ਅਤੇ ਵਾਤਵਰਨ ਦੀ ਸਾਂਭ ਸੰਭਾਲ, ਰੁੱਖ ਲਗਾਉਣ ਸੰਬਧੀ 15 ਦਿਨਾਂ ਮੁਹਿੰਮ ਦਾ ਆਯੋਜਨ

5 Dariya News

ਖਰੜ 12-Aug-2024

ਅੱਜ ਮਿਤੀ 12-08-2024 ਨੂੰ ਇੰਟਰਨੈਸ਼ਨਲ ਯੂਥ ਦਿਵਸ ਮੌਕੇ ਲਾਈਨਜ਼ ਕਲੱਬ ਖਰੜ ਉਮੰਗ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਿਆਂ ਅਤੇ ਵਾਤਵਰਨ ਦੀ ਸਾਂਭ ਸੰਭਾਲ , ਰੁੱਖ ਲਗਾਉਣ ਸੰਬਧੀ 15 ਦਿਨਾਂ ਮੁਹਿੰਮ ਦਾ ਆਯੋਜਨ ਕਰਵਾਇਆ ਗਿਆ। ਇਸ ਮੌਕੇ ਕਲੱਬ ਮੈਂਬਰਾਂ ਵੱਲੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ, ਟੋਲ ਪਲਾਜ਼ਾ ਭਾਗੋ ਮਾਜਰਾ ਵਿਖੇ ਨਸ਼ਿਆਂ ਸੰਬੰਧੀ ਵਿਸੇਸ ਜਾਗਰੂਕਤਾ ਕੈਂਪ ਦੌਰਾਨ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। 

ਇਸ ਤੋਂ ਇਲਾਵਾ ਕਲੱਬ ਮੈਂਬਰਾਂ ਵੱਲੋਂ ਹਾਈਵੇਅ ਅਥਾਰਟੀ ਆਫ ਇੰਡੀਆ ਦੇ ਵਰਕਰਾਂ ਨਾਲ ਮਿਲ ਕਿ ਰੁੱਖ ਲਗਾਏ ਗਏ। ਇਸ ਮੌਕੇ ਲਾਇਨਜ਼ ਕਲੱਬ ਖਰੜ ਉਮੰਗ ਤੋਂ ਸ੍ਰੀ ਅਮਨਦੀਪ ਸਿੰਘ ਮਾਨ , ਪ੍ਰਧਾਨ, ਸ੍ਰੀ ਅਮਨਦੀਪ ਜਨਰਲ ਸਕੱਤਰ, ਸੁਭਾਸ਼ ਅਗਰਵਾਲ ਡਾਇਰੈਕਟਰ, ਨਰੇਸ਼ ਸਿੰਗਲਾ, ਅਸ਼ੋਕ ਬਜਹੇੜੀ,ਯੂਥ ਅਰਸ਼ਦੀਪ, ਅਮਿਤ ਕੁਮਾਰ, ਅਕਾਸ਼ ਸ਼ਰਮਾ ਅਤੇ ਹਾਈਵੇਅ ਅਥਾਰਟੀ ਆਫ ਇੰਡੀਆ ਤੋਂ ਹਰਿੰਦਰ ਸਿੰਘ, ਵਿਕਰਮ ਸਿੰਘ, ਦਲਜੀਤ ਸਿੰਘ, ਰਾਮ ਮਸੀਹ, ਤਰਵਿੰਦਰ ਸਿੰਘ ਆਦਿ ਵਰਕਰ ਵਿਸੇਸ ਤੌਰ ਤੇ ਮੌਜੂਦ ਰਹੇ।