ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਨੇ ਸਪਾਂਸਰਸ਼ਿਪ ਦਿਵਸ ਮਨਾਉਣ ਲਈ 05 ਬੱਸਾਂ ਕੀਤੀਆਂ ਰਵਾਨਾ
ਐਸ.ਏ.ਐਸ.ਨਗਰ ਵਿਖੇ ਮਨਾਇਆ ਜਾ ਰਿਹਾ ਹੈ ਸੂਬਾ ਪੱਧਰੀ ਸਪਾਂਸਰਸ਼ਿਪ ਦਿਵਸ
5 Dariya News
ਫਤਹਿਗੜ੍ਹ ਸਾਹਿਬ 07-Aug-2024
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਿਸ਼ਨ ਵਾਤਸਲਿਆ ਸਕੀਮ ਤਹਿਤ ਸੂਬੇ ਵਿੱਚ ਸਪਾਂਸਰਸ਼ਿਪ ਦਾ ਲਾਭ ਲੈ ਰਹੇ ਲਾਭਪਾਤਰੀਆਂ ਨੂੰ 04 ਹਜਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਲਾਭ ਦਿੱਤਾ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਨੀਤ ਸ਼ੇਰਗਿੱਲ ਨੇ ਐਸ.ਏ.ਐਸ.ਨਗਰ ਵਿਖੇ ਸਪਾਂਸਰਸ਼ਿਪ ਦਿਵਸ ਮਨਾਉਣ ਦੇ ਸਬੰਧ ਹੋਣ ਵਾਲੇ ਸਮਾਗਮ ਲਈ ਫਤਹਿਗੜ੍ਹ ਸਾਹਿਬ ਤੋਂ 05 ਬੱਸਾਂ ਨੂੰ ਹਰੀ ਚੰਡੀ ਦੇ ਕੇ ਰਵਾਨਾਂ ਕਰਨ ਉਪਰੰਤ ਗੱਲਬਾਤ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਦਾ ਮਨੋਬਲ ਵਧਾਉਣ ਲਈ ਐਸ.ਏ.ਐਸ.ਨਗਰ ਵਿਖੇ ਸੂਬਾ ਪੱਧਰੀ ਸਪੋਂਸਰਸ਼ਿਪ ਦਿਵਸ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਵੀ ਲੈ ਕੇ ਜਾਇਆ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਇਸਾ ਸਿੰਗਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਗੁਰਮੀਤ ਸਿੰਘ, ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਹਰਭਜਨ ਸਿੰਘ ਮਹਿਮੀ, ਗੁਲਸ਼ਨ ਰਾਏ ਬੌਬੀ ਵੀ ਹਾਜਰ ਸਨ