ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਨਵੇਂ ਕੋਰਟ ਕੰਪਲੈਕਸ ’ਚ ਪੌਦੇ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ
ਕਿਹਾ, ਵਾਤਾਵਰਨ ਦੀ ਸੰਭਾਲ ਲਈ ਸਾਰਿਆਂ ਨੂੰ ਲਗਾਉਣੇ ਚਾਹੀਦੇ ਹਨ ਪੌਦੇ
5 Dariya News
ਹੁਸ਼ਿਆਰਪੁਰ 31-Jul-2024
ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ਭਰ ਵਿਚ 1 ਜੁਲਾਈ ਤੋਂ 30 ਸਤੰਬਰ ਤੱਕ ਪੌਦੇ ਲਗਾਉਣ ਦੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਸਬੰਧ ਵਿਚ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਦਿਲਬਾਗ ਸਿੰਘ ਜੌਹਲ ਵੱਲੋਂ ਨਵੇਂ ਜ਼ਿਲ੍ਹਾ ਕੋਰਟ ਕੰਪਲੈਕਸ ਹੁਸ਼ਿਆਰਪੁਰ ਵਿਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜਸਵਿੰਦਰ ਸ਼ੀਮਾਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਰਣਜੀਤ ਕੌਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕਰਮਜੀਤ ਸਿੰਘ ਸੁੱਲਰ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਹੀਰਾ ਲਾਲ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ, ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਪਲਵਿੰਦਰਜੀਤ ਕੌਰ, ਸਿਵਲ ਜੱਜ (ਸੀਨੀਅਰ ਡਵੀਜਨ) ਮਨਪ੍ਰੀਤ ਕੌਰ, ਸੀ.ਜੇ.ਐਮ ਪ੍ਰਭਜੋਤ ਸਿੰਘ ਕਾਲੇਕਾ, ਸੀ.ਜੇ.ਐਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ, ਵਧੀਕ ਸਿਵਲ ਜੱਜ (ਸੀਨੀਅਰ ਡਵੀਜਨ) ਪ੍ਰਭਜੋਤ ਕੌਰ ਅਤੇ ਹੋਰ ਜੁਡੀਸ਼ੀਅਲ ਅਫ਼ਸਰ ਵੀ ਮੌਜੂਦ ਸਨ।
ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਅਤੇ ਸੰਤੁਲਨ ਨੂੰ ਬਣਾਏ ਰੱਖਣ ਲਈ ਪੌਦੇ ਲਗਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੌਦੇ ਵਾਤਾਵਰਨ ਨੂੰ ਸ਼ੁੱਧ ਰੱਖਦੇ ਹਨ ਅਤੇ ਆਕਸੀਜਨ ਦਿੰਦੇ ਹਨ, ਜੋ ਕਿ ਸਾਡੇ ਜੀਵਨ ਲਈ ਬਹੁਤ ਮਹੱਤਵਪੂਰਨ ਕੁਦਰਤੀ ਸਰੋਤ ਹੈ। ਉਨ੍ਹਾਂ ਕਿਹਾ ਕਿ ਪੌਦੇ ਸਾਨੂੰ ਜੀਵਨਦਾਨ ਦੇਣ ਦੇ ਨਾਲ-ਨਾਲ ਗਰਮੀ ਤੋਂ ਵੀ ਬਚਾਉਂਦੇ ਹਨ। ਇਸ ਲਈ ਹਰ ਕਿਸੇ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਪੌਦੇ ਲਗਾਉਣੇ ਚਾਹੀਦੇ ਹਨ।
ਇਸ ਦੌਰਾਨ ਜੁਡੀਸ਼ੀਅਲ ਅਧਿਕਾਰੀਆਂ ਵਲੋਂ ਵੀ ਪੌਦੇ ਲਗਾਏ ਗਏ। ਜਿਕਰਯੋਗ ਹੈ ਕਿ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਜ ਪਾਲ ਰਾਵਲ ਵੱਲੋਂ ਪੀ.ਐਲ.ਵੀਜ਼ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਇਕ-ਇਕ ਪੀ.ਐਲ.ਵੀ ਨੂੰ ਪੰਜ-ਪੰਜ ਪੌਦੇ ਦਿੱਤੇ ਗਏ ਅਤੇ ਨਾਲ ਹੀ ਉਚਿਤ ਸਥਾਨ ’ਤੇ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ।
जिला एवं सत्र न्यायधीश ने नए कोर्ट कांप्लेक्स में पौधारोपण अभियान की शुरुआत की
कहा, पर्यावरण संरक्षण के लिए सभी को लगाने चाहिए पौधे
होशियारपुर
पंजाब राज कानूनी सेवाएं अथारिटी के दिशा निर्देशों पर प्रदेश भर में 1 जुलाई से 30 सितंबर तक पौधारोपण का अभियान चलाया जा रहा है। इस संबंध में आज जिला एवं सत्र न्यायधीश दिलबाग सिंह जौहल की ओर से नए जिला कोर्ट कांप्लेक्स होशियारपुर में पौधारोपण अभियान की शुरुआत की गई।
इस मौके पर अतिरिक्त जिला एवं सत्र न्यायधीश जसविंदर शीमार, अतिरिक्त जिला एवं सत्र न्यायधीश रंजीत कौर, अतिरिक्त जिला एवं सत्र न्यायधीश करमजीत सिंह सुल्लर, अतिरिक्त जिला एवं सत्र न्यायधीश हीरा लाल, अतिरिक्त जिला एवं सत्र न्यायधीश कृष्ण कुमार सिंगला, अतिरिक्त जिला एवं सत्र न्यायधीश पलविंदर जीत कौर, सिविल जज(सीनियर डिविजन) मनप्रीत कौर, सी.जे.एम प्रभजोत सिंह कालेका, सी.जे.एम-कम-सचिव जिला कानूनी सेवाएं अथारिटी राज पाल रावल, अतिरिक्त सिविल जज (सीनियर डिविजन) प्रभजोत कौर व अन्य न्यायिक अधिकारी भी मौजूद थे।
जिला एवं सत्र न्यायधीश ने कहा कि वातावरण की संभाल व संतुलन को बनाए रखने के लिए पौधे लगाना जरुरी है। उन्होंने कहा कि पेड़ वातावरण को शुद्ध रखते हैं और आक्सीजन देते हैं जो कि हमारे जीवन के लिए अति महत्वपूर्ण प्राकृतिक स्त्रोत है। उन्होंने कहा कि पेड़ हमें जीवनदार देने के साथ-साथ गर्मी से भी बचाते हैं। इस लिए हर किसी को अपने घरों व आस-पास पौधे लगाने चाहिए।
इस दौरान अन्य न्यायिक अधिकारियों की ओर से भी पौधे लगाए गए। गौरतलब है कि सचिव जिला कानूनी सेवाएं अथारिटी राज पाल रावल की ओर से पी.एल.वीज के साथ बैठक की गई और एक-एक पी.एल.वी को पांच-पांच पौधे दिए गए व साथ ही उचित स्थान पर पौधे लगाने व उनकी संभाल संबंधी दिशा निर्देश भी दिए गए।