ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੋਗਾ ਵੱਲੋਂ ਪਿੰਡ ਚੜਿੱਕ ਵਿਖੇ ਮੁਫਤ ਸਿਲਾਈ ਸਿੱਖਿਆ ਸੈਂਟਰ ਸ਼ੁਰੂ
ਮੋਦੀ ਭ੍ਰਿਸ਼ਟਾਚਾਰ ਵਿਰੁੱਧ ਲੜਨ ਦੀ ਗੱਲ ਕਰਦੇ ਹਨ, ਜਦੋਂਕਿ ਉਨ੍ਹਾਂ ਦੇ ਆਪਣੇ ਸਾਰੇ ਕੰਮ ਭ੍ਰਿਸ਼ਟਾਚਾਰ ਨਾਲ ਭਰੇ ਹੋਏ ਹਨ - ਨੀਲ ਗਰਗ
5 Dariya News
ਮੋਗਾ 01-Aug-2024
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਦੀ ਯੋਗ ਅਗਵਾਈ ਹੇਠ ਅਨੇਕਾ ਹੀ ਸਿਲਾਈ ਸੈਂਟਰ, ਕੰਪਿਉਟਰ ਸੈਂਟਰ ਚੱਲ ਰਹੇ ਹਨ ਅਤੇ ਬਹੁੱਤ ਹੀ ਸਸਤੇ ਰੇਟਾਂ ਵਿੱਚ ਖੂਨ ਦੇ ਹਰ ਤਰ੍ਹਾਂ ਦੇ ਟੈਸਟ ਕਰਨ ਲਈ ਲੈਬ ਸਥਾਪਿਤ ਕੀਤੀਆਂ ਗਈਆਂ ਹਨ। ਵਿਦਿਆ ਅਤੇ ਸਿਹਤ ਸੇਵਾਵਾਂ ਵਿੱਚ ਅਹਿਮ ਯੋਗਦਾਨ ਪਾਉਦਿਆ ਹੋਰ ਕਈ ਲਬਾਟਰੀਆਂ ਅਤੇ ਵਿਦਿਅਕ ਸੈਂਟਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਸੇ ਕੜੀ ਤਹਿਤ ਓਬਰਾਏ ਸਾਹਿਬ ਦੇ ਦਿਸ਼ਾ ਨਿਰਦੇਸ ਅਨੁਸਾਰ ਮੋਗਾ ਜਿਲ੍ਹੇ ਦੀ ਟੀਮ ਵੱਲੋਂ ਟਰੱਸਟੀ ਸ. ਕੁਲਵਿੰਦਰ ਸਿੰਘ ਰਾਮੂੰਵਾਲਾ ਦੀ ਦੇਖ-ਰੇਖ ਹੇਠ ਪਿੰਡ ਚੜਿੱਕ ਵਿਖੇ ਮੁਫਤ ਸਿਲਾਈ ਸੈਂਟਰ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਕਰਨ ਲਈ ਮੋਗਾ ਇਕਾਈ ਦੇ ਜਿਲ੍ਹਾ ਮੋਗਾ ਸ਼੍ਰੀ ਗੋਕਲ ਚੰਦ ਬੁੱਘੀਪੁਰਾ, ਟਰੱਸਟੀ ਗੁਰਸੇਵਕ ਸਿੰਘ ਸੰਨਿਆਸੀ, ਟਰੱਸਟੀ ਸ. ਭਵਨਦੀਪ ਸਿੰਘ ਪੁਰਬਾ (ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ) ਮੁੱਖ ਤੌਰ ਤੇ ਹਾਜਿਰ ਹੋਏ।
ਚੜਿੱਕ ਪਿੰਡ ਦੇ ਗੁਰਦੁਆਰਾ ਬਾਬਾ ਖੁਸਹਾਲ ਸਿੰਘ ਜੀ ਵਿਖੇ 40 ਕੁੜੀਆਂ ਦੇ ਬੈਚ ਦਾ ਸੈਂਟਰ ਦਾ ਆਰੰਭ ਹੋਇਆ। ਇਸ ਸਿਲਾਈ ਸੈਂਟਰ ਦਾ ਉਦਘਾਟਨ ਰੀਬਨ ਕੱਟ ਕੇ ਕੀਤਾ ਗਿਆ। ਉਪਰੰਤ ਹਾਜਰ ਹੋਈਆਂ ਵਿਦਿਆਰਥਣਾ ਅਤੇ ਪਤਵੰਤੇ ਸੱਜਣਾ ਨੂੰ ਟਰੱਸਟ ਦੇ ਪ੍ਰਧਾਨ ਸ਼੍ਰੀ ਗੋਕਲ ਚੰਦ ਜੀ ਨੇ ੳੇੁੱਘੇ ਸਮਾਜ ਸੇਵੀ ਡਾਕਟਰ ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸ਼ਥਾਰ ਪੂਰਵਕ ਚਾਨਣਾ ਪਾਇਆ।
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਤੇ ਪਿੰਡ ਦੇ ਪਤਵੰਤੇ ਸੱਜਣਾ ਵੱਲੋਂ ਪਹੁੰਚੀ ਟੀਮ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ. ਅਵਤਾਰ ਸਿੰਘ, ਮੀਤ ਪ੍ਰਧਾਨ ਸ. ਦਰਸ਼ਨ ਸਿੰਘ, ਸੈਕਟਰੀ ਸ. ਅਜਮੇਰ ਸਿੰਘ, ਖਜਾਨਚੀ ਸ. ਬੂਟਾ ਸਿੰਘ, ਸ. ਜਸਵੀਰ ਸਿੰਘ, ਸ. ਰਾਮ ਸਿੰਘ, ਸ. ਜਗਰਾਜ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਸਿਲਾਈ ਟੀਚਰ ਮੈਡਮ ਅਮਰਜੀਤ ਕੌਰ ਆਦਿ ਮੁੱਖ ਤੌਰ ਤੇ ਹਾਜਰ ਸਨ।